ਰਾਡੁਕਾਨੁ ਨੂੰ ਮਹਾਰਾਣੀ ਐਲਿਜ਼ਾਬੈਥ II ਨੇ ਨਵੇਂ ਸਾਲ ਦੀ ਸਾਲਾਨਾ ਸੂਚੀ ’ਚ ਕੀਤਾ ਸਨਮਾਨਿਤ 
Published : Jan 1, 2022, 7:47 pm IST
Updated : Jan 1, 2022, 7:47 pm IST
SHARE ARTICLE
Emma Raducanu honoured by queen in annual New Year's list
Emma Raducanu honoured by queen in annual New Year's list

ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਪਹਿਲੀ ਕੁਆਲੀਫਾਇਰ ਬਣੀ19 ਸਾਲਾ ਰਾਡੁਕਾਨੁ ਨੂੰ ਮਹਾਰਾਣੀ ਨੇ ਮੈਂਬਰ ਆਫ਼ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ (ਐੱਮ. ਬੀ. ਈ.) ਬਣਾਇਆ ਹੈ

 

ਲੰਡਨ - ਅਮਰੀਕੀ ਓਪਨ ਚੈਂਪੀਅਨ ਐਮਾ ਰਾਡੁਕਾਨੁ ਨੂੰ ਫਲਸ਼ਿੰਗ ਮੀਡੋਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ II ਨੇ ਨਵੇਂ ਸਾਲ ਦੀ ਸਾਲਾਨਾ ਸੂਚੀ ’ਚ ਸਨਮਾਨਿਤ ਕੀਤਾ ਹੈ। ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਪਹਿਲੀ ਕੁਆਲੀਫਾਇਰ ਬਣੀ 19 ਸਾਲਾ ਰਾਡੁਕਾਨੁ ਨੂੰ ਮਹਾਰਾਣੀ ਨੇ ਮੈਂਬਰ ਆਫ਼ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ (ਐੱਮ. ਬੀ. ਈ.) ਬਣਾਇਆ ਹੈ। ਇਸ ਤਰ੍ਹਾਂ ਇਹ ਸਾਲ ਰਾਡੁਕਾਨੁ ਲਈ ਯਾਦਗਾਰੀ ਰਿਹਾ।

Emma Raducanu

Emma Raducanu

ਰਾਡੁਕਾਨੁ ਅਮਰੀਕੀ ਓਪਨ ਦਾ ਖਿਤਾਬ ਜਿੱਤ ਕੇ ਬ੍ਰਿਟੇਨ ’ਚ ਰਾਤੋ-ਰਾਤ ਸਟਾਰ ਬਣ ਗਈ। 1977 ’ਚ ਵਰਜੀਨੀਆ ਵੇਡ ਤੋਂ ਬਾਅਦ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਪਹਿਲੀ ਬ੍ਰਿਟਿਸ਼ ਮਹਿਲਾ ਖਿਡਾਰਨ ਬਣਨ ਲਈ ਉਨ੍ਹਾਂ ਨੂੰ 2021 ਲਈ ਦੀ ਬੀ. ਬੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਖੇਡ ਸ਼ਖਸੀਅਤ ਵੀ ਚੁਣਿਆ ਗਿਆ। ਰਾਡੁਕਾਨੁ ਨੇ ਕਿਹਾ ਕਿ ਉਹ ਐੱਮ. ਬੀ. ਈ. ਪ੍ਰਾਪਤ ਕਰਨ ਤੋਂ ਬਾਅਦ ਬਹੁਤ ਹੀ ਮਾਣ ਮਹਿਸੂਸ ਕਰ ਰਹੀ ਹੈ। ਇਹ ਸਾਲ ਮੇਰੇ ਲਈ ਬਹੁਤ ਹੈਰਾਨੀ ਨਾਲ ਭਰਿਆ ਰਿਹਾ ਹੈ, ਇਸ ਲਈ ਇਸ ਨਿਯੁਕਤੀ ਨਾਲ 2021 ਦਾ ਅੰਤ ਕਰਨਾ ਬਹੁਤ ਖਾਸ ਹੈ।’’

Emma RaducanuEmma Raducanu

ਰਾਡੁਕਾਨੁ ਤੋਂ ਇਲਾਵਾ ਸਾਈਕਲਿੰਗ ਖਿਡਾਰੀਆਂ ਲਾਰਾ ਤੇ ਜੇਸਨ ਕੈਨੀ ਦੀ ਸ਼ਾਦੀਸ਼ੁਦਾ ਜੋੜੀ ਨੂੰ ਟੋਕੀਓ ਓਲੰਪਿਕ ’ਚ ਹੋਰ ਜ਼ਿਆਦਾ ਰਿਕਾਰਡ ਤੋੜਨ ਤੋਂ ਬਾਅਦ ਕ੍ਰਮਵਾਰ ਡੇਮਹੁੱਡ ਅਤੇ ਨਾਈਟਹੁੱਡ ਨਾਲ ਸਨਮਾਨਿਤ ਕੀਤਾ ਗਿਆ। ਓਲੰਪਿਕ ਤੈਰਾਕੀ ਚੈਂਪੀਅਨ ਐਡਮ ਪੀਟੀ ਅਤੇ ਚੇਲਸੀ ਦੀ ਮਹਿਲਾ ਕੋਚ ਐਮਾ ਹਾਯੇਸ ਨੂੰ ਆਫੀਸਰ ਆਫ਼ ਦਿ ਬ੍ਰਿਟਿਸ਼ ਐਂਪਾਇਰ (ਓ.ਬੀ.ਈ.) ਬਣਾਇਆ ਗਿਆ। ਇਸ ਤੋਂ ਇਲਾਵਾ ਓਲੰਪਿਕ ਚੈਂਪੀਅਨ ਗੋਤਾਖੋਰ ਟੌਮ ਡੇਲੀ ਅਤੇ ਜਿਮਨਾਸਟ ਮੈਕਸ ਵਿਟਲਾਕ ਤੋਂ ਇਲਾਵਾ ਸੱਤ ਵਾਰ ਦੀ ਪੈਰਾਲੰਪਿਕ ਚੈਂਪੀਅਨ ਹਨਾ ਕਾਕਰਾਫਟ ਨੂੰ ਓ. ਬੀ. ਈ. ਬਣਾਇਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement