ਰਿਆਦ ਵਿਚ ਮਿਜ਼ਾਈਲ ਹਮਲੇ 'ਚ ਉੱਤਰ ਪ੍ਰਦੇਸ਼ ਦਾ ਨੌਜਵਾਨ ਮਾਰਿਆ ਗਿਆ
Published : Mar 22, 2026, 7:09 am IST
Updated : Mar 22, 2026, 7:54 am IST
SHARE ARTICLE
Uttar Pradesh youth killed in missile attack in Riyadh
Uttar Pradesh youth killed in missile attack in Riyadh

ਰਵੀ ਸਤੰਬਰ 2025 ਤੋਂ ਰਿਆਦ ਦੀ ਇਕ ਪਲਾਸਟਿਕ ਫੈਕਟਰੀ ਵਿਚ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।

ਸਿਤਾਪੁਰ: ਸਾਉਦੀ ਅਰਬ ਦੀ ਰਾਜਧਾਨੀ ਰਿਆਦ ਵਿਚ ਹੋਏ ਇਕ ਸੰਭਾਵਤ ਮਿਜ਼ਾਈਲ ਹਮਲੇ ’ਚ ਉੱਤਰ ਪ੍ਰਦੇਸ਼ ਦੇ ਸਿਤਾਪੁਰ ਜ਼ਿਲ੍ਹੇ ਦੇ ਬਘੈਨ ਪਿੰਡ ਦਾ 26 ਸਾਲ ਦਾ ਰਵੀ ਗੋਪਾਲ ਮਾਰਿਆ ਗਿਆ ਹੈ। ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਅਜੇ ਤਕ ਸਰਕਾਰੀ ਪੁਸ਼ਟੀ ਨਹੀਂ ਹੋਈ। ਰਵੀ ਸਤੰਬਰ 2025 ਤੋਂ ਰਿਆਦ ਦੀ ਇਕ ਪਲਾਸਟਿਕ ਫੈਕਟਰੀ ਵਿਚ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।

ਉਸ ਦੀ ਪਤਨੀ ਰਿਤੂ ਨੇ ਕਿਹਾ, ‘‘ਰਵੀ ਨੇ 18 ਮਾਰਚ ਦੀ ਰਾਤ 9.30 ਵਜੇ ਆਖ਼ਰੀ ਵਾਰ ਫ਼ੋਨ ਕੀਤਾ ਸੀ। ਕਾਲ 20 ਮਿੰਟ ਬਾਅਦ ਟੁੱਟ ਗਈ ਅਤੇ ਫਿਰ ਉਸ ਦਾ ਫ਼ੋਨ ਬੰਦ ਮਿਲਿਆ।’’ ਰਵੀ ਦਾ ਦੋਸਤ ਰਾਮ ਨਿਵਾਸ, ਜੋ ਬਰਾਬੰਕੀ ਦਾ ਰਹਿਣ ਵਾਲਾ ਹੈ ਅਤੇ ਸਾਉਦੀ ਅਰਬ ਵਿਚ ਕੰਮ ਕਰਦਾ ਹੈ, ਨੇ ਪਰਿਵਾਰ ਨੂੰ ਜਾਣਕਾਰੀ ਦਿਤੀ ਕਿ ਰਵੀ ਫੈਕਟਰੀ ਨੇੜੇ ਮਿਜ਼ਈਲ ਹਮਲੇ ਵਿਚ ਮਲਬੇ ਹੇਠਾਂ ਦੱਬ ਗਿਆ ਸੀ।

ਉਸ ਦਾ ਵੱਡਾ ਭਰਾ ਮਨਮੋਹਨ ਦਿਆਲ ਨੇ ਦਸਿਆ, ‘‘ਰਵੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਰਾਮ ਨਿਵਾਸ ਨੇ ਲਾਸ਼ ਦੀ ਪਛਾਣ ਕੀਤੀ।’’ ਮਹਮੂਦਾਬਾਦ ਦੇ ਐਸ.ਡੀ.ਐਮ. ਬੀ.ਕੇ. ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਪਰਵਾਰ ਨਾਲ ਸੰਪਰਕ ਵਿਚ ਹੈ ਅਤੇ ਸਰਕਾਰ ਨੂੰ ਵੇਰਵੇ ਭੇਜੇ ਗਏ ਹਨ।

ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਅਸੀਮ ਆਰ. ਮਹਾਜਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਭਾਰਤੀ ਦੂਤਾਵਾਸ ਰਿਆਦ ਵਿਚ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਰਵੀ ਦੇ ਸ਼ਵ ਨੂੰ ਜਲਦੀ ਵਾਪਸ ਭੇਜਣ ਦੀ ਕਾਰਵਾਈ ਕਰ ਰਿਹਾ ਹੈ। ਰਵੀ ਅਪਣੇ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਸੀ। ਉਹ ਅਪਣੀ ਪਤਨੀ ਅਤੇ ਚਾਰ ਸਾਲ ਦੇ ਪੁੱਤਰ ਨੂੰ ਪਿੱਛੇ ਛੱਡ ਗਿਆ ਹੈ। ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਅਤੇ ਮ੍ਰਿਤਕ ਦੇਹ ਦੀ ਵਾਪਸੀ ਦੀ ਮੰਗ ਕੀਤੀ ਹੈ।      (ਪੀ.ਟੀ.ਆਈ.)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement