ਪਾਕਿਸਤਾਨ ਵਿਰੁੱਧ ਵੈਸਟਇੰਡੀਜ਼ ਦੇ ਇਹ 2 ਖਿਡਾਰੀ ਬਣਾ ਸਕਦੇ ਹਨ 4 ਨਵੇਂ ਰਿਕਾਰਡ
Published : May 31, 2019, 6:02 pm IST
Updated : May 31, 2019, 6:03 pm IST
SHARE ARTICLE
Chris Gayle and Andre Russel
Chris Gayle and Andre Russel

ਆਈਸੀਸੀ ਵਿਸ਼ਵ ਕੱਪ ਦੇ ਦੋ ਛੁਪਾ ਰੁਸਤਮ ਟੀਮਾਂ-ਪਾਕਿਸਤਾਨ ਤੇ ਵੈਸਟਇੰਡੀਜ਼ ਸ਼ੁੱਕਰਵਾਰ ਨੂੰ ਟਰੇਂਟ ਬ੍ਰਿਜ਼ ਮੈਦਾਨ...

ਨਵੀਂ ਦਿੱਲੀ: ਆਈਸੀਸੀ ਵਿਸ਼ਵ ਕੱਪ ਦੇ ਦੋ ਛੁਪਾ ਰੁਸਤਮ ਟੀਮਾਂ-ਪਾਕਿਸਤਾਨ ਤੇ ਵੈਸਟਇੰਡੀਜ਼ ਸ਼ੁੱਕਰਵਾਰ ਨੂੰ ਟਰੇਂਟ ਬ੍ਰਿਜ਼ ਮੈਦਾਨ ਤੋਂ ਅਪਣੇ ਅਭਿਆਨ ਦੀ ਸ਼ੁਰੂਆਤ ਕਰਾਉਣਗੀਆਂ। ਦੋਨੋਂ ਟੀਮਾਂ ਕਾਗਜਾਂ ‘ਤੇ ਕਿਵੇਂ ਦੀ ਵੀ ਹੋਣ, ਸਾਰੇ ਜਾਣਦੇ ਹਨ ਕਿ ਅਪਣੇ ਦਿਨ ਇਹ ਦੋਨਾਂ ਟੀਮਾਂ ਕਿਸੇ ਨੂੰ ਵੀ ਹਰਾਉਣ ਦਾ ਦਮ ਰੱਖਦੀਆਂ ਹਨ। ਇਸ ਮੈਚ ਵਿਚ ਵੈਸਟਇੰਡੀਜ਼ ਦੇ ਦਿੱਗਜ਼ ਬੱਲੇਬਾਜ਼ ਕ੍ਰਿਸ ਗੇਲ ਤੇ ਆਂਦਰੇ ਰਸੇਲ ਕੁਝ ਰਿਕਾਰਡਜ਼ ਬਣਾ ਸਕਦੇ ਹਨ।

Chris GayleChris Gayle

ਕ੍ਰਿਸ ਗੇਲ: ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਜੇਕਰ ਇਸ ਮੈਚ ਵਿਚ 56 ਦੋੜਾਂ ਬਣਾ ਲੈਂਦੇ ਹਨ ਤਾਂ ਉਹ ਵਿਸ਼ਵ ਕੱਪ ਵਿਚ 1000 ਦੌੜਾਂ ਬਣਾਉਣ ਵਾਲੇ ਵੈਸਟਇੰਡੀਜ਼ ਦੇ ਤੀਜੇ ਕ੍ਰਿਕਟਰ ਬਣ ਜਾਣਗੇ। ਉਨ੍ਹਾਂ ਤੋਂ ਪਹਿਲਾਂ ਬਰਾਇਨ ਲਾਰਾ (1225 ਦੌੜਾਂ) ਤੇ ਵਿਵਿਅਨ ਰਿਚਰਡਸ (1013 ਦੌੜਾਂ) ਹੀ ਵਿਸ਼ਵ ਕੱਪ ਵਿਚ ਵੈਸਟਇੰਡੀਜ਼ ਲਈ ਇਹ ਕਾਰਨਾਮੇ ਕਰ ਸਕੇ ਹਨ।

ਦੂਜੇ ਪਾਸੇ ਕ੍ਰਿਸ ਗੇਲ 8 ਦੌੜਾਂ ਬਣਾਉਂਦੇ ਹੀ ਇੰਟਰਨੈਸ਼ਨਲ ਕ੍ਰਿਕਟ ‘ਚ ਅਪਣੇ 19000 ਦੌੜਾਂ ਪੂਰੀਆਂ ਕਰ ਲੈਣਗੇ। ਗੇਲ ਨੂੰ ਵੈਸਟਇੰਡੀਜ਼ ਲਈ 19000 ਇੰਟਰਨੈਸ਼ਨਲ ਦੌੜਾਂ ਪੂਰੀਆਂ ਕਰਨ ਲਈ ਮਹਿਜ਼ 63 ਦੌੜਾਂ ਦੀ ਦਰਕਾਰ ਹੈ। ਉਨ੍ਹਾਂ ਨੇ ਅਪਣੇ ਕਰਿਅਰ ਵਿਚ 55 ਦੌੜਾਂ ਆਈਸੀਸੀ ਵਿਸ਼ਵ ਇਲੈਵਨ ਲਈ ਖੇਡਦੇ ਹੋਏ ਬਣਾਏ ਸਨ।

Andre Russel Andre Russel

ਆਂਦਰੇ ਰਸੇਲ:ਆਂਦਰੇ ਰਸੇਲ ਵਨ-ਡੇ ਕ੍ਰਿਕਟ ਵਿਚ 1000 ਦੌੜਾਂ ਪੂਰੀਆਂ ਕਰਨ ਤੋਂ ਮਹਿਜ਼ 2 ਦੌੜਾਂ ਦੂਰ ਹਨ। ਜੇਕਰ ਉਹ ਇਹ ਦੌੜਾਂ ਬਣਾ ਲੈਂਦੇ ਹਨ ਤਾਂ ਵੈਸਟਇੰਡੀਜ਼ ਲਈ ਵਨ-ਡੇ ਵਿਚ 1000 ਦੌੜਾਂ ਤੇ 50 ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ 11ਵੇਂ ਖਿਡਾਰੀ ਬਣ ਜਾਣਗੇ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement