ਪੰਜਾਬ ਨੈਸ਼ਨਲ ਬੈਂਕ ਦੇ ਪੰਜ ਵੱਡੇ ਅਧਿਕਾਰੀਆਂ ਉਤੇ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਦੋਸ਼, ਕੇਸ ਦਰਜ

By : JAGDISH

Published : Feb 9, 2026, 8:45 am IST
Updated : Feb 9, 2026, 8:45 am IST
SHARE ARTICLE
Five senior officials of Punjab National Bank accused of fraud worth crores of rupees, case registered
Five senior officials of Punjab National Bank accused of fraud worth crores of rupees, case registered

ਹੋਟਲ ਵਪਾਰੀ ਦੀ ਸ਼ਿਕਾਇਤ ਉਤੇ ਅਤੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਮਾਮਲਾ ਦਰਜ

ਨੋਇਡਾ : ਉੱਤਰ ਪ੍ਰਦੇਸ਼ ਦੇ ਨੋਇਡਾ-ਸੈਕਟਰ 49 ’ਚ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਦੇ ਪੰਜ ਅਧਿਕਾਰੀਆਂ ਵਿਰੁਧ 60 ਕਰੋੜ ਰੁਪਏ ਦੀ ਜਾਇਦਾਦ ਨੂੰ ਹੜੱਪਣ ਦੀ ਕਥਿਤ ਤੌਰ ’ਤੇ ਸਾਜ਼ਸ਼ ਰਚਣ ਲਈ ਮੁਕਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਇਕ ਹੋਟਲ ਵਪਾਰੀ ਦੀ ਅਪੀਲ ’ਤੇ ਅਦਾਲਤ ਦੇ ਹੁਕਮ ਮਗਰੋਂ ਇਹ ਮੁਕਦਮਾ ਦਰਜ ਕੀਤਾ ਗਿਆ।

ਥਾਣਾ ਇੰਚਾਰਜ ਸੁਨੀਲ ਕੁਮਾਰ ਭਾਰਦਵਾਜ ਨੇ ਕਿਹਾ ਕਿ ਸਨਿਚਰਵਾਰ ਰਾਤ ਨੂੰ ਨੋਇਡਾ ਸੈਕਟ+ 47 ਵਾਸੀ ਹੋਟਲ ਕਾਰੋਬਾਰੀ ਅਨਿਲ ਬੱਬਰ (66) ਦੀ ਸ਼ਿਕਾਇਤ ’ਤੇ ਬੈਂਕ ਦੇ ਖੇਤਰੀ ਮੁਖੀ ਰਵਿੰਦਰ ਕੁਮਾਰ ਪਾਂਡੇ, ਖੇਤਰੀ ਪ੍ਰਬੰਧਕ ਪਿ੍ਰਆ ਰੰਜਨ, ਬ੍ਰਾਂਚ ਪ੍ਰਬੰਧਕ ਨਰਿੰਦਰ ਬਿਸ਼ਟ, ਜ਼ੋਨਲ ਹੈੱਡ ਐਸ.ਐਨ. ਦੂਬੇ ਅਤੇ ਐਮ.ਸੀ.ਸੀ. ਹੈੱਡ ਮਨੀਸ਼ ਕਸ਼ਪ ਵਿਰੁਧ ਧੋਖਾਧੜੀ ਅਤੇ ਸਾਜ਼ਸ਼ ਰਚਣ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਅਧਿਕਾਰੀ ‘ਸਰਫੇਸੀ ਐਕਟ’ ਦੇ ਨਾਂ ’ਤੇ 60 ਕਰੋੜ ਰੁਪਏ ਦਾ ਉਸ ਦਾ ਹੋਟਲ ਕਿਸੇ ਚਹੇਤੇ ਦੇ ਨਾਂ ਉਤੇ ਸਿਰਫ਼ 20 ਕਰੋੜ ਰੁਪਏ ’ਚ ਨਿਲਾਮ ਕਰਨ ਦੀ ਤਿਆਰੀ ਕਰ ਰਹੇ ਹਨ।     

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement