ਇਸ ਭਾਰਤੀ ਗੇਂਦਬਾਜ ਦਾ ਕਮਾਲ, ਇਕੱਲੇ ਕੀਤੀ ਪੂਰੀ ਟੀਮ ਆਊਟ
Published : Dec 12, 2018, 3:13 pm IST
Updated : Dec 12, 2018, 3:14 pm IST
SHARE ARTICLE
Cricket
Cricket

ਪਾਰੀ ਦੇ ਸਾਰੇ ਵਿਕੇਟ ਇਕੱਲੇ ਝਟਕਾਉਣਾ ਕਿਸੇ ਸੁਪਨੇ  ਦੇ ਸੱਚ ਹੋਣ ਵਰਗਾ.....

ਨਵੀਂ ਦਿੱਲੀ (ਭਾਸ਼ਾ): ਪਾਰੀ ਦੇ ਸਾਰੇ ਵਿਕੇਟ ਇਕੱਲੇ ਝਟਕਾਉਣਾ ਕਿਸੇ ਸੁਪਨੇ  ਦੇ ਸੱਚ ਹੋਣ ਵਰਗਾ ਹੀ ਹੈ। ਮਨੀਪੁਰ ਦੇ 18 ਸਾਲ ਦੇ ਗੇਂਦਬਾਜ ਨੇ ਪਾਰੀ ਵਿਚ 10 ਵਿਕੇਟ ਝਟਕਾਉਣ ਦਾ ਕਾਰਨਾਮਾ ਕੀਤਾ ਹੈ। ਖੱਬੇ ਹੱਥ ਦੇ ਮੀਡੀਅਮ ਪੇਸਰ ਰੇਕਸ ਰਾਜ ਕੁਮਾਰ ਸਿੰਘ ਨੇ ਚਾਰ ਦਿਨਾਂ ਅੰਡਰ-19 ਟੂਰਨਾਮੈਂਟ- ਕੂਚ ਬਿਹਾਰ ਟਰਾਫੀ ਵਿਚ ਅਰੁਣਾਚਲ ਪ੍ਰਦੇਸ਼ ਦੇ ਵਿਰੁਧ ਇਕ ਪਾਰੀ ਵਿਚ 10 ਵਿਕੇਟ ਝਟਕਾਏ। ਮੰਗਲਵਾਰ ਨੂੰ ਰੁਰਲ ਡੈਵਲਪਮੇਂਟ ਟਰੱਸਟ ਸਟੇਡਿਅਮ ਅਨੰਤਪੁਰ ਵਿਚ ਮਨੀਪੁਰ ਨੇ ਅਰੁਣਾਚਲ ਪ੍ਰਦੇਸ਼ ਨੂੰ ਦੂਜੀ ਪਾਰੀ ਵਿਚ 36 ਦੌੜਾਂ ਉਤੇ ਆਲ ਆਊਟ ਕਰ ਦਿਤਾ।

CricketCricket

ਕਮਾਲ ਦੀ ਗੱਲ ਇਹ ਹੈ ਕਿ ਰਾਜ ਕੁਮਾਰ ਨੇ 9.5 ਓਵਰਾਂ ਵਿਚ 6 ਮੇਡਨ ਦੇ ਨਾਲ 11 ਦੌੜਾਂ ਦੇ ਕੇ 10 ਵਿਕੇਟ (9.5-6-11-10)  ਝਟਕਾਏ। ਗੇਂਦਬਾਜ ਰਾਜਕੁਮਾਰ ਨੇ ਅਪਣੀ ਕ੍ਰਿਸ਼ਮਈ ਗੇਂਦਬਾਜੀ ਦੇ ਦੌਰਾਨ ਪੰਜ ਖਿਡਾਰੀਆਂ ਨੂੰ ਬੋਲਡ ਕੀਤਾ। ਜਦੋਂ ਕਿ ਦੋ ਖਿਡਾਰੀ ਐਲਬੀਡਬਲਿਊ, ਦੋ ਕੱਟ ਬਿਹਾਇੰਡ ਅਤੇ ਇਕ ਕੈਚ ਆਊਟ ਹੋਇਆ। ਅਰੁਣਾਚਲ ਪ੍ਰਦੇਸ਼ ਦੀ ਪਹਿਲੀ ਪਾਰੀ ਵਿਚ 138 ਦੌੜਾਂ ਦੇ ਜਵਾਬ ਵਿਚ ਮਨੀਪੁਰ ਦੀ ਪਾਰੀ 122 ਦੌੜਾਂ ਉਤੇ ਸਿਮਟ ਗਈ ਸੀ।

CricketCricket

ਆਖ਼ਰਕਾਰ ਦੂਜੀ ਪਾਰੀ ਵਿਚ ਅਰੁਣਾਚਲ ਪ੍ਰਦੇਸ਼ ਨੂੰ 36 ਦੌੜਾਂ ਉਤੇ ਢੇਰ ਕਰਕੇ ਮਨੀਪੁਰ ਨੂੰ ਜਿੱਤ ਲਈ ਮਿਲੇ 53 ਦੌੜਾਂ ਦਾ ਟੀਚਾ ਬਿਨਾਂ ਕਿਸੇ ਨੁਕਸਾਨ ਦੇ ਹਾਸਲ ਕਰ ਲਿਆ। ਰਾਜਕੁਮਾਰ ਨੇ ਪੂਰੇ ਮੈਚ ਵਿਚ 15 ਵਿਕੇਟ ਝਟਕਾਏ, ਜਿਸ ਵਿਚ ਪਹਿਲੀ ਪਾਰੀ ਵਿਚ ਉਨ੍ਹਾਂ ਦੇ 5 ਵਿਕੇਟ (5/33) ਵੀ ਸ਼ਾਮਲ ਹਨ। ਇਸ ਗੇਂਦਬਾਜ ਨੇ ਪਿਛਲੇ ਹੀ ਮਹੀਨੇ ਸਿੱਕਮ ਦੇ ਵਿਰੁਧ ਰਣਜੀ ਮੁਕਾਬਲਾ ਖੇਡ ਕੇ ਪਹਿਲੇ ਸ਼੍ਰੇਣੀ ਕ੍ਰਿਕੇਟ ਵਿਚ ਸ਼ੁਰੂਆਤ ਕੀਤੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement