ਕ੍ਰਿਕੇਟ ਤੋਂ ਬਾਅਦ ਹੁਣ ਫ਼ਿਲਮੀ ਦੁਨੀਆ 'ਚ ਕਮਾਲ ਦਿਖਾਉਣਗੇ ਧੋਨੀ, ਜਾਣੋ ਕੀ ਕੀਤੀ ਤਿਆਰੀ
Published : Oct 10, 2022, 4:47 pm IST
Updated : Oct 10, 2022, 4:47 pm IST
SHARE ARTICLE
MS Dhoni turns producer
MS Dhoni turns producer

ਧੋਨੀ ਵੱਲੋਂ 'ਹੀਰੋ' ਬਣਨ ਦੀ ਕਿਸੇ ਯੋਜਨਾ ਬਾਰੇ ਖੁਲਾਸਾ ਨਹੀਂ ਹੋਇਆ, ਪਰ ਉਸ ਨੇ ਆਪਣਾ ਪ੍ਰੋਡਕਸ਼ਨ ਹਾਊਸ ਜ਼ਰੂਰ ਲਾਂਚ ਕਰ ਦਿੱਤਾ ਹੈ।

 

ਮੁੰਬਈ- ਕ੍ਰਿਕੇਟ ਜਗਤ 'ਚ ਜਲਵੇ ਦਿਖਾਉਣ ਤੋਂ ਬਾਅਦ, ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਫ਼ਿਲਮੀ ਦੁਨੀਆ 'ਚ ਜਲਵੇ ਦਿਖਾਉਣ ਦੀ ਤਿਆਰੀ 'ਚ ਹਨ। ਹਾਲਾਂਕਿ ਧੋਨੀ ਵੱਲੋਂ 'ਹੀਰੋ' ਬਣਨ ਦੀ ਕਿਸੇ ਯੋਜਨਾ ਬਾਰੇ ਖੁਲਾਸਾ ਨਹੀਂ ਹੋਇਆ, ਪਰ ਉਸ ਨੇ ਆਪਣਾ ਪ੍ਰੋਡਕਸ਼ਨ ਹਾਊਸ ਜ਼ਰੂਰ ਲਾਂਚ ਕਰ ਦਿੱਤਾ ਹੈ।

ਧੋਨੀ ਨੇ ਆਪਣੇ ਫ਼ਿਲਮ ਪ੍ਰੋਡਕਸ਼ਨ ਹਾਊਸ ਦਾ ਨਾਂ 'ਧੋਨੀ ਐਂਟਰਟੇਨਮੈਂਟ' ਰੱਖਿਆ ਹੈ। ਇੱਕ ਟਵੀਟ ਰਾਹੀਂ ਜ਼ਾਹਿਰ ਹੋਈ ਇਹ ਜਾਣਕਾਰੀ ਸਿਨੇ ਤੇ ਕ੍ਰਿਕੇਟ ਜਗਤ ਦੇ ਚਾਹੁਣ ਵਾਲਿਆਂ 'ਚ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਬਾਰੇ 'ਚ ਇੱਕ ਫ਼ੋਟੋ ਵੀ ਸ਼ੇਅਰ ਹੁੰਦੀ ਰਹੀ ਜਿਸ ਵਿੱਚ ਧੋਨੀ ਅਤੇ ਉਸ ਦੇ ਪ੍ਰੋਡਕਸ਼ਨ ਹਾਊਸ ਦਾ ਨਾਂ ਦਿਖਾਈ ਦਿੰਦੇ ਸੀ।

ਧੋਨੀ ਵੱਲੋਂ ਫ਼ਿਲਮੀ ਜਗਤ 'ਚ ਐਂਟਰੀ ਕਰਨ ਬਾਰੇ ਚਰਚਾ ਬੜੀ ਦੇਰ ਤੋਂ ਚੱਲ ਰਹੀ ਸੀ। ਖ਼ਬਰਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਧੋਨੀ ਸਾਊਥ ਦੇ ਸੁਪਰਸਟਾਰ ਥਾਲਪਥੀ ਵਿਜੇ ਨਾਲ ਕੋਈ ਫ਼ਿਲਮ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਇਹ ਵੀ ਖ਼ਬਰ ਉਡਦੀ ਰਹੀ ਸੀ ਕਿ ਧੋਨੀ ਨੇ ਖੁਦ ਸਾਊਥ ਸੁਪਰਸਟਾਰ ਵਿਜੇ ਨੂੰ ਫੋਨ ਕਰਕੇ ਇਹ ਫਿਲਮ ਕਰਨ ਲਈ ਕਿਹਾ ਹੈ, ਅਤੇ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫ਼ਿਲਮ 'ਚ ਧੋਨੀ ਕੈਮਿਓ ਵੀ ਕਰ ਸਕਦੇ ਹਨ।  

ਇਨ੍ਹਾਂ ਸਾਰੀਆਂ ਖ਼ਬਰਾਂ ਵਿਚਕਾਰ ਹੁਣ ਧੋਨੀ ਨੇ ਆਪਣਾ ਪ੍ਰੋਡਕਸ਼ਨ ਹਾਊਸ ਲਾਂਚ ਕਰ ਦਿੱਤਾ ਹੈ। ਇਸ ਨਾਲ ਛਿੜੇ ਚਰਚਿਆਂ ਵਿੱਚੋਂ ਇੱਕ ਗੱਲ ਸੱਚ ਹੁੰਦੀ ਨਜ਼ਰ ਆ ਰਹੀ ਹੈ। ਧੋਨੀ ਵੱਡੇ ਪਰਦੇ 'ਤੇ ਕਦੋਂ ਨਜ਼ਰ ਆਉਣਗੇ, ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਸ ਉੱਤੇ ਟਿਕੀਆਂ ਰਹਿਣਗੀਆਂ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement