ਧੋਨੀ ਇਕ ਸ਼ਾਨਦਾਰ ਫ਼ਿਨਿਸ਼ਰ, ਉਸ ਦਾ ਕੋਈ ਬਦਲ ਨਹੀਂ: ਸ਼ਾਸਤਰੀ
Published : Mar 4, 2018, 12:57 am IST
Updated : Mar 3, 2018, 7:27 pm IST
SHARE ARTICLE

ਮੁੰਬਈ, 3 ਮਾਰਚ: ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਇਕ ਇੰਟਰਵਿਊ 'ਚ ਕਿਹਾ ਕਿ ਇਕ ਦਿਨਾਂ ਕ੍ਰਿਕਟ ਦੇ ਇਤਿਹਾਸ 'ਚ ਮਹਿੰਦਰ ਸਿੰਘ ਧੋਨੀ ਨੂੰ ਮਹਾਨਤਮ ਕ੍ਰਿਕਟਰਾਂ 'ਚ ਗਿਣਿਆ ਜਾਵੇਗਾ। ਧੋਨੀ ਨੂੰ ਬੈਸਟ ਫ਼ਿਨਿਸ਼ਰ ਦਸਦਿਆ ਸ਼ਾਸਤਰੀ ਨੇ ਕਿਹਾ ਕਿ ਉਸ ਤੋਂ ਬੇਹਤਰ ਫ਼ਿਨਿਸ਼ਰ ਦੁਨੀਆ 'ਚ ਸ਼ਾਇਦ ਹੀ ਕੋਈ ਹੋਵੇਗਾ।


ਦੱਖਣੀ ਅਫ਼ਰੀਕਾ ਦੌਰੇ 'ਚ ਇਕ ਦਿਨਾਂ ਅਤੇ ਟੀ20 ਮੈਚਾਂ 'ਚ ਜਿਸ ਤਰ੍ਹਾਂ ਦੀ ਖੇਡ ਦਾ ਧੋਨੀ ਨੇ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਆਲੋਚਕਾਂ ਦੇ ਮੂੰਹ ਬੰਦ ਹੋ ਗਏ ਹਨ। ਧੋਨੀ ਨੇ ਇਸ ਲੜੀ 'ਚ ਨਾ ਸਿਰਫ਼ ਬੱਲੇ ਨਾਲ, ਸਗੋਂ ਵਿਕਟ ਪਿਛੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼ਾਸਤਰੀ ਨੇ ਧੋਨੀ ਦੇ ਤਜ਼ਰਬੇ ਦੀ ਗੱਲ ਕਰਦਿਆਂ ਕਿਹਾ ਕਿ ਉਸ ਕੋਲ ਜੋ ਤਜ਼ਰਬਾ ਹੈ, ਉਸ ਦਾ ਕੋਈ ਬਦਲ ਨਹੀਂ ਹੈ। ਇਹ ਤਜ਼ਰਬਾ ਬਾਜ਼ਾਰ 'ਚ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ ਹੈ। ਉਸ ਨੇ ਅਪਦੀ ਫਿਟਨੈਸ 'ਤੇ ਵੀ ਪੂਰਾ ਧਿਆਨ ਦਿਤਾ ਹੈ। ਡੈੱਥ ਓਵਰਾਂ 'ਚ ਉਸ ਵਾਂਗ ਬੱਲੇਬਾਜ਼ੀ ਕਰਨ ਵਾਲਾ ਸ਼ਾਇਦ ਹੀ ਕੋਈ ਦੇਖਣ ਨੂੰ ਮਿਲਦਾ ਹੈ।   (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement