Virat Kohli news: ਅਨੁਸ਼ਕਾ ਸ਼ਰਮਾ ਦੀ Pregnancy ਦੀਆਂ ਖ਼ਬਰਾਂ ਵਿਚਾਲੇ ਅਚਾਨਕ ਦੱਖਣੀ ਅਫਰੀਕਾ ਤੋਂ ਭਾਰਤ ਪਰਤੇ ਵਿਰਾਟ ਕੋਹਲੀ
Published : Dec 22, 2023, 3:32 pm IST
Updated : Dec 22, 2023, 3:49 pm IST
SHARE ARTICLE
Virat Kohli news Anushka Sharma pregnancy rumours in Punjabi
Virat Kohli news Anushka Sharma pregnancy rumours in Punjabi

ਦਰਅਸਲ ਵਿਰਾਟ ਕੋਹਲੀ ਪਰਿਵਾਰਕ ਐਮਰਜੈਂਸੀ ਕਾਰਨ ਅਚਾਨਕ ਭਾਰਤ ਪਰਤ ਆਏ ਹਨ

Virat Kohli news: ਇਕ ਪਾਸੇ ਜਿੱਥੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਪ੍ਰਸ਼ੰਸਕ ਅਨੁਸ਼ਕਾ ਸ਼ਰਮਾ ਦੀ ਡਿਲੀਵਰੀ ਦਾ ਉਤਸ਼ਾਹ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਦੂਜੇ ਪਾਸੇ ਵਿਰਾਟ ਕੋਹਲੀ ਨੇ ਅਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿਤਾ ਹੈ।

ਦਰਅਸਲ ਵਿਰਾਟ ਕੋਹਲੀ ਪਰਿਵਾਰਕ ਐਮਰਜੈਂਸੀ ਕਾਰਨ ਅਚਾਨਕ ਭਾਰਤ ਪਰਤ ਆਏ ਹਨ ਪਰ ਦੱਖਣੀ ਅਫਰੀਕਾ ਵਿਰੁਧ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਉਨ੍ਹਾਂ ਦੀ ਵਾਪਸੀ ਦੀ ਉਮੀਦ ਹੈ। ਕੋਹਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਦੱਖਣੀ ਅਫਰੀਕਾ ਗਏ ਸਨ।

ਹਾਲਾਂਕਿ, ਅਜੇ ਤਕ ਨਾ ਤਾਂ ਵਿਰਾਟ ਕੋਹਲੀ ਅਤੇ ਨਾ ਹੀ ਅਨੁਸ਼ਕਾ ਸ਼ਰਮਾ ਨੇ ਗਰਭਅਵਸਥਾ ਦੀ ਪੁਸ਼ਟੀ ਕੀਤੀ ਹੈ ਪਰ ਕੁੱਝ ਮੀਡੀਆ ਰੀਪੋਰਟਾਂ ਵਿਚ ਵਿਰਾਟ ਕੋਹਲੀ ਦੀ ਭਾਰਤ ਵਾਪਸੀ ਨੂੰ ਅਨੁਸ਼ਕਾ ਸ਼ਰਮਾ ਦੀ ਗਰਭਅਵਸਥਾ ਨਾਲ ਜੋੜਿਆ ਜਾ ਰਿਹਾ ਹੈ।

ਬੀਸੀਸੀਆਈ ਦੇ ਇਕ ਸੂਤਰ ਨੇ ਸਮਾਚਾਰ ਏਜੰਸੀ ਨੂੰ ਦਸਿਆ, “ਵਿਰਾਟ ਕੋਹਲੀ ਪਰਿਵਾਰਕ ਐਮਰਜੈਂਸੀ ਕਾਰਨ ਭਾਰਤ ਪਰਤ ਆਏ ਹਨ ਪਰ ਪਹਿਲੇ ਟੈਸਟ ਤੋਂ ਪਹਿਲਾਂ ਵਾਪਸੀ ਕਰ ਸਕਦੇ ਹਨ”। ਸੂਤਰ ਨੇ ਕਿਹਾ, ''ਰੁਤੁਰਾਜ ਗਾਇਕਵਾੜ ਉਂਗਲ 'ਚ ਫਰੈਕਚਰ ਹੋਣ ਕਾਰਨ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹਨ।'' ਗਾਇਕਵਾੜ ਨੂੰ ਦੂਜੇ ਵਨਡੇ 'ਚ ਕੈਚ ਲੈਂਦੇ ਸਮੇਂ ਉਂਗਲੀ 'ਤੇ ਸੱਟ ਲੱਗ ਗਈ ਸੀ।

(For more news apart from Virat Kohli news Anushka Sharma pregnancy rumours in Punjabi, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement