ਵਿਰਾਟ ਨਾਲ ਖੇਡਦਾ ਤਾਂ ਉਹ ਮੇਰੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ- ਸ਼ੋਇਬ ਅਖ਼ਤਰ 
Published : May 24, 2020, 8:21 pm IST
Updated : May 24, 2020, 8:21 pm IST
SHARE ARTICLE
Photo
Photo

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਆਪਣੀ ਬਿਜਲੀ ਦੀ ਤੇਜ਼ ਰਫਤਾਰ ਅਤੇ ਗੇਂਦਾਂ ਨਾਲ ਵਿਰੋਧੀ ਬੱਲੇਬਾਜ਼ਾਂ ਲਈ ਇਕ ਬੁਰਾ ਸੁਪਨਾ ਸਾਬਤ ਹੋਏ।

ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਆਪਣੀ ਬਿਜਲੀ ਦੀ ਤੇਜ਼ ਰਫਤਾਰ ਅਤੇ ਗੇਂਦਾਂ ਨਾਲ ਵਿਰੋਧੀ ਬੱਲੇਬਾਜ਼ਾਂ ਲਈ ਇਕ ਬੁਰਾ ਸੁਪਨਾ ਸਾਬਤ ਹੋਏ। 

Shoaib akhtar coronavirus outbreak chinese people angry spreadingPhoto

ਸ਼ੋਇਬ ਅਖਤਰ ਦਾ ਮੰਨਣਾ ਹੈ ਕਿ ਜੇਕਰ ਉਹ ਹੁਣ ਤਕ ਖੇਡ ਰਹੇ ਹੁੰਦੇ ਤਾਂ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਮੈਦਾਨ ਦੇ ਅੰਦਰ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਅਤੇ ਮੈਦਾਨ ਤੋਂ ਬਾਹਰ ਬਹੁਤ ਚੰਗੇ ਦੋਸਤ ਹੁੰਦੇ। ਸ਼ੋਇਬ ਅਖਤਰ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਉਹ ਮੰਨਦੇ ਹਨ ਕਿ ਉਹਨਾਂ ਦਾ ਅਤੇ ਵਿਰਾਟ ਕੋਹਲੀ ਦਾ ਰਵੱਈਆ ਇਕੋ ਜਿਹਾ ਹੈ।

Virat KohliPhotoਕ੍ਰਿਕਇਨਫੋ ਵਿਖੇ ਸੰਜੇ ਮਾਂਜਰੇਕਰ ਨਾਲ ਗੱਲਬਾਤ ਕਰਦਿਆਂ ਸ਼ੋਇਬ ਅਖਤਰ ਨੇ ਇਹ ਗੱਲ ਕਹੀ ਹੈ। ਸ਼ੋਇਬ ਅਖਤਰ ਨੇ ਕਿਹਾ, 'ਵਿਰਾਟ ਕੋਹਲੀ ਮੈਦਾਨ ਤੋਂ ਬਾਹਰ ਮੇਰਾ ਸਭ ਤੋਂ ਚੰਗਾ ਮਿੱਤਰ ਹੁੰਦਾ, ਕਿਉਂਕਿ ਅਸੀਂ ਦੋਵੇਂ ਪੰਜਾਬੀ ਹਾਂ ਅਤੇ ਸਾਡਾ ਰਵੱਈਆ ਇਕੋ ਜਿਹਾ ਹੈ।'

Virat KohliPhoto

ਅਖਤਰ ਨੇ ਕਿਹਾ, "ਹਾਲਾਂਕਿ ਉਹ ਮੇਰੇ ਤੋਂ ਕਾਫੀ ਜੂਨੀਅਰ ਹਨ, ਪਰ ਮੇਰੇ ਮਨ ਵਿਚ ਉਹਨਾਂ ਲਈ ਬਹੁਤ ਸਤਿਕਾਰ ਹੈ, ਪਰ ਮੈਦਾਨ ਵਿਚ ਅਸੀਂ ਇਕ ਦੂਜੇ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ।" ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਦੀ ਤੁਲਨਾ 'ਤੇ ਸ਼ੋਇਬ ਅਖ਼ਤਰ ਨੇ ਕਿਹਾ ਕਿ ਸਚਿਨ ਨੇ ਕ੍ਰਿਕਟ ਦੇ ਸਭ ਤੋਂ ਮੁਸ਼ਕਲ ਦੌਰ ਵਿਚ ਬੱਲੇਬਾਜ਼ੀ ਕੀਤੀ ਸੀ।

Shoaib AkhtarPhoto

ਉਹਨਾਂ ਕਿਹਾ ਕਿ ਜੇਕਰ ਸਚਿਨ ਤੇਂਦੁਲਕਰ ਨੂੰ ਹਾਲੇ ਤੱਕ ਖੇਡਣ ਦਾ ਮੌਕਾ ਮਿਲਦਾ ਤਾਂ ਉਹ 1.30 ਲੱਖ ਦੌੜਾਂ ਬਣਾ ਦਿੰਦੇ। ਇਸ ਲਈ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਦੀ ਤੁਲਨਾ ਕਰਨਾ ਸਹੀ ਨਹੀਂ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement