ਵਿਸ਼ਵਨਾਥਨ ਆਨੰਦ ਫਾਇਨਲ ਰਾਊਂਡ 'ਚ ਹਾਰੇ
Published : Aug 19, 2017, 10:21 am IST
Updated : Mar 21, 2018, 3:56 pm IST
SHARE ARTICLE
Viswanathan Anand
Viswanathan Anand

ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਸੇਂਟ ਲੂਈਸ ਰੈਪਿਡ ਸ਼ਤਰੰਜ ਟੂਰਨਾਮੈਂਟ ਦੇ ਫਾਈਨਲ ਰਾਊਂਡ ‘ਚ ਰੂਸ ਦੇ ਸਰਜੇਈ ਕਰਜ਼ਾਕਿਨ ਹੱਥੋਂ ਹਾਰ ਝੱਲਣੀ ਪਈ..

ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਸੇਂਟ ਲੂਈਸ ਰੈਪਿਡ ਸ਼ਤਰੰਜ ਟੂਰਨਾਮੈਂਟ ਦੇ ਫਾਈਨਲ ਰਾਊਂਡ ‘ਚ ਰੂਸ ਦੇ ਸਰਜੇਈ ਕਰਜ਼ਾਕਿਨ ਹੱਥੋਂ ਹਾਰ ਝੱਲਣੀ ਪਈ, ਜਿਸ ਤੋਂ ਬਾਅਦ ਉਸ ਨੇ ਟੂਰਨਾਮੈਂਟ ਦੀ ਸਮਾਪਤੀ ਸਾਂਝੇ ਤੌਰ ‘ਤੇ ਅੱਠਵੇਂ ਸਥਾਨ ਨਾਲ ਕੀਤੀ।

ਭਾਰਤੀ ਗ੍ਰੈਂਡਮਾਸਟਰ ਨੂੰ 8ਵੇਂ ਤੇ ਆਖਰੀ ਰਾਊਂਡ ‘ਚ ਕਾਫੀ ਸੰਘਰਸ਼ ਕਰਨਾ ਪਿਆ, ਜਦਕਿ ਇਸ ਤੋਂ ਪਹਿਲਾਂ ਉਸ ਨੇ ਸੱਤਵੇਂ ਰਾਊਂਡ ‘ਚ ਵੀਅਤਨਾਮ ਦੇ ਲੀ ਕਵਾਂਗ ਲਿਏਮ ਨਾਲ ਡਰਾਅ ਖੇਡਿਆ ਅਤੇ ਛੇਵੇਂ ਰਾਊਂਡ ‘ਚ ਅਮਰੀਕਾ ਦੇ ਫਾਬਿਆਨੋ ਕਾਰੂਆਨਾ ਨਾਲ ਵੀ ਉਸ ਨੂੰ ਅੰਕ ਸਾਂਝਾ ਕਰਨਾ ਪਿਆ ਸੀ।

ਆਨੰਦ ਨੇ ਟੂਰਨਾਮੈਂਟ ਦੇ 8 ਰਾਊਂਡਜ਼ ‘ਚ ਇਕ ਜਿੱਤ, ਪੰਜ ਡਰਾਅ ਖੇਡੇ ਤੇ ਦੋ ‘ਚ ਉਸ ਨੂੰ ਹਾਰ ਮਿਲੀ। ਉਹ ਕੁਲ ਸੱਤ ਅੰਕ ਲੈ ਕੇ ਸਾਂਝੇ ਤੌਰ ‘ਤੇ 8ਵੇਂ ਸਥਾਨ ‘ਤੇ ਰਿਹਾ। ਅਰਮੀਨੀਆ ਦਾ ਲੇਵੋਨ ਆਰੋਨੀਅਨ ਸਭ ਤੋਂ ਵੱਧ 12 ਅੰਕਾਂ ਨਾਲ ਚੋਟੀ ‘ਤੇ ਰਿਹਾ। ਆਖਰੀ ਦਿਨ ਆਰੋਨੀਅਨ ਨੇ ਦੋ ਰਾਊਂਡ ਜਿੱਤੇ ਤੇ ਸਿਰਫ ਇਕ ਰਾਊਂਡ ‘ਚ ਡਰਾਅ ਖੇਡਿਆ।

ਅਮਰੀਕਾ ਦਾ ਹਿਕਾਰੂ ਨਾਕਾਮੂਰਾ ਤੇ ਕਾਰੂਆਨਾ 11 ਅੰਕ ਲੈ ਕੇ ਦੂਜੇ ਸਥਾਨ ‘ਤੇ ਰਹੇ, ਜਦਕਿ ਰੂਸ ਦਾ ਇਯਾਨ ਨੇਪੋਨਿਆਚੀ 10 ਅੰਕਾਂ ਨਾਲ ਚੌਥੇ ਤੇ ਕਿਊਬਾ ਦਾ ਲੇਨੀਅਰ ਡੋਮਿਨਗੁਏਜ਼ 9 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਰਿਹਾ।

ਲੀ ਕੁਆਂਗ ਤੇ ਸਰਜੇਈ ਕਰਜ਼ਾਕਿਨ ਸਾਂਝੇ ਤੌਰ ‘ਤੇ ਛੇਵੇਂ ਸਥਾਨ ‘ਤੇ ਰਹੇ। ਦੋਵਾਂ ਦੇ ਇਕ ਬਰਾਬਰ 8 ਅੰਕ ਰਹੇ, ਜਦਕਿ ਆਨੰਦ, ਗੈਰੀ ਕਾਸਪਰੋਵ, ਨਵਾਰੋ ਡੇਵਿਡ ਸਾਂਝੇ ਤੌਰ ‘ਤੇ 8ਵੇਂ ਸਥਾਨ ‘ਤੇ ਰਹੇ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement