ਕੇ.ਐਲ. ਰਾਹੁਲ ਬਣਿਆ 'ਟਾਪ' ਬੱਲੇਬਾਜ਼
Published : Jul 13, 2018, 4:10 am IST
Updated : Jul 13, 2018, 4:10 am IST
SHARE ARTICLE
K.L. Rahul
K.L. Rahul

ਆਇਰਲੈਂਡ-ਭਾਰਤ ਵਿਚਕਾਰੇ ਹੋਈ ਦੋ ਮੈਚਾਂ ਦੀ ਲੜੀ, ਇੰਗਲੈਂਡ- ਆਸਟ੍ਰੇਲੀਆ ਦਰਮਿਆਨ ਹੋਏ ਇਕਲੌਤੇ ਟੀ20, ਇੰਗਲੈਂਡ-ਭਾਰਤ ਦਰਮਿਆਨ ਹੋਈ ਤਿੰਨ ਮੈਚਾਂ ਦੀ ਲੜੀ...........

ਨਵੀਂ ਦਿੱਲੀ : ਆਇਰਲੈਂਡ-ਭਾਰਤ ਵਿਚਕਾਰੇ ਹੋਈ ਦੋ ਮੈਚਾਂ ਦੀ ਲੜੀ, ਇੰਗਲੈਂਡ- ਆਸਟ੍ਰੇਲੀਆ ਦਰਮਿਆਨ ਹੋਏ ਇਕਲੌਤੇ ਟੀ20, ਇੰਗਲੈਂਡ-ਭਾਰਤ ਦਰਮਿਆਨ ਹੋਈ ਤਿੰਨ ਮੈਚਾਂ ਦੀ ਲੜੀ ਤੇ ਜ਼ਿੰਬਾਬਵੇ ਵਿਚ ਹੋਈ ਟੀ20 ਤਿਕੋਣੀ ਲੜੀ ਤੋਂ ਬਾਅਦ ਆਈ.ਸੀ.ਸੀ. ਨੇ ਹਾਲੀਆ ਟੀ20 ਬੱਲੇਬਾਜੀ ਰੈਂਕਿੰਗ ਜਾਰੀ ਕਰ ਦਿਤੀ ਹੈ। ਭਾਰਤ ਦੇ ਕੇ.ਐਲ. ਰਾਹੁਲ ਹੁਣ ਪਹਿਲੇ ਨੰਬਰ ਦੇ ਬੱਲੇਬਾਜ਼ ਹਨ ਤੇ 9 ਅੰਕਾਂ ਦੇ ਫ਼ਾਇਦੇ ਨਾਲ ਫ਼ਿਲਹਾਲ ਉਹ ਤੀਸਰੇ ਸਥਾਨ 'ਤੇ ਪਹੁੰਚ ਗਏ ਹਨ। ਰੋਹਿਤ ਸ਼ਰਮਾ ਵੀ 2 ਅੰਕਾਂ ਦੇ ਫਾਇਦੇ ਨਾਲ 11ਵੇਂ ਸਥਾਨ 'ਤੇ ਹਨ, ਉਥੇ ਹੀ ਕਪਤਾਨ ਵਿਰਾਟ ਕੋਹਲੀ ਚਾਰ ਅੰਕਾਂ ਦੇ ਨੁਕਸਾਨ ਨਾਲ 12ਵੇਂ ਸਥਾਨ 'ਤੇ ਪਹੁੰਚ ਗਏ ਹਨ। 

ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਜਿੰਬਾਬਵੇ ਵਿਰੁਧ 172 ਦੌੜਾਂ ਦੀ ਰਿਕਾਰਡ ਪਾਰੀ ਖੇਡੀ ਸੀ ਤੇ ਇਸ ਦਾ ਉਨ੍ਹਾਂ ਨੂੰ ਰੈਂਕਿੰਗ ਵਿਚ ਕਾਫ਼ੀ ਫ਼ਾਇਦਾ ਹੋਇਆ ਹੈ। ਰਿਕਾਰਡ ਤੋੜ ਪਾਰੀ ਤੋਂ ਬਾਅਦ ਫਿੰਚ ਟੀ20 ਬੱਲੇਬਾਜੀ ਰੈਂਕਿੰਗ ਵਿਚ 900 ਅੰਕਾਂ ਤਕ ਪੁੱਜਣ ਵਾਲੇ ਪਹਿਲਾਂ ਬੱਲੇਬਾਜ਼ ਵੀ ਬਣੇ ਪਰ ਅਗਲੇ ਕੁੱਝ ਮੈਚਾਂ 'ਚ ਵੱਡੀ ਪਾਰੀ ਨਾ ਖੇਡ ਸਕਣ ਕਾਰਨ ਲੜੀ ਤੋਂ ਬਾਅਦ ਉਨ੍ਹਾਂ ਦੇ ਨਾਮ 891 ਅੰਕ ਹਨ। ਤਿਕੋਣੀ ਲੜੀ ਨਾਲ ਉਨ੍ਹਾਂ ਨੂੰ ਤਿੰਨ ਸਥਾਨ ਦਾ ਫ਼ਾਇਦਾ ਹੋਇਆ ਤੇ ਉਹ ਪਹਿਲੇ ਸਥਾਨ 'ਤੇ ਪਹੁੰਚ ਗਏ।                (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement