Preethi Pal : ਪ੍ਰੀਤੀ ਪਾਲ ਨੇ ਕਾਂਸੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ , ਐਥਲੈਟਿਕਸ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ
Published : Aug 30, 2024, 9:34 pm IST
Updated : Aug 30, 2024, 9:34 pm IST
SHARE ARTICLE
Preethi Pal
Preethi Pal

ਪ੍ਰੀਤੀ ਪਾਲ ਨੇ ਔਰਤਾਂ ਦੇ ਟੀ35 100 ਮੀਟਰ ਮੁਕਾਬਲੇ ’ਚ ਜਿੱਤਿਆ ਕਾਂਸੀ ਦਾ ਤਗਮਾ

Preethi Pal : ਭਾਰਤ ਦੀ ਪ੍ਰੀਤੀ ਪਾਲ ਨੇ ਸ਼ੁਕਰਵਾਰ ਨੂੰ ਇੱਥੇ ਮਹਿਲਾ ਟੀ-35 100 ਮੀਟਰ ਮੁਕਾਬਲੇ ’ਚ 14.21 ਸੈਕਿੰਡ ਦੇ ਨਿੱਜੀ ਸਰਵੋਤਮ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। 23 ਸਾਲ ਦੀ ਪ੍ਰੀਤੀ ਜ਼ਿੰਦਾ ਦਾ ਕਾਂਸੀ ਦਾ ਤਮਗਾ ਪੈਰਿਸ ਪੈਰਾਲੰਪਿਕ ’ਚ ਪੈਰਾ-ਅਥਲੈਟਿਕਸ ’ਚ ਭਾਰਤ ਲਈ ਪਹਿਲਾ ਤਮਗਾ ਹੈ। 

ਚੀਨ ਦੀ ਝੋਊ ਜੀਆ (13.58) ਨੇ ਸੋਨ ਤਮਗਾ ਅਤੇ ਗੁਓ ਕਿਆਨਕਿਆਨ (13.74) ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਟੀ-35 ਵਰਗੀਕਰਨ ਹਾਈਪਰਟੋਨੀਆ, ਐਟੈਕਸੀਆ ਅਤੇ ਐਥੀਟੋਸਿਸ ਅਤੇ ਸੈਰੀਬ੍ਰਲ ਪਾਲਸੀ ਵਰਗੇ ਅਪੰਗਤਾਵਾਂ ਵਾਲੇ ਐਥਲੀਟਾਂ ਲਈ ਹੈ।

ਇਸ ਤੋਂ ਇਲਾਵਾ ਪੈਰਿਸ ਪੈਰਾਲੰਪਿਕ ’ਚ ਔਰਤਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ‘ਵੰਡਰ ਗਰਲ’ ਅਵਨੀ ਲੇਖਾਰਾ ਪੈਰਾਲੰਪਿਕ ’ਚ ਦੋ ਸੋਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।

ਤਿੰਨ ਸਾਲ ਪਹਿਲਾਂ ਟੋਕੀਓ ’ਚ ਸੋਨ ਤਮਗਾ ਜਿੱਤਣ ਵਾਲੀ 22 ਸਾਲ ਦੀ ਅਵਨੀ ਨੇ 249.7  ਦਾ ਸਕੋਰ ਕਰ ਕੇ ਅਪਣਾ ਹੀ 249.6 ਦਾ ਪੁਰਾਣਾ ਰੀਕਾਰਡ ਤੋੜ ਦਿਤਾ। ਜਦਕਿ ਦੋ ਸਾਲ ਪਹਿਲਾਂ ਨਿਸ਼ਾਨੇਬਾਜ਼ੀ ਦੀ ਸ਼ੁਰੂਆਤ ਕਰਨ ਵਾਲੀ ਮੋਨਾ ਨੇ 228.7 ਦੇ ਸਕੋਰ ਨਾਲ ਕਾਂਸੀ ਦਾ ਤਮਗਾ ਜਿੱਤਿਆ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement