ਵਿਦੇਸ਼ੀ ਧਰਤੀ ‘ਤੇ ਧੋਨੀ ਦਾ ਵੱਡਾ ਕਾਰਨਾਮਾ, ਤੇਂਦੁਲਕਰ-ਕੋਹਲੀ ਦੇ ਸਪੈਸ਼ਲ ਕਲੱਬ ‘ਚ ਸ਼ਾਮਲ
Published : Jan 18, 2019, 4:28 pm IST
Updated : Jan 18, 2019, 4:28 pm IST
SHARE ARTICLE
MS Dhoni
MS Dhoni

ਟੀਮ ਇੰਡੀਆ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੇ ਸ਼ੁੱਕਰਵਾਰ ਨੂੰ ਆਸਟਰੇਲੀਆ ਦੇ ਵਿਰੁਧ ਤੀਸਰੇ ਵਨਡੇ.....

ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੇ ਸ਼ੁੱਕਰਵਾਰ ਨੂੰ ਆਸਟਰੇਲੀਆ ਦੇ ਵਿਰੁਧ ਤੀਸਰੇ ਵਨਡੇ ਵਿਚ ਦਮਦਾਰ ਪਾਰੀ ਖੇਡ ਕੇ ਵਿਸ਼ੇਸ਼ ਉਪਲਬਧੀ ਹਾਸਲ ਕਰ ਲਈ ਹੈ। ਧੋਨੀ ਆਸਟਰੇਲੀਆਈ ਜ਼ਮੀਨ ਉਤੇ ਵਨਡੇ ਵਿਚ ਇਕ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਚੌਥੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਧੋਨੀ ਨੇ ਪੀਟਰ ਸਿਡਲ ਦੁਆਰਾ ਕੀਤੇ ਪਾਰੀ ਦੇ 29ਵੇਂ ਓਵਰ ਦੀ ਚੌਥੀ ਗੇਂਦ ਉਤੇ ਚੌਕਾ ਮਾਰ ਕੇ ਇਹ ਉਪਲਬਧੀ ਹਾਸਲ ਕੀਤੀ।

Dhoni And KohliDhoni And Kohli

ਮਾਹੀ ਨੂੰ ਆਸਟਰੇਲੀਆਈ ਜ਼ਮੀਨ ਉਤੇ 1,000 ਦੌੜਾਂ ਪੂਰੀਆਂ ਕਰਨ ਲਈ 34 ਦੌੜਾਂ ਦੀ ਲੋੜ ਸੀ। ਉਨ੍ਹਾਂ ਨੇ 51 ਗੇਂਦਾਂ ਵਿਚ 3 ਚੌਕੀਆਂ ਦੀ ਮਦਦ ਨਾਲ ਇਸ ਨੂੰ ਪੂਰਾ ਕੀਤਾ। ਖਬਰ ਲਿਖੇ ਜਾਣ ਤਕ ਧੋਨੀ ਕਰੀਜ ਉਤੇ ਮੌਜੂਦ ਸਨ ਅਤੇ ਉਨ੍ਹਾਂ ਦੇ  ਖਾਤੇ ਵਿਚ ਦੌੜਾਂ ਦਾ ਵਾਧਾ ਹੋਣਾ ਤੈਅ ਹੈ। ਦੱਸ ਦਈਏ ਕਿ ਆਸਟਰੇਲੀਆਈ ਜ਼ਮੀਨ ਉਤੇ 1,000 ਵਨਡੇ ਦੌੜਾਂ ਪੂਰੀਆਂ ਕਰਨ ਦੇ ਮਾਮਲੇ ਵਿਚ ਧੋਨੀ ਹੁਣ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਸਪੈਸ਼ਲ ਕਲੱਬ ਵਿਚ ਸ਼ਾਮਲ ਹੋ ਗਏ ਹਨ।

Sachin and DhoniSachin and Dhoni

ਧੋਨੀ ਤੋਂ ਪਹਿਲਾਂ ਸਿਰਫ ਇਹ ਤਿੰਨ ਬੱਲੇਬਾਜ਼ ਹੀ ਆਸਟਰੇਲੀਆਈ ਜ਼ਮੀਨ ਉਤੇ 1,000 ਜਾਂ ਇਸ ਤੋਂ ਜਿਆਦਾ ਦੌੜਾਂ ਬਣਾ ਸਕੇ ਹਨ। ਦੱਸ ਦਈਏ ਕਿ ਯੁਜਵੇਂਦਰ ਚਹਿਲ (10 ਓਵਰ ਵਿਚ 42 ਦੌੜਾਂ ਦੇ ਕੇ 6 ਵਿਕੇਟ) ਦੀ ਕਰਿਅਰ ਦੀ ਸੱਬ ਤੋਂ ਉਚ ਗੇਂਦਬਾਜ਼ੀ ਦੀ ਬਦੌਲਤ ਟੀਮ ਇੰਡੀਆ ਨੇ ਸ਼ੁੱਕਰਵਾਰ ਨੂੰ ਮੇਲਬਰਨ ਵਿਚ ਚੱਲ ਰਹੇ ਤੀਸਰੇ ਅਤੇ ਆਖਰੀ ਵਨਡੇ ਵਿਚ ਆਸਟਰੇਲੀਆ ਨੂੰ 230 ਦੌੜਾਂ ਉਤੇ ਰੋਕ ਦਿਤੀ। ਟੀਮ ਇੰਡੀਆ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਮਿਲਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement