ਯੁਵਰਾਜ ਸਿੰਘ ਨੇ ਰੱਖਿਆ ਵਿਰਾਟ - ਅਨੁਸ਼ਕਾ ਦਾ ਇਹ ਖਾਸ 'ਨਿਕਨੇਮ'
Published : Dec 29, 2017, 1:15 pm IST
Updated : Dec 29, 2017, 7:45 am IST
SHARE ARTICLE

ਬਾਲੀਵੁਡ ਐਕਟਰੈਸ ਅਨੁਸ਼ਕਾ ਸ਼ਰਮਾ ਅਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਵਿਆਹ ਦੀਆਂ ਖਬਰਾਂ ਪੂਰੇ ਮਹੀਨੇ ਸੁਰਖੀਆਂ 'ਚ ਰਹੀਆਂ। ਕ੍ਰਿਕਟ ਅਤੇ ਬਾਲੀਵੁਡ ਨਾਲ ਮਿਲਕੇ ਬਣੀ ਇਹ ਜੋੜੀ ਲੋਕਾਂ ਨੂੰ ਖੂਬ ਪਸੰਦ ਵੀ ਆ ਰਹੀ ਹੈ।

ਇਸ ਕਪਲ ਨੇ 11 ਦਸੰਬਰ ਨੂੰ ਚੁਪਚਪੀਤੇ ਇਟਲੀ ਵਿਚ ਵਿਆਹ ਕਰਨ ਦੇ ਬਾਅਦ ਦੋ ਗਰੈਂਡ ਰਿਸੈਪਸ਼ਨ ਰੱਖੇ। ਪਹਿਲਾ ਦਿੱਲੀ ਵਿਚ ਰੱਖਿਆ ਗਿਆ ਅਤੇ ਦੂਜਾ ਮੁੰਬਈ ਵਿਚ। ਮੁੰਬਈ ਵਿਚ ਹੋਏ ਰਿਸੈਪਸ਼ਨ ਵਿਚ ਬਾਲੀਵੁਡ ਅਤੇ ਖੇਡ ਜਗਤ ਦੇ ਸਿਤਾਰੇ ਮੰਨੋ ਜ਼ਮੀਨ 'ਤੇ ਉਤਰ ਆਏ। ਸਾਰਿਆਂ ਨੇ ਵਿਰਾਟ - ਅਨੁਸ਼ਕਾ ਨੂੰ ਮੁਬਾਰਕਬਾਦ ਦਿੱਤੀ। 



ਹੁਣ ਟੀਮ ਇੰਡੀਆ ਦੇ ਕ੍ਰਿਕਟਰ ਯੁਵਰਾਜ ਸਿੰਘ ਨੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਅਨੁਸ਼ਕਾ ਅਤੇ ਵਿਰਾਟ ਦੇ ਨਾਲ ਤਸਵੀਰ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ। ਯੁਵੀ ਨੇ ਤਸਵੀਰ ਦੇ ਨਾਲ ਲਿਖਿਆ, “ਦੁਆ ਹੈ ਕਿ ਤੁਹਾਡੀ ਦੋਵਾਂ ਦੀ ਇਹ ਪਾਰਟਨਰਸ਼ਿਪ ਸਾਰੀ ਉਮਰ ਬਣੀ ਰਹੇ। ਚੀਕੂ ਅਤੇ ਰੋਜੀ ਭਾਬੀ (ਭਰਜਾਈ)।



ਯੁਵਰਾਜ ਦੇ ਇਸ ਪੋਸਟ ਤੋਂ ਸਾਫ਼ ਹੈ ਕਿ ਉਨ੍ਹਾਂ ਨੇ ਵਿਰਾਟ ਨੂੰ ‘ਚੀਕੂ’ ਅਤੇ ਅਨੁਸ਼ਕਾ ਨੂੰ ‘ਰੋਜੀ’ ਨਿਕਨੇਮ ਦਿੱਤਾ ਹੈ। ਦੱਸ ਦਈਏ ਕਿ ਫਿਲਮ ‘ਬਾਂਬੇ ਵੇਲਵੇਟ’ ਵਿਚ ਅਨੁਸ਼ਕਾ ਦਾ ਨਾਮ ਰੋਜੀ ਸੀ, ਤਾਂ ਕੀ ਯੁਵਰਾਜ ਨੇ ਉਸੀ ਵਜ੍ਹਾ ਨਾਲ ਉਨ੍ਹਾਂ ਨੂੰ ਰੋਜੀ ਨਿਕਨੇਮ ਦਿੱਤਾ ਹੈ ?

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement