ਮੁੱਕੇਬਾਜ਼ ਕੋਚ ਧਨੰਜੈ ਤਿਵਾੜੀ ਦੀ ਸੜਕ ਹਾਦਸੇ ਵਿੱਚ ਮੌਤ
Published : Oct 13, 2022, 8:52 pm IST
Updated : Oct 13, 2022, 8:52 pm IST
SHARE ARTICLE
 Boxer coach Dhananjay Tiwari died in a road accident
Boxer coach Dhananjay Tiwari died in a road accident

ਖਿਡਾਰੀ ਨੇ ਸੋਨ ਤਮਗ਼ਾ ਜਿੱਤ ਕੇ ਦਿੱਤੀ ਸ਼ਰਧਾਂਜਲੀ

 

ਗਾਂਧੀਨਗਰ : ਮੁੰਬਈ ਦੇ ਮੁੱਕੇਬਾਜ਼ੀ ਕੋਚ ਧਨੰਜੈ ਤਿਵਾੜੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਇੱਥੇ 36ਵੀਆਂ ਕੌਮੀ ਖੇਡਾਂ ਦੇ ਸੈਮੀਫਾਈਨਲ ਵਿਚ ਆਪਣੇ ਟਰੇਨੀ ਰਹੇ ਮੁੰਬਈ ਦੇ ਨਿਖਿਲ ਦੁਬੇ ਦਾ ਮੁਕਾਬਲਾ ਦੇਖਣ ਲਈ ਮੋਟਰਸਾਈਕਲ ’ਤੇ ਗਾਂਧੀਨਗਰ ਜਾ ਰਿਹਾ ਸੀ। 
ਸੋਮਵਾਰ ਨੂੰ ਆਪਣਾ ਕੁਆਰਟਰ ਫਾਈਨਲ ਮੁਕਾਬਲਾ ਜਿੱਤਣ ਤੋਂ ਬਾਅਦ ਨਿਖਿਲ ਨੇ ਮੁੰਬਈ ਵਿਚ ਆਪਣੇ ਪੁਰਾਣੇ ਕੋਚ ਧਨੰਜੈ ਨੂੰ ਫੋਨ ਕਰਕੇ ਗਾਂਧੀਨਗਰ ਆਉਣ ਲਈ ਤਿਆਰ ਕੀਤਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਨਿਖਿਲ ਨੇ ਸੈਮੀਫਾਈਨਲ ਮੁਕਾਬਲਾ ਜਿੱਤਿਆ, ਉਦੋਂ ਤੱਕ ਤਿਵਾੜੀ ਦੀ ਮੌਤ ਹੋ ਚੁੱਕੀ ਸੀ। ਮੁਕਾਬਲੇ ਤੋਂ ਬਾਅਦ ਭਾਵੁਕ ਹੁੰਦਿਆਂ ਨਿਖਿਲ ਨੇ ਕਿਹਾ, ‘‘ਇਹ ਉਨ੍ਹਾਂ ਦਾ ਸੁਫ਼ਨਾ ਸੀ ਕਿ ਮੈਂ ਅੱਜ ਦਾ ਮੁਕਾਬਲਾ ਜਿੱਤ ਕੇ ਸੋਨ ਤਮਗਾ ਹਾਸਲ ਕਰਾਂ।’’ ਨਿਖਿਲ ਨੇ ਫਾਈਨਲ ਵਿੱਚ 5-0 ਨਾਲ ਜਿੱਤ ਹਾਸਲ ਕਰਕੇ ਸੋਨ ਤਗਮਾ ਕੋਚ ਨੂੰ ਸਮਰਪਿਤ ਕਰਕੇ ਸ਼ਰਧਾਂਜਲੀ ਦਿੱਤੀ ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement