Eng Vs Ind Fourth Test : 400-Wicket ਵਾਲਾ ਕਲੱਬ ‘Woakes' ਦਾ ਕਰ ਰਿਹੈ ਇੰਤਜ਼ਾਰ
Published : Jul 20, 2025, 2:12 pm IST
Updated : Jul 20, 2025, 2:12 pm IST
SHARE ARTICLE
400-Wicket Club Awaits ‘Woakes' Latest Cricket News in Punjabi 
400-Wicket Club Awaits ‘Woakes' Latest Cricket News in Punjabi 

Eng Vs Ind Fourth Test : ਕੀ, ਓਲਡ ਟ੍ਰੈਫੋਰਡ ਵਿਚ ਇਸ ਆਲਰਾਊਂਡਰ ਦਾ ਗੇਂਦਬਾਜ਼ੀ ਨਾਲ ਮੁੜ ਚੱਲੇਗਾ ਜਾਦੂ?

400-Wicket Club Awaits ‘Woakes’ Latest Cricket News in Punjabi ਮੈਨਚੈਸਟਰ : ਭਾਰਤ ਵਿਰੁਧ ਚੌਥੇ ਟੈਸਟ ਲਈ ਮੈਨਚੈਸਟਰ ਜਾਣ ਤੋਂ ਪਹਿਲਾਂ, ਇੰਗਲੈਂਡ ਲਈ ਇਕ ਵੱਡੀ ਚਿੰਤਾ ਆਲਰਾਊਂਡਰ ਅਤੇ ਮੌਜੂਦਾ ਤੇਜ਼ ਹਮਲੇ ਦੇ ਮੁਖੀ ਕ੍ਰਿਸ ਵੋਕਸ ਦੀ ਫਾਰਮ ਹੋਵੇਗੀ, ਜੋ ਅਪਣੇ ਦੇਸ਼ ਲਈ 400 ਅੰਤਰਰਾਸ਼ਟਰੀ ਵਿਕਟਾਂ ਪੂਰੀਆਂ ਕਰਨ ਦੀ ਕਗਾਰ 'ਤੇ ਹੈ।

2-1 ਦੀ ਜਿੱਤ ਨਾਲ ਲੜੀ ’ਚ ਦਬਦਬਾ ਬਣਾਉਣ ਵਾਲੀ ਇੰਗਲੈਂਡ ਨੌਜਵਾਨ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਲੜੀ ਬਰਾਬਰ ਕਰਨ ਤੋਂ ਰੋਕਣ ਦਾ ਦਬਾਅ ਹੋਵੇਗਾ। ਜਿੱਥੇ ਭਾਰਤੀ ਟੀਮ ਇਕ ਵੀ ਟੈਸਟ ਮੈਚ ਜਿੱਤਣ ਵਿਚ ਅਸਫ਼ਲ ਰਹੀ ਹੈ। ਇਸ ਲਈ, ਵੋਕਸ ਦਾ ਅਪਣੇ ਸਰਵੋਤਮ ਫ਼ਾਰਮ ਵਿਚ ਹੋਣਾ ਜ਼ਰੂਰੀ ਹੋਵੇਗਾ।

ਇਸ ਲੜੀ ਦੌਰਾਨ, ਵੋਕਸ ਅਪਣੇ ਸਰਵੋਤਮ ਪ੍ਰਦਰਸ਼ਨ ਤੋਂ ਬਹੁਤ ਦੂਰ ਰਿਹਾ ਹੈ, ਉਸ ਨੇ ਤਿੰਨ ਮੈਚਾਂ ਵਿਚ 56.42 ਦੀ ਔਸਤ ਨਾਲ ਸੱਤ ਵਿਕਟਾਂ ਲਈਆਂ, ਜਿਸ ਵਿਚ ਉਸ ਦਾ ਸਰਵੋਤਮ ਪ੍ਰਦਰਸ਼ਨ 3/84 ਰਿਹਾ। ਉਸ ਦਾ ਸਟ੍ਰਾਈਕ ਰੇਟ 103 ਤੋਂ ਵੱਧ ਰਿਹਾ ਹੈ।

ਹਾਲਾਂਕਿ, ਓਲਡ ਟ੍ਰੈਫੋਰਡ ’ਚ ਉਸ ਦਾ ਰਿਕਾਰਡ ਬਹੁਤ ਪ੍ਰਭਾਵਸ਼ਾਲੀ ਹੈ। ਉਸ ਨੇ ਸਿਰਫ਼ ਸੱਤ ਟੈਸਟਾਂ ਵਿਚ 17.37 ਦੀ ਔਸਤ ਅਤੇ 35.8 ਦੀ ਸਟ੍ਰਾਈਕ ਰੇਟ ਨਾਲ 35 ਵਿਕਟਾਂ ਲਈਆਂ ਹਨ, ਜਿਸ ਵਿਚ ਉਸ ਦਾ ਸੱਭ ਤੋਂ ਵਧੀਆ ਪ੍ਰਦਰਸ਼ਨ 5/50 ਹੈ। ਉਸ ਨੇ ਇਸ ਮੈਦਾਨ 'ਤੇ ਦੋ ਵਾਰ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਲੈ ਚੁੱਕੇ ਹਨ।

ਵੋਕਸ ਨੇ ਆਖ਼ਰੀ ਵਾਰ ਓਲਡ ਟ੍ਰੈਫੋਰਡ ’ਚ ਉਸਨੇ ਪਿਛਲੇ ਸਾਲ ਅਗਸਤ ਵਿਚ ਸ਼੍ਰੀਲੰਕਾ ਵਿਰੁਧ ਦੋਵਾਂ ਪਾਰੀਆਂ ਵਿਚ ਤਿੰਨ ਵਿਕਟਾਂ ਲਈਆਂ ਸਨ।

ਇਸ ਦੇ ਨਾਲ ਹੀ ਵੋਕਸ ਅੰਤਰਰਾਸ਼ਟਰੀ ਕ੍ਰਿਕਟ ਵਿਚ 400 ਵਿਕਟਾਂ ਦੇ ਕਲੱਬ ਵਿਚ ਸ਼ਾਮਲ ਹੋਣ ਵਾਲਾ ਅੱਠਵਾਂ ਇੰਗਲੈਂਡ ਦਾ ਖਿਡਾਰੀ ਬਣਨ ਤੋਂ ਸਿਰਫ਼ ਅੱਠ ਵਿਕਟਾਂ ਦੂਰ ਹੈ। ਉਸ ਦੇ ਕੋਲ ਇਸ ਸਮੇਂ 215 ਮੈਚਾਂ ਵਿਚ 29.39 ਦੀ ਔਸਤ ਨਾਲ 392 ਵਿਕਟਾਂ ਹਨ, ਜਿਸ ਵਿਚ ਉਸ ਦਾ ਸੱਭ ਤੋਂ ਵਧੀਆ ਪ੍ਰਦਰਸ਼ਨ 6/17 ਹੈ, ਜਿਸ ਵਿਚ ਅੱਠ ਵਾਰ ਇਕ ਪਾਰੀ ਵਿਚ ਪੰਜ ਵਿਕਟਾਂ ਤੇ ਇਕ ਵਾਰ ਇਕ ਪਾਰੀ ਵਿਚ ਦਸ ਵਿਕਟਾਂ ਸ਼ਾਮਲ ਹਨ। ਉਹ ਇੰਗਲੈਂਡ ਲਈ ਸੰਯੁਕਤ ਅੱਠਵਾਂ ਸੱਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਹੈ।

ਜ਼ਿਕਰਯੋਗ ਹੈ ਕਿ ਇੰਗਲੈਂਡ ਲਈ 400 ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਵਿਚ ਜੇਮਜ਼ ਐਂਡਰਸਨ (991), ਸਟੂਅਰਟ ਬ੍ਰੌਡ (847), ਇਆਨ ਬੋਥਮ (528), ਡੈਰੇਨ ਗਫ (466), ਆਦਿਲ ਰਾਸ਼ਿਦ (419), ਗ੍ਰੀਮ ਸਵੈਨ (410) ਅਤੇ ਬੌਬ ਵਿਲਿਸ (405) ਸ਼ਾਮਲ ਹਨ।

ਭਾਰਤ ਵਿਰੁਧ ਚੌਥੇ ਟੈਸਟ ਲਈ ਇੰਗਲੈਂਡ ਦੀ ਟੀਮ: ਬੇਨ ਸਟੋਕਸ (ਕਪਤਾਨ), ਜੋਫਰਾ ਆਰਚਰ, ਗੁਸ ਐਟਕਿੰਸਨ, ਜੈਕਬ ਬੈਥਲ, ਹੈਰੀ ਬਰੂਕ, ਬ੍ਰਾਈਡਨ ਕਾਰਸੇ, ਜ਼ੈਕ ਕ੍ਰਾਲੀ, ਲਿਆਮ ਡਾਸਨ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੈਮੀ ਸਮਿਥ, ਜੋਸ਼ ਟੰਗ, ਕ੍ਰਿਸ ਵੋਕਸ।

(For more news apart from 400-Wicket Club Awaits ‘Woakes’ Latest Cricket News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement