ਮੈਦਾਨ 'ਚ ਫੁੱਟਬਾਲ ਖੇਡ ਰਹੇ ਖਿਡਾਰੀ ਦੀ ਅਚਾਨਕ ਹੋਈ ਮੌਤ
Published : Mar 28, 2018, 2:00 pm IST
Updated : Mar 28, 2018, 2:00 pm IST
SHARE ARTICLE
footbal
footbal

ਮੈਦਾਨ ਵਿਚ ਖੇਡਦੇ ਸਮੇਂ ਕਿਸੇ ਨਾ ਕਿਸੇ ਤਰੀਕੇ ਨਾਲ ਖਿਡਾਰੀਆਂ ਦੇ ਸੱਟਾ ਲਗਦੀਆਂ ਹੀ ਰਹਿੰਦੀਆਂ ਹਨ, ਪਰ ਹੁਣ ਕਈ ਅਜਿਹੇ ਹਾਦਸੇ ਵੀ ਸੁਣ ਚੁਕੇ ਹਾ ਜਿਸ ਕਾਰਨ...

ਨਵੀਂ ਦਿੱਲੀ : ਮੈਦਾਨ ਵਿਚ ਖੇਡਦੇ ਸਮੇਂ ਕਿਸੇ ਨਾ ਕਿਸੇ ਤਰੀਕੇ ਨਾਲ ਖਿਡਾਰੀਆਂ ਦੇ ਸੱਟਾ ਲਗਦੀਆਂ ਹੀ ਰਹਿੰਦੀਆਂ ਹਨ, ਪਰ ਹੁਣ ਕਈ ਅਜਿਹੇ ਹਾਦਸੇ ਵੀ ਸੁਣ ਚੁਕੇ ਹਾ ਜਿਸ ਕਾਰਨ ਖਿਡਾਰੀਆਂ ਦੀ ਖੇਡ ਮੈਦਾਨ ਵਿਚ ਮੌਤ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਹੋਰ ਖਿਡਾਰੀ ਦੀ ਖੇਡ ਮੈਦਾਨ ਵਿਚ ਹੀ ਮੌਤ ਹੋ ਗਈ।  ਐਤਵਾਰ ਨੂੰ ਹੋਏ ਹਾਦਸੇ ਵਿਚ ਇਕ ਕਰੋਏਸ਼ੀਆਈ ਫੁੱਟਬਾਲ ਖਿਡਾਰੀ ਦੀ ਛਾਤੀ ਵਿਚ ਫੁੱਟਬਾਲ ਲੱਗਣ ਦੇ ਕਾਰਨ ਮੈਦਾਨ ਵਿਚ ਹੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਖਿਡਾਰੀ ਦੀ ਮੌਤ ਦਾ ਕਾਰਨ ਹਾਰਟ ਅਟੈਕ ਦਸਿਆ ਜਾ ਰਿਹਾ ਹੈ। 

footbalfootbal

25 ਸਾਲ ਦੇ ਕਰੋਏਸ਼ੀਆਈ ਖਿਡਾਰੀ ਬਰੁਨੋ ਬੋਬਨ ਕਰੋਏਸ਼ੀਅਨ ਥਰਡ ਫੁੱਟਬਾਲ ਲੀਗ ਵਿਚ ਮਾਰਸੋਨੀਆ ਟੀਮ ਵਲੋਂ ਖੇਡ ਰਹੇ ਸਨ। ਐਤਵਾਰ ਨੂੰ ਸਲਾਵੋਨੀਆਜ ਪੋਜੇਗਾ ਟੀਮ ਵਿਰੁਧ ਖੇਡਦੇ ਹੋਏ ਬਰੁਨੋ ਦੀ ਛਾਤੀ 'ਤੇ ਫੁੱਟਬਾਲ ਲਗੀ ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਇਸ ਦੇ ਬਾਅਦ ਮੈਦਾਨ ਵਿਚ ਪਹੁੰਚੀ ਮੈਡੀਕਲ ਟੀਮ ਨੇ 40 ਮਿੰਟ ਤੱਕ ਬਰੁਨੋ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਆਖ਼ਰਕਾਰ ਪਿੱਚ ਉੱਤੇ ਹੀ ਬਰੁਨੋ ਨੇ ਦਮ ਤੋੜ ਦਿਤਾ।

footbalfootbal

ਸੋਮਵਾਰ ਨੂੰ ਆਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਰੁਨੋ ਦੀ ਮੌਤ ਹਾਰਟ ਅਟੈਕ ਕਾਰਨ ਹੋਈ। ਦੱਸ ਦਈਏ ਕਿ ਬਰੁਨੋ ਥਰਡ ਡਿਵੀਜ਼ਨ ਲੀਗ ਦਾ ਹੁਣ ਤਕ ਟਾਪ ਸਕੋਰਰ ਸੀ ਅਤੇ ਇਸ ਲੀਗ ਵਿਚ ਹੁਣ ਤਕ 12 ਗੋਲ ਕਰ ਚੁਕਿਆ ਸੀ। ਬਰੁਨੋ ਸਾਲ 2014 ਤੋਂ ਲੈ ਕੇ 2016 ਤੱਕ ਸਲੋਵੇਨਿਜਾ ਟੀਮ ਵਲੋਂ ਫੁੱਟਬਾਲ ਖੇਡ ਚੁਕਿਆ ਸੀ ਅਤੇ ਇਸ ਸਾਲ ਦੀ ਸ਼ੁਰੂਆਤ ਵਿਚ ਬਰੁਨੋ ਨੇ ਮਾਰਸੋਨਿਜਾ ਨਾਲ ਕਰਾਰ ਕੀਤਾ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement