ਬੀ.ਸੀ.ਸੀ.ਆਈ ਨੇ ਭਾਰਤ-ਨਿਊਜ਼ੀਲੈਂਡ ਲੜੀ ਦਾ ਸ਼ਡਿਊਲ ਕੀਤਾ ਜਾਰੀ

By : JUJHAR

Published : Jun 15, 2025, 1:59 pm IST
Updated : Jun 15, 2025, 1:59 pm IST
SHARE ARTICLE
BCCI releases schedule for India-New Zealand series
BCCI releases schedule for India-New Zealand series

ਦੋਵੇਂ ਟੀਮਾਂ 3 ਇਕ ਰੋਜ਼ਾ ਤੇ 5 ਟੀ-20 ਮੈਚ ਖੇਡਣਗੀਆਂ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਚਿੱਟੀ ਗੇਂਦ ਵਾਲੀ ਲੜੀ ਦੇ ਸ਼ਡਿਊਲ ਦਾ ਐਲਾਨ ਕਰ ਦਿਤਾ ਹੈ। ਨਿਊਜ਼ੀਲੈਂਡ ਦੀ ਟੀਮ ਜਨਵਰੀ 2026 ਵਿਚ ਭਾਰਤ ਦਾ ਦੌਰਾ ਕਰਨ ਜਾ ਰਹੀ ਹੈ, ਜਿੱਥੇ ਦੋਵਾਂ ਟੀਮਾਂ ਵਿਚਕਾਰ 3 ਇਕ ਰੋਜ਼ਾ ਅਤੇ 5 ਟੀ-20 ਮੈਚ ਖੇਡੇ ਜਾਣਗੇ। ਨਿਊਜ਼ੀਲੈਂਡ ਦਾ ਭਾਰਤ ਦੌਰਾ 11 ਜਨਵਰੀ ਤੋਂ 31 ਜਨਵਰੀ ਤਕ ਚੱਲੇਗਾ। ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ ਅਗਲੇ ਸਾਲ ਫ਼ਰਵਰੀ-ਮਾਰਚ ਵਿਚ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ, ਨਿਊਜ਼ੀਲੈਂਡ ਵਿਰੁਧ ਟੀ-20 ਲੜੀ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਲੜੀ ਹੋਵੇਗੀ। ਇਹ ਸਾਲ 2026 ਵਿਚ ਭਾਰਤੀ ਟੀਮ ਦੀ ਪਹਿਲੀ ਲੜੀ ਹੋਵੇਗੀ। ਦਸਣਯੋਗ ਹੈ ਕਿ ਇਸ ਤੋਂ ਪਹਿਲਾਂ, ਟੀਮ ਇੰਡੀਆ 2025 ਦੇ ਅੰਤ ਤਕ ਬਹੁਤ ਵਿਅਸਤ ਰਹਿਣ ਵਾਲੀ ਹੈ। ਜੂਨ-ਦਸੰਬਰ 2025 ਵਿਚਕਾਰ ਭਾਰਤੀ ਟੀਮ ਨੇ ਇੰਗਲੈਂਡ, ਵੈਸਟਇੰਡੀਜ਼, ਬੰਗਲਾਦੇਸ਼, ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਵਿਰੁਧ ਲੜੀ ਖੇਡਣੀ ਹੈ। 

ਇਕ ਰੋਜ਼ਾ ਲੜੀ
ਪਹਿਲਾ ਮੈਚ : 11 ਜਨਵਰੀ 2026 (ਬੜੌਦਾ)
ਦੂਜਾ ਮੈਚ : 14 ਜਨਵਰੀ 2026 (ਰਾਜਕੋਟ)
ਤੀਜਾ ਮੈਚ : 18 ਜਨਵਰੀ 2026 (ਇੰਦੌਰ)

ਟੀ-20 ਲੜੀ
ਪਹਿਲਾ ਮੈਚ : 21 ਜਨਵਰੀ (ਨਾਗਪੁਰ)
ਦੂਜਾ ਮੈਚ : 23 ਜਨਵਰੀ (ਰਾਏਪੁਰ)
ਤੀਜਾ ਮੈਚ : 25 ਜਨਵਰੀ (ਗੁਹਾਟੀ)
ਚੌਥਾ ਮੈਚ : 28 ਜਨਵਰੀ (ਵਿਜ਼ਾਗ)
ਪੰਜਵਾਂ ਮੈਚ : 31 ਜਨਵਰੀ (ਤ੍ਰਿਵੇਂਦਰਮ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement