ਮੁਜੱਫ਼ਰਨਗਰ ਦੰਗੇ 2013: ਕਤਲ ਅਤੇ ਅੱਗਜ਼ਨੀ ਦੇ ਮਾਮਲੇ 'ਚ ਸਬੂਤਾਂ ਦੀ ਕਮੀ ਕਾਰਨ 22 ਮੁਲਜ਼ਮ ਬਰੀ

By : JAGDISH

Published : Feb 8, 2026, 4:50 pm IST
Updated : Feb 8, 2026, 4:50 pm IST
SHARE ARTICLE
Muzaffarnagar riots 2013: 22 accused acquitted due to lack of evidence in murder and arson case
Muzaffarnagar riots 2013: 22 accused acquitted due to lack of evidence in murder and arson case

ਦੰਗਿਆਂ ਦੌਰਾਨ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ

ਮੁਜੱਫ਼ਰਨਗਰ : ਮੁਜੱਫ਼ਰਨਗਰ ਜ਼ਿਲ੍ਹੇ ਦੀ ਇਕ ਅਦਾਲਤ ਨੇ 2013 ਦੇ ਮੁਜੱਫ਼ਰਨਗਰ ਦੰਗਿਆਂ ਨਾਲ ਜੁੜੇ ਕਤਲ, ਲੁੱਟ ਅਤੇ ਅੱਗਜ਼ਨੀ ਦੇ ਇਕ ਮਾਮਲੇ ’ਚ ਸਬੂਤਾਂ ਦੀ ਕਮੀ ਕਾਰਨ 22 ਮੁਲਜ਼ਮਾਂ ਨੂੰ ਬਰੀ ਕਰ ਦਿਤਾ। ਸਰਕਾਰੀ ਵਕੀਲ ਨਰਿੰਦਰ ਸ਼ਰਮਾ ਨੇ ਕਿਹਾ ਕਿ ਅਪਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਨਿਸ਼ਕ ਕੁਮਾਰ ਨੇ ਸਨਿਚਰਵਾਰ ਨੂੰ ਇਹ ਕਹਿੰਦਿਆਂ ਮੁਲਜ਼ਮਾਂ ਨੂੰ ਬਰੀ ਕਰ ਦਿਤਾ ਕਿ ਦੋਸ਼ ਸ਼ੱਕ ਤੋਂ ਪਰ੍ਹੇ ਸਾਬਤ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਅੱਠ ਸਤੰਬਰ 2013 ਨੂੰ ਭੌਰਾਕਲਾ ਥਾਣਾ ਖੇਤਰ ਦੇ ਮੁਹੰਮਦਪੁਰ ਰਾਏਸਿੰਘ ਪਿੰਡ ’ਚ ਵਾਰੀਆਂ ਘਟਨਾਵਾਂ ਬਾਰੇ 26 ਲੋਕਾਂ ਵਿਰੁਧ ਦੋਸ਼ਪੱਤਰ ਦਾਖ਼ਲ ਕੀਤੇ ਸਨ।

ਮੁਕਦਮੇ ਦੀ ਸੁਣਵਾਈ ਦੌਰਾਨ ਚਾਰ ਮੁਲਜ਼ਮਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਬਾਕੀ 22 ਮੁਲਜ਼ਮਾਂ ਵਿਰੁਧ ਕਾਰਵਾਈ ਜਾਰੀ ਸੀ। ਹਨੀਫ਼ ਨੇ ਅਪਣੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਸੈਂਕੜੇ ਦੰਗਾਈਆਂ ਨੇ ਪਿੰਡ ’ਚ ਘਰਾਂ ਉਤੇ ਹਮਲਾ ਕੀਤਾ, ਜਾਇਦਾਦ ਲੁੱਟੀ ਅਤੇ ਬਾਅਦ ’ਚ ਘਰਾਂ ਨੂੰ ਅੱਗ ਲਗਾ ਦਿਤੀ। ਸ਼ਿਕਾਇਤ ’ਚ ਦੋਸ਼ ਸੀ ਕਿ ਹਮਲੇ ਦੌਰਾਨ ਸ਼ਿਕਾਇਤਕਰਤਾ ਦੇ ਪਿੰਡਾ ਰਹੀਸੁਦੀਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿਤਾ ਗਿਆ। ਦੰਗਾਈਆਂ ਉਤੇ ਇਕ ਮਸਜਿਦ ਨੂੰ ਨੁਕਸਾਨ ਪਹੁੰਚਾਉਣ ਅਤੇ ਇਕ ਪੁਲਿਸ ਕਾਂਸਟੇਬਲ ਦੀ ਮੋਟਰਸਾਈਕਲ ’ਚ ਅੱਗ ਲਾਉਣ ਦਾ ਵੀ ਦੋਸ਼ ਸੀ। ਬਰੀ ਕੀਤੇ ਮੁਲਜ਼ਮਾਂ ’ਚ ਅਨਿਲ, ਸੁਭਾਸ਼, ਸੰਜੀਵ, ਕਰਣ, ਸ਼ੇਰ ਸਿੰਘ, ਰਿਸ਼ੀਪਾਲ, ਹੰਸਪਾਲ, ਪ੍ਰਮੋਦ, ਵਿੱਵੀ, ਬਾਦਲ, ਮਦਨ, ਜੈ ਨਰਾਇਣ, ਬ੍ਰਿਜਵੀਰ, ਵਿਨੋਦ ਕਾਲਾ, ਪ੍ਰਵੀਣ ਜਗਪਾਲ, ਪ੍ਰੇਮਪਾਲ, ਪੱਪੂ, ਨੀਤੂ, ਭੂਰਾ ਅਤੇ ਹਰਿੰਦਰ ਸਿੰਘ ਸ਼ਾਮਲ ਹਨ। ਇਹ ਸਾਰੇ ਮੁਹੰਮਦਪੁਰ ਰਾਏਸਿੰਘ ਪਿੰਡ ਦੇ ਵਾਸੀ ਹਨ। ਮੁਜੱਫ਼ਰਨਗਰ ’ਚ 2013 ਦੌਰਾਨ ਹੋਏ ਦੰਗਿਆਂ ’ਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ 40 ਹਜ਼ਾਰ ਤੋਂ ਵੱਧ ਲੋਕ ਵਿਸਥਾਪਿਤ ਹੋਏ ਸਨ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement