ਕਿਸਾਨ ਅੰਦੋਲਨ ਦਰਮਿਆਨ ਪਟਿਆਲਾ ’ਚ ਸ਼ਾਟਗਨ ਨਿਸ਼ਾਨੇਬਾਜ਼ਾਂ ਦੇ ਓਲੰਪਿਕ ਟਰਾਇਲ ਸ਼ੱਕੀ ਬਣੇ
Published : Feb 17, 2024, 5:17 pm IST
Updated : Feb 17, 2024, 5:17 pm IST
SHARE ARTICLE
Representative Image.
Representative Image.

150 ਤੋਂ ਵੱਧ ਸ਼ਾਟਗਨ ਨਿਸ਼ਾਨੇਬਾਜ਼ ਭੰਬਲਭੂਸੇ ਦੀ ਸਥਿਤੀ ’ਚ

ਨਵੀਂ ਦਿੱਲੀ: ਕਿਸਾਨ ਅੰਦੋਲਨ ਅਤੇ ਅੰਤਰਰਾਜੀ ਯਾਤਰਾ ’ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਇਸ ਮਹੀਨੇ ਦੇ ਅਖੀਰ ’ਚ ਪਟਿਆਲਾ ਵਿਖੇ ਹੋਣ ਵਾਲੇ ਕੌਮੀ ਓਲੰਪਿਕ ਟਰਾਇਲਾਂ ’ਚ ਹਿੱਸਾ ਲੈਣ ਨੂੰ ਲੈ ਕੇ 150 ਤੋਂ ਵੱਧ ਸ਼ਾਟਗਨ ਨਿਸ਼ਾਨੇਬਾਜ਼ ਭੰਬਲਭੂਸੇ ਦੀ ਸਥਿਤੀ ’ਚ ਹਨ। ਭਾਰਤੀ ਕੌਮੀ ਰਾਈਫਲ ਐਸੋਸੀਏਸ਼ਨ (ਐੱਨ.ਆਰ.ਏ.ਆਈ.) ਨੇ ਇਸ ਮੁੱਦੇ ਨੂੰ ਸੁਲਝਾਉਣ ਲਈ ਦੋ ਬੈਠਕਾਂ ਕੀਤੀਆਂ ਹਨ ਪਰ ‘ਰੁਝੇਵਿਆਂ ਭਰੇ ਪ੍ਰੋਗਰਾਮ’ ਅਤੇ ਆਮ ਚੋਣਾਂ ਦੇ ਐਲਾਨ ਦੇ ਅੰਦੇਸ਼ੇ ਵਿਚਕਾਰ ਤੀਜੇ ਚੋਣ ਟ੍ਰਾਇਲ ਲਈ ਸਥਾਨ ਜਾਂ ਤਰੀਕਾਂ ’ਚ ਅਜੇ ਤਕ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਐਨ.ਆਰ.ਏ.ਆਈ. ਨੇ 22 ਜਨਵਰੀ ਨੂੰ ਇਕ ਬਿਆਨ ’ਚ ਕਿਹਾ ਸੀ ਕਿ ਪਟਿਆਲਾ ਦੇ ਮੋਤੀ ਬਾਗ ਗੰਨ ਕਲੱਬ ਰੇਂਜ ’ਚ 25 ਫ਼ਰਵਰੀ ਤੋਂ 2 ਮਾਰਚ ਤਕ ਹੋਣ ਵਾਲੇ ਚੋਣ ਟਰਾਇਲਾਂ ’ਚ ਪ੍ਰਾਪਤ ਅੰਕਾਂ ਨੂੰ ਪੈਰਿਸ ਓਲੰਪਿਕ ਖੇਡਾਂ ਲਈ ਟੀਮਾਂ ਦੀ ਚੋਣ ਲਈ ਵਿਚਾਰਿਆ ਜਾਵੇਗਾ। ਖ਼ਬਰ ਏਜੰਸੀ ਪੀ.ਟੀ.ਆਈ. ਨੇ ਇਸ ਚੋਣ ਟਰਾਇਲ ਬਾਰੇ ਕਈ ਸ਼ਾਟਗਨ ਨਿਸ਼ਾਨੇਬਾਜ਼ਾਂ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸੜਕ ਰਾਹੀਂ ਬੰਦੂਕਾਂ ਅਤੇ ਗੋਲੀਆਂ ਲੈ ਕੇ ਜਾਣਾ ਉਨ੍ਹਾਂ ਲਈ ਸੁਰੱਖਿਅਤ ਨਹੀਂ ਹੋਵੇਗਾ।

ਸੂਬੇ (ਪੰਜਾਬ) ਦੀ ਸਰਹੱਦ ਬੰਦ ਹੋਣ ਕਾਰਨ ਚੰਡੀਗੜ੍ਹ ਦਾ ਹਵਾਈ ਕਿਰਾਇਆ ਅਸਮਾਨ ਛੂਹ ਰਿਹਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਫੈਡਰੇਸ਼ਨ ਇਨ੍ਹਾਂ ਹਾਲਾਤ ਨੂੰ ਵੇਖਦੇ ਹੋਏ ਪਟਿਆਲਾ ’ਚ ਟ੍ਰਾਇਲ ਕਰ ਸਕੇਗੀ, ਐਨ.ਆਰ.ਏ.ਆਈ. ਦੇ ਜਨਰਲ ਸਕੱਤਰ ਸੁਲਤਾਨ ਸਿੰਘ ਨੇ ਕਿਹਾ, ‘‘ਇਹ ਬਹੁਤ ਮੁਸ਼ਕਲ ਸਵਾਲ ਹੈ। ਪਰ ਕੀ ਕੈਲੰਡਰ (ਨਿਸ਼ਾਨੇਬਾਜ਼ੀ ਦਾ ਸਾਲਾਨਾ ਪ੍ਰੋਗਰਾ) ਚੋਣਾਂ ਨੂੰ ਵੇਖਦੇ ਹੋਏ ਸਾਡੇ ਕੋਲ ਕੋਈ ਬਦਲ ਹੈ? ਸਾਡੇ ਕੋਲ ਬਹੁਤ ਘੱਟ ਸਮਾਂ ਹੈ।’’

ਇਹ ਪੁੱਛੇ ਜਾਣ ’ਤੇ ਕਿ ਕੀ ਟਰਾਇਲ ਨੂੰ ਜੈਪੁਰ ਦੀ ਜਗਤਪੁਰਾ ਰੇਂਜ ਜਾਂ ਦਿੱਲੀ ਦੀ ਕਰਨੀ ਸਿੰਘ ਰੇਂਜ ’ਚ ਤਬਦੀਲ ਕੀਤਾ ਜਾ ਸਕਦਾ ਹੈ, ਉਨ੍ਹਾਂ ਕਿਹਾ ਕਿ ਦਿੱਲੀ ’ਚ 6 ਤੋਂ 15 ਮਾਰਚ ਤਕ ਹੋਣ ਵਾਲੇ ਪੈਰਾ ਸ਼ੂਟਿੰਗ ਵਿਸ਼ਵ ਕੱਪ ਕਾਰਨ ਇਹ ਮੁਸ਼ਕਲ ਹੋਵੇਗਾ। ਕਰਨੀ ਸਿੰਘ ਰੇਂਜ ’ਚ ਪੈਰਾ ਸ਼ੂਟਿੰਗ ਵਰਲਡ ਕੱਪ ਤੋਂ ਪੈਰਾਲੰਪਿਕ ਲਈ 24 ਕੋਟਾ ਸਥਾਨ ਹਨ। ਇਸ ਵਿਚ 52 ਦੇਸ਼ਾਂ ਦੇ 500 ਪੈਰਾ ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ। 

ਇਕ ਚੋਟੀ ਦੇ ਨਿਸ਼ਾਨੇਬਾਜ਼ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਜੈਪੁਰ ਅਤੇ ਭੋਪਾਲ ਸ਼ੂਟਿੰਗ ਕੰਪਲੈਕਸ ਪਟਿਆਲਾ ਨਾਲੋਂ ਬਿਹਤਰ ਬਦਲ ਹੋਣਗੇ। ਉਨ੍ਹਾਂ ਕਿਹਾ, ‘‘ਸੂਬੇ ਦੀ ਸਰਹੱਦ ’ਤੇ ਨੀਮ ਫ਼ੌਜੀ ਫ਼ੋਰਸ ਬਹੁਤ ਸਾਰੇ ਦਸਤਾਵੇਜ਼ਾਂ ਦੀ ਮੰਗ ਕਰਨਗੇ ਕਿ ਅਸੀਂ ਕਿਸ ਮਕਸਦ ਲਈ ਇੰਨੀ ਵੱਡੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਲੈ ਕੇ ਜਾ ਰਹੇ ਹਾਂ। ਚੰਡੀਗੜ੍ਹ ਲਈ ਉਡਾਣਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ ਕਿਉਂਕਿ ਲੋਕ ਸੜਕੀ ਰਸਤੇ ਤੋਂ ਪਰਹੇਜ਼ ਕਰ ਰਹੇ ਹਨ।’’

ਉਨ੍ਹਾਂ ਕਿਹਾ, ‘‘ਜਦੋਂ ਐਨ.ਆਰ.ਏ.ਆਈ. ਦਖਣੀ ਨਿਸ਼ਾਨੇਬਾਜ਼ਾਂ ਦੀ ਗੱਲ ਕਰਦਾ ਹੈ ਤਾਂ ਇੱਥੇ ਬਹੁਤ ਘੱਟ ਗਿਣਤੀ ਹੁੰਦੀ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਦਿੱਲੀ ਵਿਚ ਰਹਿੰਦੇ ਹਨ ਅਤੇ ਸਿਖਲਾਈ ਲੈਂਦੇ ਹਨ। ਜ਼ਿਆਦਾਤਰ ਸ਼ਾਟਗਨ ਨਿਸ਼ਾਨੇਬਾਜ਼ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਹਨ। ਇਸ ਲਈ ਸਥਾਨ ਬਦਲਣ ’ਚ ਸਮੱਸਿਆ ਕਿੱਥੇ ਹੈ?’’ 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement