ਵਿਸ਼ਵ ਪੱਧਰੀ ਟੂਰਨਾਮੈਂਟ ’ਚ ਹਿਜਾਬ ਪਹਿਨ ਕੇ ਖੇਡਣ ਵਾਲੀ ਪਹਿਲੀ ਖਿਡਾਰਨ ਬਣੀ ਮੋਰੱਕੋ ਦੀ ਨੋਹੇਲਾ ਬੈਂਜ਼ੀਨਾ
Published : Jul 31, 2023, 9:26 pm IST
Updated : Jul 31, 2023, 9:26 pm IST
SHARE ARTICLE
Female footballer Nohela Benzina
Female footballer Nohela Benzina

ਬੈਂਜ਼ੀਨਾ ਮੋਰੱਕੋ ਦੀ ਚੋਟੀ ਦੀ ਮਹਿਲਾ ਲੀਗ ਵਿੱਚ 'ਐਸੋਸੀਏਸ਼ਨ ਸਪੋਰਟਸ ਆਫ਼ ਫੋਰਸਿਜ਼ ਆਰਮਡ ਰੋਇਲ' ਲਈ ਪੇਸ਼ੇਵਰ ਕਲੱਬ ਫੁੱਟਬਾਲ ਖੇਡਦੀ ਹੈ।

ਐਡੀਲੇਡ – ਮੋਰੱਕੋ ਦੀ ਡਿਫੈਂਡਰ ਨੋਹੇਲਾ ਬੈਂਜ਼ੀਨਾ ਫੀਫਾ ਮਹਿਲਾ ਵਿਸ਼ਵ ਕੱਪ ਦੀ ਟੀਮ ਦੇ ਦੂਜੇ ਮੈਚ ’ਚ ਦੱਖਣੀ ਕੋਰੀਆ ਵਿਰੁੱਧ ਜਦੋਂ ਮੈਦਾਨ ’ਤੇ ਉਤਰੀ ਤਾਂ ਉਹ ਹਿਜਾਬ ਪਹਿਨ ਕੇ ਸੀਨੀਅਰ ਪੱਧਰ ਦੇ ਵਿਸ਼ਵ ਪੱਧਰੀ ਟੂਰਨਾਮੈਂਟ ’ਚ ਖੇਡਣ ਵਾਲੀ ਪਹਿਲੀ ਮਹਿਲਾ ਫੁੱਟਬਾਲਰ ਬਣ ਗਈ। ਜਿਸ ਤੋਂ ਬਾਅਦ ‘ਮੁਸਲਿਮ ਵੂਮੈਨ ਇਨ ਸਪੋਰਟਸ ਨੈੱਟਵਰਕ’ ਦੀ ਸਹਿ-ਸੰਸਥਾਪਕ ਅਸਮਾਹ ਹੇਲਾਲ ਨੇ ਕਿਹਾ, ‘‘ਮੈਨੂੰ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਵੱਧ ਤੋਂ ਵੱਧ ਮਹਿਲਾਵਾਂ ਤੇ ਮੁਸਲਿਮ ਲੜਕੀਆਂ ਬੈਂਜ਼ੀਨਾ ਤੋਂ ਪ੍ਰੇਰਣਾ ਲੈਣਗੀਆਂ ਤੇ ਇਸ ਦਾ ਸਿਰਫ਼ ਖਿਡਾਰੀਆਂ 'ਤੇ ਹੀ ਨਹੀਂ, ਸਗੋਂ ਮੈਨੂੰ ਲੱਗਦਾ ਹੈ ਕਿ ਫੈਸਲਾ ਕਰਨ ਵਾਲੇ, ਕੋਚ ਤੇ ਹੋਰ ਖੇਡਾਂ ’ਤੇ ਵੀ ਅਸਰ ਪਵੇਗਾ।’’

ਬੈਂਜ਼ੀਨਾ ਮੋਰੱਕੋ ਦੀ ਚੋਟੀ ਦੀ ਮਹਿਲਾ ਲੀਗ ਵਿੱਚ 'ਐਸੋਸੀਏਸ਼ਨ ਸਪੋਰਟਸ ਆਫ਼ ਫੋਰਸਿਜ਼ ਆਰਮਡ ਰੋਇਲ' ਲਈ ਪੇਸ਼ੇਵਰ ਕਲੱਬ ਫੁੱਟਬਾਲ ਖੇਡਦੀ ਹੈ।
ਦੱਸ ਦਈਏ ਕਿ ਫੀਫਾ ਨੇ ਧਰਮ ਦੇ ਕਾਰਨ ਮੈਚਾਂ ’ਚ ਸਿਰ ਢਕ ਕੇ ਖੇਡਣ ਦੀ ਪਾਬੰਦੀ ਨੂੰ ‘ਸਿਹਤ ਤੇ ਸੁਰੱਖਿਆ ਕਾਰਨਾਂ’ ਤੋਂ 2014 ’ਚ ਪਲਟ ਦਿੱਤਾ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement