IPL-2024: ਕੋਲਕਾਤਾ ਨਾਈਟ ਰਾਈਡਰਸ ਦੀ ਲਗਾਤਾਰ ਦੂਜੀ ਜਿੱਤ; ਬੇਂਗਲੁਰੂ ਨੂੰ 7 ਵਿਕਟਾਂ ਨਾਲ ਹਰਾਇਆ
Published : Mar 30, 2024, 7:51 am IST
Updated : Mar 30, 2024, 9:01 am IST
SHARE ARTICLE
Royal Challengers Bengaluru vs Kolkata Knight Riders
Royal Challengers Bengaluru vs Kolkata Knight Riders

ਮੇਜ਼ਬਾਨ ਟੀਮ ਹਾਰੀ ਸੀਜ਼ਨ ਦਾ ਦੂਜਾ ਮੈਚ

IPL-2024:  ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਇੰਡੀਅਨ ਪ੍ਰੀਮੀਅਰ ਲੀਗ-2024 (IPL) ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 10ਵੇਂ ਮੈਚ ਵਿਚ ਰਾਇਲ ਚੈਲੰਜਰਜ਼ ਬੇਂਗਲੁਰੂ (ਆਰਸੀਬੀ) ਨੂੰ 7 ਵਿਕਟਾਂ ਨਾਲ ਹਰਾਇਆ। ਇਸ ਸੀਜ਼ਨ ਵਿਚ ਮੇਜ਼ਬਾਨ ਟੀਮ ਦੀ ਇਹ ਦੂਜੀ ਹਾਰ ਹੈ।

ਕੋਲਕਾਤਾ ਨੇ ਬੇਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਸ਼ੁੱਕਰਵਾਰ ਨੂੰ 16.5 ਓਵਰਾਂ 'ਚ 3 ਵਿਕਟਾਂ 'ਤੇ 183 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਸ਼੍ਰੇਅਸ ਅਈਅਰ 39 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਰਿੰਕੂ ਸਿੰਘ 5 ਦੌੜਾਂ ਬਣਾ ਕੇ ਨਾਬਾਦ ਪਰਤੇ। ਵੈਂਕਟੇਸ਼ ਅਈਅਰ ਨੇ 50 ਦੌੜਾਂ, ਸੁਨੀਲ ਨਰਾਇਣ ਨੇ 47 ਦੌੜਾਂ ਅਤੇ ਫਿਲ ਸਾਲਟ ਨੇ 30 ਦੌੜਾਂ ਦੀ ਅਹਿਮ ਪਾਰੀ ਖੇਡੀ। ਯਸ਼ ਦਿਆਲ, ਮਯੰਕ ਡਾਗਰ ਅਤੇ ਵਿਜੇ ਕੁਮਾਰ ਵੈਸ਼ਾਖ ਨੂੰ ਇਕ-ਇਕ ਵਿਕਟ ਮਿਲੀ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ 20 ਓਵਰਾਂ 'ਚ 6 ਵਿਕਟਾਂ 'ਤੇ 182 ਦੌੜਾਂ ਬਣਾਈਆਂ। ਆਰਸੀਬੀ ਵਲੋਂ ਵਿਰਾਟ ਕੋਹਲੀ ਨੇ 59 ਗੇਂਦਾਂ 'ਤੇ 83 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 4 ਚੌਕੇ ਅਤੇ 4 ਛੱਕੇ ਲਗਾਏ। ਲੀਗ ਵਿਚ 52ਵਾਂ ਅਰਧ ਸੈਂਕੜਾ ਲਗਾਇਆ। ਕੋਹਲੀ ਤੋਂ ਇਲਾਵਾ ਕੈਮਰੂਨ ਗ੍ਰੀਨ ਨੇ 33 ਅਤੇ ਗਲੇਨ ਮੈਕਸਵੈੱਲ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਕੋਲਕਾਤਾ ਲਈ ਆਂਦਰੇ ਰਸਲ ਅਤੇ ਹਰਸ਼ਿਤ ਰਾਣਾ ਨੇ 2-2 ਵਿਕਟਾਂ ਹਾਸਲ ਕੀਤੀਆਂ।

(For more Punjabi news apart from Royal Challengers Bengaluru vs Kolkata Knight Riders IPL 2024, stay tuned to Rozana Spokesman)

 

Tags: ipl 2024

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement