Pakistan News: ਈਦ ਵਾਲੇ ਦਿਨ ਅਤਿਵਾਦੀ ਹਾਫ਼ਿਜ਼ ਸਈਦ ਦੇ ਕਰੀਬੀ ਅਬਦੁਲ ਦਾ ਕਤਲ
Published : Apr 1, 2025, 6:46 am IST
Updated : Apr 1, 2025, 6:46 am IST
SHARE ARTICLE
Terrorist Hafiz Saeed's close aide Abdul killed on Eid
Terrorist Hafiz Saeed's close aide Abdul killed on Eid

ਕਰਾਚੀ ’ਚ ਅਣਪਛਾਤਿਆਂ ਨੇ ਗੋਲੀਆਂ ਨਾਲ ਭੁੰਨਿਆ

 

Pakistan News:  ਪਾਕਿਸਤਾਨ ਵਿਚ ਇਕ ਤੋਂ ਬਾਅਦ ਇੱਕ ਕਈ ਅਤਿਵਾਦੀਆਂ ਦਾ ਖ਼ਾਤਮਾ ਕੀਤਾ ਗਿਆ ਹੈ। ਹੁਣ ਹਾਫ਼ਿਜ ਸਈਦ ਦੇ ਇੱਕ ਹੋਰ ਕਰੀਬੀ ਸਾਥੀ ਦੀ ਕਰਾਚੀ ਵਿਚ ਹਤਿਆ ਕਰ ਦਿਤੀ ਗਈ ਹੈ। ਕਰਾਚੀ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਅਬਦੁਲ ਰਹਿਮਾਨ ’ਤੇ ਗੋਲੀਬਾਰੀ ਕੀਤੀ, ਜੋ ਲਸ਼ਕਰ-ਏ-ਤੋਇਬਾ ਲਈ ਫ਼ੰਡ ਇਕੱਠਾ ਕਰ ਰਿਹਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

 ਦਸਿਆ ਜਾ ਰਿਹਾ ਹੈ ਕਿ ਅਬਦੁਲ ਰਹਿਮਾਨ ਅਹਿਲ-ਏ-ਸੁੰਨਤ ਵਾਲ ਜਮਾਤ ਦਾ ਸਥਾਨਕ ਆਗੂ ਸੀ। ਉਹ ਕਰਾਚੀ ਵਿੱਚ ਲਸ਼ਕਰ ਲਈ ਫੰਡ ਇਕੱਠਾ ਕਰਦਾ ਸੀ। ਉਸ ਦੇ ਏਜੰਟ ਪੂਰੇ ਇਲਾਕੇ ਤੋਂ ਫੰਡ ਲਿਆਉਂਦੇ ਸਨ ਤੇ ਉਸ ਕੋਲ ਜਮ੍ਹਾ ਕਰਵਾਉਂਦੇ ਸਨ, ਜਿਸ ਤੋਂ ਬਾਅਦ ਉਹ ਫ਼ੰਡ ਹਾਫ਼ਿਜ ਸਈਦ ਤਕ ਪਹੁੰਚਾਉਂਦਾ ਸੀ। ਹਾਫ਼ਿਜ ਸਈਦ ਦੇ ਕਰੀਬੀ ਸਹਿਯੋਗੀ ’ਤੇ ਇਹ ਹਮਲਾ ਉਦੋਂ ਹੋਇਆ ਜਦੋਂ ਉਹ ਆਪਣੇ ਪਿਤਾ ਅਤੇ ਹੋਰਾਂ ਨਾਲ ਸੀ। ਹਮਲੇ ਵਿਚ ਉਸ ਦੇ ਪਿਤਾ ਸਮੇਤ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਸ ਵਿੱਚ ਅਬਦੁਲ ਰਹਿਮਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਾਕਿਸਤਾਨ ਪਿਛਲੇ ਕੁਝ ਸਾਲਾਂ ਤੋਂ ਅਤਿਵਾਦ ਤੋਂ ਪੀੜਤ ਹੈ। ਇਕ ਪਾਸੇ, ਬੀਐਲਏ ਅਤੇ ਤਹਿਰੀਕ-ਏ-ਤਾਲਿਬਾਨ ਬਲੋਚਿਸਤਾਨ ਵਿਚ ਪਾਕਿਸਤਾਨੀ ਫ਼ੌਜ ਨੂੰ ਨਿਸ਼ਾਨਾ ਬਣਾ ਰਹੇ ਹਨ।                  
 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement