Sports News : ਵਿਸ਼ਵ ਮੁੱਕੇਬਾਜ਼ੀ ਕੱਪ ਲਈ ਭਾਰਤੀ ਟੀਮ ਦਾ ਐਲਾਨ
Published : Jun 28, 2025, 1:30 pm IST
Updated : Jun 28, 2025, 1:30 pm IST
SHARE ARTICLE
Indian Team Announced for World Boxing Cup Latest News in Punjabi
Indian Team Announced for World Boxing Cup Latest News in Punjabi

Sports News : 20 ’ਚੋਂ 16 ਖਿਡਾਰੀ ਹਰਿਆਣਾ ਤੋਂ, ਮਹਿਲਾ ਟੀਮ ਵਿਚ ਸੂਬੇ ਤੋਂ 9 ਖਿਡਾਰੀ

Indian Team Announced for World Boxing Cup Latest News in Punjabi ਫ਼ੈਡਰੇਸ਼ਨ ਆਫ਼ ਇੰਡੀਆ ਨੇ 30 ਜੂਨ ਤੋਂ 7 ਜੁਲਾਈ ਤਕ ਕਜ਼ਾਕਿਸਤਾਨ ਵਿਚ ਹੋਣ ਵਾਲੇ ਵਿਸ਼ਵ ਮੁੱਕੇਬਾਜ਼ੀ ਕੱਪ ਲਈ ਟੀਮ ਇੰਡੀਆ ਦਾ ਐਲਾਨ ਕਰ ਦਿਤਾ ਹੈ। ਪੁਰਸ਼ਾਂ ਤੇ ਮਹਿਲਾ ਵਰਗਾਂ ਵਿਚ ਭਾਰਤ 10 ਭਾਰ ਵਰਗਾਂ ਵਿਚ ਹਿੱਸਾ ਲਵੇਗਾ। ਕਜ਼ਾਕਿਸਤਾਨ ਜਾਣ ਵਾਲੀ ਟੀਮ ਵਿਚ ਹਰਿਆਣਾ ਦੇ 16 ਮੁੱਕੇਬਾਜ਼ ਸ਼ਾਮਲ ਹਨ।

ਮਹਿਲਾ ਵਰਗ ਵਿਚ ਹਰਿਆਣਾ ਦੇ 9 ਖਿਡਾਰੀ
ਭਾਰਤ ਦੀ ਮਹਿਲਾ ਟੀਮ ਵਿਚ 10 ਮੁੱਕੇਬਾਜ਼ਾਂ ਵਿਚੋਂ 9 ਹਰਿਆਣਾ ਤੋਂ ਹਨ। ਇਨ੍ਹਾਂ ਵਿਚ ਭਿਵਾਨੀ ਤੋਂ ਮੁੱਕੇਬਾਜ਼ ਜੈਸਮੀਨ ਲੰਬੋਰੀਆ, ਨੂਪੁਰ ਸ਼ਿਓਰਾਨ, ਪੂਜਾ ਬੋਹਰਾ ਅਤੇ ਸਾਕਸ਼ੀ ਢਾਂਡਾ, ਰੋਹਤਕ ਤੋਂ ਮੀਨਾਕਸ਼ੀ ਹੁੱਡਾ, ਮੁਸਕਾਨ ਅਤੇ ਅਨਾਮਿਕਾ ਸ਼ਾਮਲ ਹਨ। ਚਰਖੀ ਦਾਦਰੀ ਤੋਂ ਨੀਰਜ ਫੋਗਾਟ ਅਤੇ ਸੰਜੂ ਵੀ ਸ਼ਾਮਲ ਹਨ। ਸਨਮਾਚਾ ਚਾਨੂ ਮਨੀਪੁਰ ਤੋਂ ਹੈ। ਪੁਰਸ਼ ਵਰਗ ਵਿਚ ਹਰਿਆਣਾ ਦੇ 7 ਮੁੱਕੇਬਾਜ਼ ਸ਼ਾਮਲ ਹਨ।

ਭਿਵਾਨੀ ਦੇ ਮੁੱਕੇਬਾਜ਼ ਸਚਿਨ ਤੋਂ ਇਲਾਵਾ, ਚਰਖੀ ਦਾਦਰੀ ਤੋਂ ਲਕਸ਼ਯ ਚਾਹਰ ਅਤੇ ਹਿਸਾਰ ਤੋਂ ਨਰਿੰਦਰ ਬੇਰਵਾਲ, ਮਨੀਸ਼ ਰਾਠੌਰ, ਜੁਗਨੂੰ, ਵਿਸ਼ਾਲ ਅਤੇ ਸਚਿਨ ਹਰਿਆਣਾ ਤੋਂ ਹਨ। ਇਸ ਤੋਂ ਇਲਾਵਾ ਟੀਮ ਵਿਚ ਅਭਿਨਾਸ਼ ਜਾਮਵਾਲ, ਜਾਦੂਮਣੀ, ਨਿਖਿਲ ਦੂਬੇ ਨੂੰ ਸ਼ਾਮਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਵਿਚ ਹੋਈ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪਹਿਲੇ ਪੜਾਅ ਵਿਚ ਭਾਰਤ ਨੇ 6 ਤਮਗ਼ੇ ਜਿੱਤੇ ਸਨ। ਜਿਨ੍ਹਾਂ ’ਚੋਂ ਹਰਿਆਣਾ ਦੇ ਹਿਤੇਸ਼ ਗੁਲੀਆ (70) ਨੇ ਸੋਨ, ਅਭਿਨਾਸ਼ ਜਾਮਵਾਲ (65) ਨੇ ਚਾਂਦੀ ਤੇ ਜਾਦੂਮਣੀ ਸਿੰਘ (50), ਮਨੀਸ਼ ਰਾਠੌਰ (55), ਸਚਿਨ (60) ਅਤੇ ਵਿਸ਼ਾਲ (90) ਨੇ ਕਾਂਸੀ ਦੇ ਤਮਗ਼ੇ ਜਿੱਤੇ ਸਨ। 30 ਜੂਨ ਤੋਂ ਕਜ਼ਾਕਿਸਤਾਨ ਵਿਚ ਸ਼ੁਰੂ ਹੋਣ ਵਾਲੇ ਵਿਸ਼ਵ ਮੁੱਕੇਬਾਜ਼ੀ ਕੱਪ ਲਈ ਭਾਰਤ ਨੂੰ ਕਈ ਤਮਗ਼ਿਆਂ ਦੀ ਉਮੀਦ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement