ਗ਼ੁਲਾਮਾਂ ਦੇ ਵਪਾਰ ’ਚ ਅਪਣੇ ਦੇਸ਼ ਦੀ ਭੂਮਿਕਾ ਨੂੰ ਲੈ ਕੇ ਨੀਦਰਲੈਂਡ ਦੇ ਰਾਜਾ ਨੇ ਮੰਗੀ ਮਾਫ਼ੀ
Published : Jul 1, 2023, 9:38 pm IST
Updated : Jul 1, 2023, 10:12 pm IST
SHARE ARTICLE
Dutch king apologizes for his country's role in slavery on 150th anniversary of abolition
Dutch king apologizes for his country's role in slavery on 150th anniversary of abolition

ਗ਼ੁਲਾਮੀ ਖ਼ਤਮ ਕਰਨ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਸਾਲ ਭਰ ਹੋਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਈ

 
ਐਮਸਟਰਡਮ: ਨੀਦਰਲੈਂਡ ਦੇ ਰਾਜਾ ਵਿਲੇਮ-ਐਲੇਗਜ਼ਾਂਡਰ ਨੇ ਸਨਿਚਰਵਾਰ ਨੂੰ ਗ਼ੁਲਾਮੀ ਕਾਨੂੰਨ ਦੀ ਵਰ੍ਹੇਗੰਢ ’ਤੇ ਗ਼ੁਲਾਮਾਂ ਦੇ ਵਪਾਰ ’ਚ ਅਪਣੇ ਦੇਸ਼ ਦੀ ਭੂਮਿਕਾ ਨੂੰ ਲੈ ਕੇ ਇਕ ਭਾਸ਼ਣ ’ਚ ਮਾਫ਼ੀ ਮੰਗ ਲਈ। ਇਸ ਦੌਰਾਨ ਮੌਜੂਦ ਲੋਕਾਂ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਉਨ੍ਹਾਂ ਦੇ ਕਦਮ ਦਾ ਸਵਾਗਤ ਕੀਤਾ।
 
 
ਗ਼ੁਲਾਮਾਂ ਦੇ ਵਪਾਰ ’ਚ ਦੇਸ਼ ਦੀ ਭੂਮਿਕਾ ਨੂੰ ਲੈ ਕੇ ਪਿਛਲੇ ਸਾਲ ਦੇ ਅੰਤ ’ਚ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਨੇ ਵੀ ਮਾਫ਼ੀ ਮੰਗੀ ਸੀ।ਰਾਜਾ ਅਲੈਗਜ਼ਾਂਡਰ ਨੇ ਅਪਣੇ ਭਾਵਨਾਤਮਕ ਭਾਸ਼ਣ ’ਚ ਕਿਹਾ, ‘‘ਅੱਜ ਮੈਂ ਤੁਹਾਡੇ ਸਾਹਮਣੇ ਖੜਾ ਹਾਂ। ਅੱਜ ਤੁਹਾਡੇ ਰਾਜਾ ਦੇ ਰੂਪ ’ਚ ਅਤੇ ਸਰਕਾਰ ਦੇ ਮੈਂਬਰ ਵਜੋਂ ਮੈਂ ਖ਼ੁਦ ਇਹ ਮਾਫ਼ੀ ਮੰਗਦਾ ਹਾਂ। ਅਤੇ ਮੈਂ ਅਪਣੇ ਦਿਲ ਤੇ ਆਤਮਾ ਨਾਲ ਇਹ ਸ਼ਬਦ ਬੋਲ ਰਿਹਾ ਹਾਂ।’’
 
 
ਜ਼ਿਕਰਯੋਗ ਹੈ ਕਿ 1 ਜੁਲਾਈ, 1863 ਨੂੰ ਸੂਰੀਨਾਮ ਅਤੇ ਕੈਰੇਬੀਅਨ ’ਚ ਡੱਚ (ਨੀਦਰਲੈਂਡ) ਬਸਤੀਆਂ ’ਚ ਗ਼ੁਲਾਮੀ ਨੂੰ ਖ਼ਤਮ ਕਰ ਦਿਤਾ ਗਿਆ ਸੀ, ਪਰ ਜ਼ਿਆਦਾਤਰ ਗ਼ੁਲਾਮ ਮਜ਼ਦੂਰਾਂ ਨੂੰ ਅਗਲੇ 10 ਸਾਲਾਂ ਤਕ ਦਰਖ਼ਤ ਲਾਉਣ ’ਤੇ ਕੰਮ ਕਰਨਾ ਜਾਰੀ ਰਖਣ ਲਈ ਮਜਬੂਰ ਕੀਤਾ ਗਿਆ ਸੀ।ਸਨਿਚਰਵਾਰ ਦੇ ਪ੍ਰੋਗਰਾਮਾਂ ਅਤੇ ਭਾਸ਼ਣ ਨਾਲ 1 ਜੁਲਾਈ 1873 ਤੋਂ ਲਾਗੂ ਹੋਏ ਗ਼ੁਲਾਮੀ ਖ਼ਤਮ ਕਰਨ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਸਾਲ ਭਰ ਹੋਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੋ ਗਈ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement