ਅੱਧੇ ਸਾਲ ’ਚ ਹੀ ਫਿੱਕੇ ਪਏ ਓਲੰਪਿਕ ਤਮਗੇ, ਮਨੂ ਭਾਕਰ ਨੂੰ ਇਨ੍ਹਾਂ ਦੇ ਬਦਲੇ ਜਾਣ ਦੀ ਉਮੀਦ
Published : Jan 14, 2025, 10:39 pm IST
Updated : Jan 14, 2025, 10:39 pm IST
SHARE ARTICLE
Manu Bhakar
Manu Bhakar

ਕੌਮਾਂਤਰੀ  ਓਲੰਪਿਕ ਕਮੇਟੀ ਨੇ ਕਿਹਾ ਕਿ ਨੁਕਸਾਨੇ ਗਏ ਤਮਗਿਆਂ ਦੀ ਥਾਂ ਯੋਜਨਾਬੱਧ ਤਰੀਕੇ ਨਾਲ ਮੋਨੀ ਡੀ ਪੈਰਿਸ (ਫਰਾਂਸ ਦੀ ਕੌਮੀ ਟਕਸਾਲ) ਨਵੇਂ ਤਮਗੇ ਦੇਵੇਗੀ

ਨਵੀਂ ਦਿੱਲੀ : ਭਾਰਤ ਦੀ ਸਟਾਰ ਪਿਸਤੌਲ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਪੈਰਿਸ ਓਲੰਪਿਕ ’ਚ ਜਿੱਤੇ ਦੋ ਕਾਂਸੀ ਦੇ ਤਮਗਿਆਂ ਦੀ ਥਾਂ ਨਵਾਂ ਤਮਗਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਉਹ ਉਨ੍ਹਾਂ ਖਿਡਾਰੀਆਂ ਦੇ ਵੱਡੇ ਸਮੂਹ ’ਚ ਸ਼ਾਮਲ ਹੈ, ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਤਮਗੇ ਖਰਾਬ ਹੋ ਗਏ ਹਨ। 

ਦੁਨੀਆਂ  ਭਰ ਦੇ ਕਈ ਖਿਡਾਰੀਆਂ ਨੇ ਹਾਲ ਹੀ ਦੇ ਸਮੇਂ ’ਚ ਅਪਣੇ  ਪਹਿਨੇ ਹੋਏ ਤਮਗਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ  ਪੋਸਟ ਕੀਤੀਆਂ ਹਨ। ਇਹ ਪਤਾ ਲੱਗਿਆ ਹੈ ਕਿ ਭਾਕਰ ਦੇ ਮੈਡਲਾਂ ਰੰਗ ਉਤਰ ਗਿਆ ਹੈ ਅਤੇ ਇਹ ਮਾੜੀ ਹਾਲਤ ’ਚ ਹਨ। 

ਕੌਮਾਂਤਰੀ  ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਨੁਕਸਾਨੇ ਗਏ ਤਮਗਿਆਂ ਦੀ ਥਾਂ ਯੋਜਨਾਬੱਧ ਤਰੀਕੇ ਨਾਲ ਮੋਨੀ ਡੀ ਪੈਰਿਸ (ਫਰਾਂਸ ਦੀ ਕੌਮੀ ਟਕਸਾਲ) ਨਵੇਂ ਤਮਗੇ ਦੇਵੇਗੀ। ਨਵੇਂ ਤਮਗੇ ਪੁਰਾਣੇ ਤਮਗਿਆਂ ਵਾਂਗ ਹੀ ਹੋਣਗੇ। ਹਰ ਓਲੰਪਿਕ ਤਮਗੇ ਦੇ ਕੇਂਦਰ ’ਚ ਲੋਹੇ ਦੇ ਟੁਕੜਿਆਂ ਦਾ ਭਾਰ 18 ਗ੍ਰਾਮ (ਇਕ  ਔਂਸ ਦਾ ਲਗਭਗ ਦੋ ਤਿਹਾਈ) ਹੁੰਦਾ ਹੈ। ‘ਮੋਨੀ ਡੀ ਪੈਰਿਸ’ ਫਰਾਂਸ ਲਈ ਸਿੱਕੇ ਅਤੇ ਹੋਰ ਮੁਦਰਾ ਤਿਆਰ ਕਰਦਾ ਹੈ। ਪੈਰਿਸ ਓਲੰਪਿਕ ਕਮੇਟੀ ਸਾਰੇ ਨੁਕਸਾਨੇ ਗਏ ਮੈਡਲਾਂ ਨੂੰ ਬਦਲਣ ਲਈ ਇਸ ਨਾਲ ਕੰਮ ਕਰ ਰਹੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement