ਉੱਤਰ ਪ੍ਰਦੇਸ਼ 'ਚ ਮੋਮੋਜ਼ ਦੇ ਬਹਾਨੇ ਸੱਤਵੀਂ ਜਮਾਤ ਦੇ ਵਿਦਿਆਰਥੀ ਤੋਂ ਲੁੱਟੇ 85 ਲੱਖ ਦੇ ਗਹਿਣੇ
Published : Feb 2, 2026, 10:29 pm IST
Updated : Feb 2, 2026, 10:29 pm IST
SHARE ARTICLE
Jewelry worth Rs 85 lakhs looted from a class 7 student on the pretext of Momos in Uttar Pradesh
Jewelry worth Rs 85 lakhs looted from a class 7 student on the pretext of Momos in Uttar Pradesh

ਠੱਗੀ ਮਾਰਨ ਦੇ ਦੋਸ਼ 'ਚ 2 ਵਿਅਕਤੀ ਗ੍ਰਿਫ਼ਤਾਰ

ਦਿਓਰੀਆ (ਉੱਤਰ ਪ੍ਰਦੇਸ਼): ਇਕ ਲੜਕੇ ਨੂੰ ਮੋਮੋਸ ਖੁਆ ਕੇ ਉਸ ਨਾਲ 85 ਲੱਖ ਰੁਪਏ ਦੇ ਗਹਿਣਿਆਂ ਦੀ ਠੱਗੀ ਮਾਰਨ ਦੇ ਦੋਸ਼ ’ਚ ਦੋ ਨੌਜੁਆਨਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਰਾਮਪੁਰ ਕਾਰਖਾਨਾ ਥਾਣੇ ’ਚ ਇਕ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਜਦੋਂ ਲੜਕੇ ਦੇ ਪਿਤਾ ਨੇ ਦਾਅਵਾ ਕੀਤਾ ਸੀ ਕਿ ਦਿਓਰੀਆ-ਕਾਸਿਆ ਰੋਡ ਉਤੇ ਦੁਮਰੀ ਚੌਰਾਹਾ ’ਚ ਮੋਮੋ ਸਟਾਲ ਚਲਾਉਣ ਵਾਲੇ ਤਿੰਨ ਨੌਜੁਆਨ ਉਸ ਦੇ ਪਰਵਾਰ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸਨ।

ਸਥਿਤੀ ਉਸ ਸਮੇਂ ਸਾਹਮਣੇ ਆਈ ਜਦੋਂ ਮੁੰਡੇ ਦੀ ਮਾਸੀ ਨੇ ਅਪਣੇ ਗਹਿਣਿਆਂ ਦੀ ਮੰਗ ਕੀਤੀ। ਜਦੋਂ ਉਨ੍ਹਾਂ ਨੇ ਅਲਮਾਰੀ ਖੋਲ੍ਹੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਰੇ ਗਹਿਣੇ ਗਾਇਬ ਸਨ। ਅਪਣੇ ਪਰਵਾਰਕ ਜੀਆਂ ਨੂੰ ਪੂਰੀ ਤਰ੍ਹਾਂ ਸਦਮਾ ਦਿੰਦਿਆਂ, 7ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਗਟਾਵਾ ਕੀਤਾ ਕਿ ਉਸ ਨੇ ਮੋਮੋਜ਼ ਦੇ ਬਦਲੇ ਗਹਿਣੇ ਦਿਤੇ ਸਨ।

ਰਾਮਪੁਰ ਕਾਰਖਾਨੇ ਦੇ ਐਸ.ਐਚ.ਓ. ਦੇਵੇਂਦਰ ਕੁਮਾਰ ਸਿੰਘ ਨੇ ਦਸਿਆ ਕਿ ਲੜਕੇ ਦੇ ਪਿਤਾ ਵਿਮਲੇਸ਼ ਮਿਸ਼ਰਾ ਦੀ ਸ਼ਿਕਾਇਤ ਦੇ ਆਧਾਰ ਉਤੇ ਕੇਸ ਦਰਜ ਕੀਤਾ ਗਿਆ ਹੈ।

ਮਿਸ਼ਰਾ ਨੇ ਅਪਣੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਤਿੰਨ ਨੌਜੁਆਨਾਂ ਨੇ ਉਸ ਦੇ ਬੇਟੇ ਨਾਲ ਦੋਸਤੀ ਕੀਤੀ, ਜੋ ਉਸ ਦੀ ਪੜ੍ਹਾਈ ਲਈ ਪਿੰਡ ’ਚ ਰਹਿੰਦਾ ਹੈ। ਨੌਜੁਆਨਾਂ ਨੇ ਮੁੰਡੇ ਨਾਲ ਸੌਦਾ ਕੀਤਾ, ਗਹਿਣਿਆਂ ਦੇ ਬਦਲੇ ਮੋਮੋਜ਼ ਦੀ ਪੇਸ਼ਕਸ਼ ਕੀਤੀ। ਕਈ ਦਿਨਾਂ ਤੋਂ, ਮੋਮੋਜ਼ ਖਾਣ ਲਈ ਸਟਾਲ ਉਤੇ ਜਾਣ ਦੌਰਾਨ, ਮੁੰਡਾ ਉਨ੍ਹਾਂ ਨੂੰ ਗਹਿਣੇ ਦਿੰਦਾ ਰਿਹਾ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement