ਮੁਜ਼ਫ਼ਰਨਗਰ ਵਿਚ ਦੋ ਧੀਆਂ ਨੇ ਪਿਓ ਦਾ ਕੀਤਾ ਕਤਲ
Published : Feb 25, 2026, 6:23 am IST
Updated : Feb 25, 2026, 6:43 am IST
SHARE ARTICLE
A young son killed his father in Lucknow.
A young son killed his father in Lucknow.

ਲਖਨਊ ਵਿਚ ਇਕ ਨੌਜਵਾਨ ਪੁੱਤਰ ਨੇ ਅਪਣੇ ਪਿਤਾ ਦੀ ਹਤਿਆ ਕਰ ਦਿਤੀ।

ਚੰਡੀਗੜ੍ਹ (ਕਮਲ ਦੁਸਾਂਝ) : ਉੱਤਰ ਪ੍ਰਦੇਸ਼ ਦੇ ਮੁਜ਼ਫ਼ਰਨਗਰ ਅਤੇ ਲਖਨਊ ਵਿੱਚ ਹਾਲ ਹੀ ਦਿਨਾਂ ਵਾਪਰੀਆਂ ਦਹਿਲਾ ਦੇਣ ਵਾਲੀਆਂ ਘਟਨਾਵਾਂ ਸਿਰਫ਼ ਅਪਰਾਧਿਕ ਵਾਰਦਾਤਾਂ ਨਹੀਂ, ਸਗੋਂ ਸਮਾਜਕ ਸੰਕਟ ਦੀਆਂ ਡੂੰਘੀਆਂ ਦਰਾਰਾਂ ਹਨ। ਇਨ੍ਹਾਂ ਘਟਨਾਵਾਂ ਨੇ ਉਹ ਲੋਰੀਆਂ ਚੁੱਪ ਕਰ ਦਿਤੀਆਂ ਹਨ ਜੋ ਕਦੇ ਮਾਵਾਂ ਦੀਆਂ ਗੋਦਾਂ ਵਿਚ ਗੂੰਜਦੀਆਂ ਸਨ। ਲਖਨਊ ਵਿਚ ਇਕ ਨੌਜਵਾਨ ਪੁੱਤਰ ਨੇ ਅਪਣੇ ਪਿਤਾ ਦੀ ਹਤਿਆ ਕਰ ਦਿਤੀ। ਕਾਰਨ; ਪੜ੍ਹਾਈ ਲਈ ਦਬਾਅ, ਭਵਿੱਖ ਦੀ ਚਿੰਤਾ ਅਤੇ ਘਰ ਅੰਦਰ ਵਧਦਾ ਮਨੋਵਿਗਿਆਨਕ ਤਣਾਅ। ਇਹ ਗੁੱਸਾ ਅਚਾਨਕ ਨਹੀਂ ਫੁੱਟਿਆ; ਇਹ ਘੰਟਿਆਂ ਜਾਂ ਦਿਨਾਂ ਨਹੀਂ;  ਸਾਲਾਂ ਦੀ ਚੁੱਪ ਅਤੇ ਘੁਟਨ ਦਾ ਨਤੀਜਾ ਸੀ। ਪਿਓ ਦੀ ਕਤਲ ਤੋਂ ਬਾਅਦ ਲਾਸ਼ ਨੂੰ ਠਿਕਾਣੇ ਲਗਾਉਣ ਲਈ ਉਸ ਨੇ ਅਮਾਨਵੀ ਹੱਦਾਂ ਪਾਰ ਕੀਤੀਆਂ। ਮੁਜ਼ਫ਼ਰਨਗਰ ਵਿਚ ਦੋ ਧੀਆਂ ਨੇ ਆਪਣੇ ਪਿਤਾ ਨੂੰ ਮਾਰ ਦਿਤਾ।

ਮੋਬਾਈਲ ਦੀ ਲਗਾਤਾਰ ਵਰਤੋਂ ’ਤੇ ਟੋਕਾ-ਟਾਕੀ ਅਤੇ ਪਾਬੰਦੀਆਂ ਨੂੰ ਉਹ ਅਪਣੀ ਆਜ਼ਾਦੀ ’ਤੇ ਹਮਲਾ ਸਮਝਦੀਆਂ ਰਹੀਆਂ। ਡਿਜ਼ਿਟਲ ਸਕਰੀਨ ਦੀ ਚਮਕ ਉਨ੍ਹਾਂ ਨੂੰ ਖੁੱਲ੍ਹੀ ਹਵਾ ਜਾਪੀ, ਜਦਕਿ ਮਾਪਿਆਂ ਦੀਆਂ ਹਦਾਇਤਾਂ ਹਨੇਰੇ ਦੀਆਂ ਜ਼ੰਜੀਰਾਂ ਲੱਗਣ ਲੱਗੀਆਂ। ਇਹ ਦੋਹਾਂ ਘਟਨਾਵਾਂ ਅਚਨਚੇਤੀ ਨਹੀਂ ਵਾਪਰੀਆਂ। ਇਹ ਲੰਮੇ ਸਮੇਂ ਤੋਂ ਪੈਦਾ ਹੋ ਰਹੇ ਸਮਾਜਕ-ਮਨੋਵਿਗਿਆਨਕ ਦਬਾਅ ਦਾ ਨਤੀਜਾ ਹਨ। ਸਵਾਲ ਇਹ ਨਹੀਂ ਕਿ ਦੋਸ਼ੀ ਕੌਣ ਹੈ; ਸਵਾਲ ਇਹ ਹੈ ਕਿ ਘਰ ਦੀ ਇਕੋ ਛੱਤ ਹੇਠਾਂ ਰਹਿੰਦੇ ਰਿਸ਼ਤਿਆਂ ਵਿਚ ਇੰਨੀ ਦੂਰੀ ਕਿਉਂ ਆ ਗਈ ਹੈ? ਪੜ੍ਹਾਈ ਦਾ ਭਾਰ, ਮੁਕਾਬਲੇ ਦੀ ਅੰਨ੍ਹੀ ਦੌੜ, ਬੇਰੁਜ਼ਗਾਰੀ ਦਾ ਡਰ, ਆਰਥਕ ਅਸੁਰੱਖਿਆ; ਇਹ ਸਾਰੇ ਕਾਰਨ ਦਿਖਾਈ ਤਾਂ ਦਿੰਦੇ ਹਨ, ਪਰ ਮਨੋਵਿਗਿਆਨੀਆਂ ਅਨੁਸਾਰ ਅਸਲ ਬਿਮਾਰੀ ਹੋਰ ਵੀ ਡੂੰਘੀ ਹੈ। ਘਰਾਂ ਵਿਚ ਗੱਲਬਾਤ ਘੱਟ ਰਹਿ ਗਈ ਹੈ, ਸੰਵਾਦ ਦੀ ਥਾਂ ਹੁਕਮ ਨੇ ਲੈ ਲਈ ਹੈ ਅਤੇ ਸਮਝ ਦੀ ਥਾਂ ਉਮੀਦਾਂ ਦਾ ਬੋਝ ਵਧ ਗਿਆ ਹੈ। ਅੱਜ ਦਾ ਸਮਾਜ ਤਕਨਾਲੋਜੀ ਦੇ ਚਮਕਦਾਰ ਦੌਰ ਵਿਚ ਦਾਖ਼ਲ ਹੋ ਚੁੱਕਾ ਹੈ। ਸਮਾਰਟਫ਼ੋਨ, ਸੋਸ਼ਲ ਮੀਡੀਆ ਅਤੇ ਡਿਜ਼ਿਟਲ ਜਗਤ ਨੇ ਇਕ ਨਵੀਂ ਦੁਨੀਆ ਖੋਲ੍ਹ ਦਿਤੀ ਹੈ।

ਪਰ ਇਸ ਚਮਕ ਦੇ ਪਿੱਛੇ ਇਕੱਲਾਪਣ ਵੀ ਹੈ। ਬੱਚੇ ਅਪਣੀ ਦੁਨੀਆ ਦੀ ਘੁੰਮਣਘੇਰੀ ਵਿਚ ਗੁੰਮੇ ਹੋਏ ਹਨ, ਮਾਪੇ ਅਪਣੀਆਂ ਚਿੰਤਾਵਾਂ ਵਿਚ ਫਸੇ ਹੋਏ ਹਨ। ਦੋਵਾਂ ਦਰਮਿਆਨ ਦੀ ਖਾਈ ਹੁਣ ਸਿਰਫ਼ ਪੀੜ੍ਹੀ ਦਾ ਅੰਤਰ ਨਹੀਂ ਰਹੀ; ਇਹ ਮਨੋਵਿਗਿਆਨਕ ਦੂਰੀ ਬਣ ਚੁੱਕੀ ਹੈ। ਮੁਕਾਬਲੇਬਾਜ਼ੀ ਦੀ ਹਵਾ ਜਦੋਂ ਜਦੋਂ ਚੱਲੀ ਹੀ ਸੀ, ਉਦੋਂ ਹੀ ਮਾਹਰਾਂ ਨੇ ਚੇਤਾਵਨੀ ਦਿਤੀ ਸੀ ਕਿ ਜੇਕਰ ਸੰਤੁਲਨ ਨਾ ਬਣਾਇਆ ਗਿਆ ਤਾਂ ਨਤੀਜੇ ਭਿਆਨਕ ਹੋਣਗੇ। ਪਰ ਅਸੀਂ ਚੇਤਾਵਨੀਆਂ ਨੂੰ ਅਣਸੁਣਿਆ ਕਰ ਦਿਤਾ।

ਅਸੀਂ ਬੱਚਿਆਂ ਨੂੰ ‘ਕਾਮਯਾਬੀ’ ਦੇ ਖੰਭ ਤਾਂ ਲਾਉਣ ਦੀ ਕੋਸ਼ਿਸ਼ਾਂ ਕੀਤੀ ਪਰ ਅਸਫਲਤਾ ਨੂੰ ਸਹਿਣ ਦੀ ਤਾਕਤ ਨਹੀਂ ਦਿਤੀ। ਅਸੀਂ ਉਨ੍ਹਾਂ ਨੂੰ ਉੱਚੀਆਂ ਉਡਾਰੀਆਂ ਦੇ ਸੁਪਨੇ ਤਾਂ ਦਿਤੇ ਪਰ ਪੈਰਾਂ ਹੇਠਲੀ ਧਰਤੀ ਮਜ਼ਬੂਤ ਕਰਨ ਦਾ ਸਬਕ ਨਹੀਂ ਦਿਤਾ। ਇਹ ਕਿਸੇ ਇਕ ਘਰ ਜਾਂ ਇਕ ਸ਼ਹਿਰ ਦੀ ਕਹਾਣੀ ਨਹੀਂ। ਇਹ ਪੂਰੇ ਸਮਾਜ ਦੀ ਚੀਖ ਹੈ। ਰਿਸ਼ਤਿਆਂ ਵਿਚ ਆਦਰ, ਪਿਆਰ ਅਤੇ ਭਰੋਸਾ ਜੇ ਕਮਜ਼ੋਰ ਹੋ ਜਾਣ ਤਾਂ ਘਰ ਸਿਰਫ਼ ਇਮਾਰਤਾਂ ਰਹਿ ਜਾਂਦੇ ਹਨ। ਸਮੱਸਿਆ ਦਾ ਹੱਲ ਸਿਰਫ਼ ਕਾਨੂੰਨੀ ਸਖ਼ਤੀ ਨਹੀਂ। ਲੋੜ ਹੈ ਘਰਾਂ ਵਿੱਚ ਸੰਵਾਦ ਦੀ ਵਾਪਸੀ ਦੀ। ਬੱਚਿਆਂ ਨੂੰ ਸੁਣਨ ਦੀ ਨਾ ਕਿ ਸਿਰਫ਼ ਸਮਝਾਉਣ ਦੀ। ਮਾਪਿਆਂ ਨੂੰ ਵੀ ਆਪਣੇ ਡਰਾਂ ਅਤੇ ਉਮੀਦਾਂ ਦਾ ਮੁਲੰਕਣ ਕਰਨਾ ਹੋਵੇਗਾ।

ਜੇ ਅਸੀਂ ਹੁਣ ਵੀ ਅੱਖਾਂ ਮੀਟੀ ਰੱਖੀਆਂ ਤਾਂ ਕੱਲ੍ਹ ਹੋਰ ਲੋਰੀਆਂ ਖੂਨ ਵਿਚ ਭਿੱਜ ਕੇ ਚੁੱਪ ਹੋ ਜਾਣਗੀਆਂ। ਕੁਦਰਤ ਹਰ ਸੰਕਟ ਵਿਚ ਸੰਭਲਣ ਦਾ ਮੌਕਾ ਦਿੰਦੀ ਹੈ। ਲੋੜ ਹੈ ਕਿ ਅਸੀਂ ਰਿਸ਼ਤਿਆਂ ਵਿਚ ਕੁੜਤਣ ਨਹੀਂ, ਮਿੱਠਾਸ ਘੋਲਣ ਦਾ ਜਤਨ ਕਰੀਏ; ਤਾਂ ਜੋ ਘਰਾਂ ਵਿਚ ਮੁੜ ਲੋਰੀਆਂ ਗੂੰਜਣ, ਨਾ ਕਿ ਸਿਸਕੀਆਂ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement