ਪੈਰਿਸ ਓਲੰਪਿਕ ਲਈ ਬਿਹਤਰੀਨ ਸਥਿਤੀ ’ਚ ਰਹਿਣਾ ਚਾਹੁੰਦੇ ਹਾਂ : ਹਰਮਨਪ੍ਰੀਤ ਸਿੰਘ 
Published : May 12, 2024, 3:34 pm IST
Updated : May 13, 2024, 1:40 pm IST
SHARE ARTICLE
Harmanpreet Singh
Harmanpreet Singh

ਕਿਹਾ, ਟੀਮ ਦਾ ਆਪਸੀ ਤਾਲਮੇਲ ਲਗਾਤਾਰ ਵਧ ਰਿਹਾ ਹੈ

ਬੇਂਗਲੁਰੂ: ਭਾਰਤ ਦੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਆਸਟਰੇਲੀਆ ਵਿਰੁਧ ਪੰਜ ਟੈਸਟ ਮੈਚਾਂ ਦੀ ਲੜੀ ਦੇ ਸਾਰੇ ਮੈਚ ਹਾਰਨ ਦੇ ਬਾਵਜੂਦ ਉਨ੍ਹਾਂ ਦੀ ਟੀਮ ਉਨ੍ਹਾਂ ਚੀਜ਼ਾਂ ਦੀ ਪਛਾਣ ਕਰਨ ’ਚ ਸਫਲ ਰਹੀ ਹੈ ਜਿਨ੍ਹਾਂ ’ਚ ਸੁਧਾਰ ਦੀ ਜ਼ਰੂਰਤ ਹੈ ਅਤੇ ਉਹ ਪ੍ਰੋ-ਲੀਗ ਦੇ ਯੂਰਪੀਅਨ ਪੜਾਅ ’ਚ ਹਿੱਸਾ ਲੈਣ ਲਈ ਤਿਆਰ ਹਨ। 

ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਪਿਛਲੇ ਮਹੀਨੇ ਆਸਟਰੇਲੀਆ ਦੌਰੇ ’ਤੇ ਸਾਰੇ ਪੰਜ ਮੈਚ ਹਾਰ ਗਈ ਸੀ, ਜਿਸ ਨਾਲ ਇਸ ਸਾਲ ਪੈਰਿਸ ਓਲੰਪਿਕ ਦੀ ਤਿਆਰੀ ’ਤੇ ਸਵਾਲ ਖੜੇ ਹੋ ਗਏ ਸਨ। ਪਰ ਕਪਤਾਨ ਹਰਮਨਪ੍ਰੀਤ ਨੇ ਕਿਹਾ ਕਿ ਟੀਮ ਨੇ ਸੱਚਮੁੱਚ ਸਖਤ ਮਿਹਨਤ ਕੀਤੀ ਹੈ ਅਤੇ ਮਨੋਬਲ ਬਹੁਤ ਉੱਚਾ ਹੈ। 

ਹਰਮਨਪ੍ਰੀਤ ਨੇ ਕਿਹਾ, ‘‘ਅਸੀਂ ਸਖਤ ਟ੍ਰੇਨਿੰਗ ਕਰ ਰਹੇ ਹਾਂ ਅਤੇ ਇਸ ਦੇ ਆਖਰੀ ਪੜਾਅ ’ਚ ਹਾਂ। ਆਸਟਰੇਲੀਆ ਦੌਰੇ ਤੋਂ ਬਾਅਦ ਟੀਮ ਨੇ ਉਨ੍ਹਾਂ ਖੇਤਰਾਂ ’ਤੇ ਕੰਮ ਕੀਤਾ ਜਿੱਥੇ ਉਸ ਨੂੰ ਲਗਦਾ ਸੀ ਕਿ ਉਸ ਨੂੰ ਸੁਧਾਰ ਦੀ ਜ਼ਰੂਰਤ ਹੈ।’’

ਉਨ੍ਹਾਂ ਕਿਹਾ, ‘‘ਅਸੀਂ ਜਲਦੀ ਹੀ ਕੁੱਝ ਮਹੱਤਵਪੂਰਨ ਪ੍ਰੋ-ਲੀਗ ਮੈਚ ਖੇਡਣ ਲਈ ਯੂਰਪ ਜਾਵਾਂਗੇ ਜਿੱਥੇ ਅਸੀਂ ਅਰਜਨਟੀਨਾ, ਬੈਲਜੀਅਮ, ਜਰਮਨੀ ਅਤੇ ਗ੍ਰੇਟ ਬ੍ਰਿਟੇਨ ਵਰਗੀਆਂ ਕੁੱਝ ਮਜ਼ਬੂਤ ਟੀਮਾਂ ਦਾ ਸਾਹਮਣਾ ਕਰਾਂਗੇ।’’ ਹਰਮਨਪ੍ਰੀਤ ਨੇ ਕਿਹਾ ਕਿ ਟੀਮ ਦਾ ਆਪਸੀ ਤਾਲਮੇਲ ਲਗਾਤਾਰ ਵਧ ਰਿਹਾ ਹੈ ਅਤੇ ਪੈਰਿਸ ਓਲੰਪਿਕ ਲਈ 75 ਦਿਨ ਬਾਕੀ ਹਨ ਅਤੇ ਅਸੀਂ ਅਪਣੀ ਬਿਹਤਰੀਨ ਸਥਿਤੀ ਵਿਚ ਰਹਿਣ ਲਈ ਕੰਮ ਕਰ ਰਹੇ ਹਾਂ।

ਭਾਰਤ ਅਪਣੇ ਓਲੰਪਿਕ ਅਭਿਆਨ ਦੀ ਸ਼ੁਰੂਆਤ 27 ਜੁਲਾਈ ਨੂੰ ਨਿਊਜ਼ੀਲੈਂਡ ਦੇ ਵਿਰੁਧ ਕਰੇਗਾ। ਪੂਲ ਬੀ ’ਚ ਹੋਰ ਟੀਮਾਂ ਬੈਲਜੀਅਮ, ਆਸਟਰੇਲੀਆ, ਅਰਜਨਟੀਨਾ ਅਤੇ ਆਇਰਲੈਂਡ ਹਨ। ਪੂਲ ਏ ’ਚ ਨੀਦਰਲੈਂਡ, ਜਰਮਨੀ, ਗ੍ਰੇਟ ਬਰਤਾਨੀਆਂ, ਸਪੇਨ, ਦਖਣੀ ਅਫਰੀਕਾ ਅਤੇ ਮੇਜ਼ਬਾਨ ਫਰਾਂਸ ਸ਼ਾਮਲ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement