ਵਿਦੇਸ਼ੀ ਕਰਜ਼ ਲੈਣ ਲਈ ਪਾਕਿਸਤਾਨ ਦਾ ਸ਼ਰਮ ਨਾਲ ਸਿਰ ਝੁਕਿਆ : ਸ਼ਹਿਬਾਜ਼ ਸ਼ਰੀਫ਼

By : GAGANDEEP

Published : Feb 1, 2026, 6:43 am IST
Updated : Feb 1, 2026, 10:13 am IST
SHARE ARTICLE
Pakistan PM Shehbaz Sharif
Pakistan PM Shehbaz Sharif

‘‘ਮੈਂ ਕਿਸ ਤਰ੍ਹਾਂ ਦੱਸਾਂ ਕਿ ਅਸੀਂ ਮਿੱਤਰ ਦੇਸ਼ਾਂ ਤੋਂ ਕਰਜ਼ ਲੈਣ ਲਈ ਕਿਸ ਤਰ੍ਹਾਂ ਮਿੰਨਤ ਕੀਤੀ? ਮਿੱਤਰ ਦੇਸ਼ਾਂ ਨੇ ਸਾਨੂੰ ਨਿਰਾਸ਼ ਨਹੀਂ ਕੀਤਾ''

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ‘ਮਿੱਤਰ ਦੇਸ਼ਾਂ’ ਤੋਂ ਵਿੱਤੀ ਮਦਦ ਮੰਗਣ ’ਚ ਅਪਮਾਨਜਨਕ ਸਥਿਤੀ ਦਾ ਜ਼ਿਕਰ ਕਰਦਿਆਂ ਇਸ ਗੱਲ ਨੂੰ ਖੁੱਲ੍ਹ ਕੇ ਮੰਨਿਆ ਕਿ ਵਿਦੇਸ਼ੀ ਕਰਜ਼ ਲੈਣ ਦੀ ਮਜਬੂਰੀ ’ਚ ਪਾਕਿਸਤਾਨ ਨੂੰ ਅਪਣਾ ਸਿਰ ਝੁਕਾਉਣਾ ਪਿਆ ਹੈ ਅਤੇ ‘ਆਤਮਸਨਮਾਨ ਦੀ ਕੀਮਤ ’ਤੇ’ ਸਮਝੌਤਾ ਕਰਨਾ ਪਿਆ।

ਇਸਲਾਮਾਬਾਦ  ਦੇਸ਼ ਦੇ ਮਸ਼ਹੂਰ ਵਪਾਰੀਆਂ ਅਤੇ ਨਿਰਯਾਤਕਾਂ ਦੇ ਮਾਣ ’ਚ ਰੱਖੇ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼ਰੀਫ਼ ਨੇ ਉਸ ਮੁਸ਼ਕਲ ਦੌਰ ਨੂੰ ਯਾਦ ਕੀਤਾ ਜਦੋਂ ਪਾਕਿਸਤਾਨ ਨੂੰ ਦਿਵਾਲੀਆਪਨ ਦੇ ਡਰ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕੁਝ ਲੋਕ ਇਸ (ਪਾਕਿਸਤਾਨ ਨੂੰ) ਤਕਨੀਕੀ ਰੂਪ ’ਚ ਅਸਫ਼ਲ ਹੋਣ ਦੇ ਕੰਢੇ ਦਸ ਰਹੇ ਸਨ।

ਉਨ੍ਹਾਂ ਕਿਹਾ, ‘‘ਜਦੋਂ ਅਸੀਂ ਅਹੁਦਾ ਸੰਭਾਲਿਆ, ਤਾਂ ਆਰਥਕ ਸਥਿਤੀ ਬਹੁਤ ਨਾਜ਼ੁਕ ਸੀ ਅਤੇ ਆਮ ਆਦਮੀ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।’’ ਪ੍ਰਧਾਨ ਮੰਤਰੀ ਨੇ 2023 ’ਚ ਪੈਰਿਸ ’ਚ ਕੌਮਾਂਤਰੀ ਮੁਦਰਾ ਕੋਸ਼ (ਆਈ.ਐਮ.ਐਫ਼. ਦੇ ਪ੍ਰਬੰਧ ਨਿਰਦੇਸ਼ਕ ਨਾਲ ਅਪਣੀ ਮੁਲਾਕਾਤ ਦਾ ਜ਼ਿਕਰ ਕੀਤਾ ਜਿਸ ਤੋਂ ਬਾਅਦ ਕੌਮਾਂਤਰੀ ਕਰਜ਼ਦਾਤਾ ਨੇ ਇਕ ਆਰਥਕ ਪ੍ਰੋਗਰਾਮ ਨੂੰ ਮਨਜ਼ੂਰੀ ਦਿਤੀ ਜਿਸ ਨਾਲ ਦੇਸ਼ ਦੇ ਨੇਤਾਵਾਂ ਤੋਂ ਅਰਬਾਂ ਡਾਲਰ ਦੇ ਕਰਜ਼ ਮੰਗਣ ਲਈ ਮੁਲਾਕਾਤ ਕੀਤੀ।

ਉਨ੍ਹਾਂ ਕਿਹਾ, ‘‘ਮੈਂ ਕਿਸ ਤਰ੍ਹਾਂ ਦੱਸਾਂ ਕਿ ਅਸੀਂ ਮਿੱਤਰ ਦੇਸ਼ਾਂ ਤੋਂ ਕਰਜ਼ ਲੈਣ ਲਈ ਕਿਸ ਤਰ੍ਹਾਂ ਮਿੰਨਤ ਕੀਤੀ? ਮਿੱਤਰ ਦੇਸ਼ਾਂ ਨੇ ਸਾਨੂੰ ਨਿਰਾਸ਼ ਨਹੀਂ ਕੀਤਾ। ਪਰ ਜੋ ਕਰਜ਼ ਮੰਗਣ ਜਾਂਦਾ ਹੈ, ਉਸ ਦਾ ਸਿਰ ਝੁਕਿਆ ਰਹਿੰਦਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਜ਼ ਨਾਲ ਫ਼ਰਜ਼ ਵੀ ਪੈਦਾ ਹੁੰਦੇ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਹੁੰਦਾ ਹੈ।             (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement