ਯੂਕਰੇਨ ਨੇ ਰੂਸ ਦੇ 40 ਜੰਗੀ ਜਹਾਜ਼ਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ
Published : Jun 1, 2025, 10:51 pm IST
Updated : Jun 1, 2025, 10:51 pm IST
SHARE ARTICLE
(File Photo)
(File Photo)

ਰਾਸ਼ਟਰਪਤੀ ਵੋਲੋਦੀਮੀਰ ਜ਼ੀਲੈਂਸਕੀ ਦੀ ਅਗਵਾਈ ’ਚ ਡੇਢ ਸਾਲ ਤਕ ਹੁੰਦੀ ਰਹੀ ਤਿਆਰੀ

ਕੀਵ : ਯੂਕਰੇਨ ਦੇ ਇਕ ਸੁਰੱਖਿਆ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਇਕ ਡਰੋਨ ਹਮਲੇ ਵਿਚ ਰੂਸੀ ਖੇਤਰ ਦੇ ਅੰਦਰ 40 ਤੋਂ ਵੱਧ ਰੂਸੀ ਜਹਾਜ਼ ਤਬਾਹ ਹੋ ਗਏ। ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਦੀ ਨਿਗਰਾਨੀ ਹੇਠ ਕੀਤੇ ਗਏ ਇਸ ਆਪਰੇਸ਼ਨ ਨੂੰ ਅੰਜਾਮ ਦੇਣ ਵਿਚ 18 ਮਹੀਨੇ ਤੋਂ ਵੱਧ ਦਾ ਸਮਾਂ ਲੱਗਿਆ। ਡਰੋਨ ਨੂੰ ਟਰੱਕਾਂ ਰਾਹੀਂ ਕੰਟੇਨਰਾਂ ਵਿਚ ਲਿਜਾਇਆ ਗਿਆ ਅਤੇ ਯੂਕਰੇਨ ਤੋਂ 4,000 ਕਿਲੋਮੀਟਰ ਦੂਰ ਰੂਸ ਦੇ ਇਰਕੁਤਸਕ ਖੇਤਰ ਵਿਚ ਬੇਲਾਯਾ ਹਵਾਈ ਅੱਡੇ ਸਮੇਤ ਕਈ ਹਵਾਈ ਖੇਤਰਾਂ ਵਿਚ ਤਾਇਨਾਤ ਬੰਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸਥਾਨਕ ਗਵਰਨਰ ਇਗੋਰ ਕੋਬਜ਼ੇਵ ਨੇ ਪਹਿਲੀ ਵਾਰ ਖੇਤਰ ਵਿਚ ਯੂਕਰੇਨ ਦੇ ਡਰੋਨ ਦੀ ਮੌਜੂਦਗੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਨੂੰ ਇਕ ਟਰੱਕ ਤੋਂ ਲਾਂਚ ਕੀਤਾ ਗਿਆ ਸੀ। 

ਇਹ ਹਮਲਾ ਉਦੋਂ ਹੋਇਆ ਹੈ ਜਦੋਂ ਯੂਕਰੇਨ ਇਸਤਾਂਬੁਲ ਵਿੱਚ ਰੂਸ ਨਾਲ ਸ਼ਾਂਤੀ ਵਾਰਤਾ ਸਿੱਧੀ ਕਰਨ ਲਈ ਰੱਖਿਆ ਮੰਤਰੀ ਰੁਸਟੇਮ ਉਮਰੋਵ ਦੀ ਅਗਵਾਈ ਵਿੱਚ ਇੱਕ ਵਫ਼ਦ ਭੇਜੇਗਾ। ਜ਼ੇਲੈਂਸਕੀ ਨੇ ਕਿਹਾ, "ਅਸੀਂ ਆਪਣੀ ਆਜ਼ਾਦੀ, ਆਪਣੇ ਰਾਜ ਅਤੇ ਆਪਣੇ ਲੋਕਾਂ ਦੀ ਰੱਖਿਆ ਲਈ ਸਭ ਕੁਝ ਕਰ ਰਹੇ ਹਾਂ। 

ਇਸ ਦੌਰਾਨ ਰੂਸ ਨੇ ਵੀ ਯੂਕਰੇਨ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ, ਜਿਸ 'ਚ 472 ਡਰੋਨ ਅਤੇ 7 ਮਿਜ਼ਾਈਲਾਂ ਦਾਗੀਆਂ ਗਈਆਂ। ਇਕ ਮਿਜ਼ਾਈਲ ਹਮਲੇ ਵਿਚ ਯੂਕਰੇਨ ਦੇ 12 ਫ਼ੌਜੀ ਮਾਰੇ ਗਏ ਅਤੇ 60 ਤੋਂ ਵੱਧ ਜ਼ਖਮੀ ਹੋ ਗਏ। ਇਸ ਹਮਲੇ ਤੋਂ ਬਾਅਦ ਯੂਕਰੇਨ ਫੌਜ ਦੇ ਕਮਾਂਡਰ ਮਾਈਖਾਇਲੋ ਦਰਾਪਾਤੀ ਨੂੰ ਅਸਤੀਫਾ ਦੇਣਾ ਪਿਆ। 

ਰੂਸ ਨੇ ਯੂਕਰੇਨ ਦੇ ਉੱਤਰੀ ਸੁਮੀ ਖੇਤਰ ਦੇ ਓਲੇਕਸੀਵਕਾ ਪਿੰਡ 'ਤੇ ਵੀ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ, ਜਿਸ ਤੋਂ ਬਾਅਦ 11 ਬਸਤੀਆਂ ਨੂੰ ਖਾਲੀ ਕਰਵਾਇਆ ਗਿਆ ਹੈ। ਯੂਕਰੇਨ ਦੇ ਫੌਜੀ ਅਧਿਕਾਰੀਆਂ ਨੇ ਕਈ ਖੇਤਰਾਂ ਵਿੱਚ ਰੂਸ ਦੀ ਲਗਾਤਾਰ ਤਰੱਕੀ ਦੀ ਰਿਪੋਰਟ ਕੀਤੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement