ਅਫ਼ਗ਼ਾਨਿਸਤਾਨ ਨੇ ਬੰਗਲਾਦੇਸ਼ ਨੂੰ ਹਰਾਇਆ
Published : Jun 8, 2018, 5:34 pm IST
Updated : Jun 8, 2018, 5:34 pm IST
SHARE ARTICLE
Afghanistan defeats Bangladesh
Afghanistan defeats Bangladesh

ਦੇਹਰਾਦੂਨ ਨੂੰ ਤਿੰਨ ਟੀ20 ਮੈਚਾਂ ਦੀ ਲੜੀ ਦੇ ਆਖ਼ਰੀ ਮੈਚ 'ਚ ਅਫ਼ਗਾਨਿਸਤਾਨ ਨੇ ਬੰਗਲਾਦੇਸ਼ ਨੂੰ ਇਕ ਦੌੜ ਨਾਲ ਹਰਾਇਆ।

ਦੇਹਰਾਦੂਨ ਨੂੰ ਤਿੰਨ ਟੀ20 ਮੈਚਾਂ ਦੀ ਲੜੀ ਦੇ ਆਖ਼ਰੀ ਮੈਚ 'ਚ ਅਫ਼ਗਾਨਿਸਤਾਨ ਨੇ ਬੰਗਲਾਦੇਸ਼ ਨੂੰ ਇਕ ਦੌੜ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗਾਨਿਸਤਾਨ ਨੇ 6 ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਬਣਾਈਆਂ। ਟੀਚੇ ਦਾ ਪਿਛਾ ਕਰਦਿਆਂ ਬੰਗਲਾਦੇਸ਼ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗਵਾ ਕੇ 144 ਦੌੜਾਂ ਹੀ ਬਣਾ ਸਕੀ ਅਤੇ ਰੋਮਾਂਚਕ ਮੁਕਾਬਲੇ 'ਚ ਅਫ਼ਗਾਨਿਸਤਾਨ ਨੂੰ 1 ਦੌੜ ਨਾਲ ਜਿੱਤ ਪ੍ਰਾਪਤ ਹੋਈ।

Afghanistan defeats BangladeshAfghanistan defeats Bangladeshਆਖਰੀ ਟੀ20 ਕੌਮਾਂਤਰੀ ਮੈਚ 'ਚ ਬੰਗਲਾਦੇਸ਼ ਨੂੰ ਇਕ ਦੌੜ ਨਾਲ ਹਰਾ ਕੇ ਅਫ਼ਗਾਨਿਸਤਾਨ ਦੀ ਟੀਮ ਨੇ ਇਹ ਲੜੀ 3-0 ਨਾਲ ਜਿੱਤ ਲਈ। ਆਖ਼ਰੀ ਓਵਰ 'ਚ ਰਾਸ਼ਿਦ ਖ਼ਾਨ ਨੇ ਅਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਟੀਮ ਨੂੰ ਜਿੱਤ ਦਿਵਾਈ। ਬੰਗਲਾਦੇਸ਼ ਨੂੰ ਆਖ਼ਰੀ ਓਵਰ 'ਚ ਜਿੱਤ ਲਈ 9 ਦੌੜਾਂ ਚਾਹੀਦੀਆਂ ਸਨ ਪਰ ਰਾਸ਼ਿਦ ਨੇ ਆਖ਼ਰੀ ਓਵਰ 'ਚ ਨਾ ਸਿਰਫ਼ ਦੌੜਾਂ 'ਤੇ ਰੋਕ ਲਗਾਈ, ਸਗੋਂ ਦੋ ਵਿਕਟਾਂ ਵੀ ਲਈਆਂ। ਬੰਗਲਾਦੇਸ਼ ਵਲੋਂ ਸੱਭ ਤੋਂ ਜ਼ਿਆਦਾ ਦੌੜਾਂ ਮੁਸ਼ਫਿਕੁਰ ਰਹੀਮ ਨੇ ਬਣਾਈਆਂ।

Afghanistan defeats BangladeshAfghanistan defeats Bangladeshਉਸ ਨੇ 37 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 46 ਦੌੜਾਂ ਦੀ ਪਾਰੀ ਖੇਡੀ, ਉਥੇ ਹੀ ਮਹਿਮੁਦਉੱਲਾਹ ਨੇ 38 ਗੇਂਦਾਂ 'ਤੇ 3 ਚੌਕਿਆਂ ਅਤੇ 2 ਛਿੱਕਿਆਂ ਦੀ ਮਦਦ ਨਾਲ 45 ਦੌੜਾਂ ਦਾ ਯੋਗਦਾਨ ਪਾਇਆ। ਬੰਦਲਾਦੇਸ਼ ਦੀ ਟੀਮ ਨੂੰ ਤਮੀਮ ਇਕਬਾਲ ਦੇ ਰੂਪ 'ਚ 61 ਦੌੜਾਂ 'ਤੇ ਪਹਿਲਾ ਝਟਕਾ ਲਗਿਆ। ਤਮੀਮ ਇਕਬਾਲ ਟੀਮ ਦੇ ਖ਼ਾਤੇ 'ਚ ਮਹਿਜ਼ 5 ਦੌੜਾਂ ਦਾ ਹੀ ਯੋਗਦਾਨ ਦੇ ਸਕਿਆ। ਅਫ਼ਗਾਨਿਸਤਾਨ ਵਲੋਂ ਮੁਜੀਬ ਉਲ ਰਹਿਮਾਨ, ਕਰੀਮ ਅਤੇ ਰਾਸ਼ਿਦ ਖ਼ਾਨ ਨੂੰ ਇਕ-ਇਕ ਵਿਕਟ ਪ੍ਰਾਪਤ ਹੋਈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement