ਪੀ.ਵੀ. ਸਿੰਧੂ ਪੁੱਜੀ ਸੈਮੀਫ਼ਾਈਨਲ 'ਚ
Published : Nov 25, 2017, 10:23 pm IST
Updated : Nov 25, 2017, 4:53 pm IST
SHARE ARTICLE

ਹਾਂਗਕਾਂਗ, 25 ਨਵੰਬਰ: ਭਾਰਤ ਦੀ ਉਚ ਕੋਟੀ ਦੀ ਖਿਡਾਰੀ ਪੀ.ਵੀ. ਸਿੰਧੂ ਜਾਪਾਨ ਦੀ ਅਕਾਨੇ ਯਾਮਾਗੁਚੀ 'ਤੇ ਸਿੱਧੇ ਸੈੱਟਾਂ 'ਚ ਜਿੱਤ ਦਰਜ ਕਰਨ ਤੋਂ ਬਾਅਦ ਹਾਂਗਕਾਂਗ ਓਪਨ ਸੁਪਰ-ਸੀਰੀਜ ਦੇ ਮਹਿਲਾ ਏਕਲ ਸੈਮੀਫ਼ਾਈਨਲ 'ਚ ਪਹੁੰਚ ਗਈ ਹੈ।ਦੂਜੀ ਵੀਰਤਾ ਪ੍ਰਾਪਤ ਸਿੰਧੂ ਨੇ ਜਾਪਾਨ ਦੀ ਪੰਜਵੀਂ ਵੀਰਤਾ ਪ੍ਰਾਪਤ ਖਿਡਾਰੀ ਨੂੰ 36 ਮਿੰਟ ਤਕ ਚੱਲੇ ਮੁਕਾਬਲੇ 'ਚ 21-12, 21-19 ਨਾਲ ਹਰਾਇਆ। ਰਿਓ ਉਲੰਪਿਕ ਦੀ ਚਾਂਦੀ ਦਾ ਤਮਗ਼ਾ ਜੇਤੂ ਭਾਰਤੀ ਖਿਡਾਰੀ ਦਾ


 ਸਾਹਮਣਾ ਹੁਣ ਆਖ਼ਰੀ ਚਾਰ 'ਚ ਰਤਚਾਨੋਕ ਇੰਤਾਨੋਨ ਨਾਲ ਹੋਵੇਗਾ। ਸਿੰਧੂ ਵਿਸ਼ਵ ਰੈਂਕਿੰਗ 'ਚ ਇਕ ਅੰਕ ਖਿਸਕ ਕੇ ਤੀਜੇ ਨੰਬਰ 'ਤੇ ਪਹੁੰਚ ਗਈ ਹੈ। ਪਹਿਲੀ ਗੇਮ 'ਚ ਸਿੰਧੂ ਨੇ ਅੰਤ ਤਕ ਅਪਣੀ ਵਿਰੋਧੀ ਖਿਡਾਰੀ 'ਤੇ ਦਬਦਬਾ ਬਣਾ ਕੇ ਰੱਖਿਆ। ਦੂਜੀ ਗੇਮ 'ਚ ਜਾਪਾਨੀ ਖਿਡਾਰੀ ਨੇ ਉਸ ਨੂੰ ਸਖ਼ਤ ਟੱਕਰ ਦਿਤੀ। 8-8 ਦੀ ਬਰਾਬਰੀ ਤੋਂ ਬਾਅਦ ਇਕ ਸਮੇਂ ਉਹ 14-8 ਨਾਲ ਅੱਗੇ ਵੀ ਨਿੱਕਲ ਗਈ ਸੀ ਪਰ ਸਿੰਧੂ ਨੇ ਹੌਸਲਾ ਬਣਾ ਕੇ ਰੱਖਿਆ ਤੇ ਹੌਲੀ-ਹੌਲੀ ਖੇਡ 'ਚ ਵਾਪਸੀ ਕਰਦਿਆਂ ਮੁਕਾਬਲੇ 'ਚ 18-18 ਦੀ ਬਰਾਬਰੀ 'ਤੇ ਪਹੁੰਚ ਗਈ। ਭਾਰਤੀ ਖਿਡਾਰੀ ਨੇ ਫ਼ਿਰ ਅਗਲੇ ਦੋ ਅੰਕ ਜਿੱਤ ਕੇ 20-18 ਦਾ ਵਾਧਾ ਦਰਜ ਕਰ ਕੇ ਜਿੱਤ ਦਰਜ ਕੀਤੀ। (ਏਜੰਸੀ)

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement