ਕ੍ਰਿਕਟ 'ਚ ਵਾਪਸੀ ਕਰਨਗੇ ਪਾਕਿਸਤਾਨ ਦੇ ਹਰਫ਼ਨਮੌਲਾ ਖਿਡਾਰੀ ਅਬਦੁਲ ਰੱਜ਼ਾਕ
Published : May 8, 2018, 1:55 pm IST
Updated : May 8, 2018, 1:55 pm IST
SHARE ARTICLE
Abdul Razzaq
Abdul Razzaq

38 ਸਾਲ ਦੀ ਉਮਰ 'ਚ ਪਾਕਿਸਤਾਨ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਅਬਦੁਲ ਰੱਜ਼ਾਕ ਇਕ ਵਾਰ ਫਿਰ ਮੁਕਾਬਲੇਬਾਜ਼ੀ ਕ੍ਰਿਕਟ 'ਚ ਵਾਪਸੀ ਕਰਨ ਜਾ ਰਹੇ ਹਨ।

ਕਰਾਚੀ : ਕ੍ਰਿਕਟ ਵਿਚ ਪਾਕਿਸਤਾਨ ਦਾ ਇਕ ਪੁਰਾਣਾ ਖਿਡਾਰੀ ਫਿਰ ਤੋਂ ਧਮਾਲ ਮਚਾਉਣ ਆ ਰਿਹਾ ਹੈ। 38 ਸਾਲ ਦੀ ਉਮਰ 'ਚ ਪਾਕਿਸਤਾਨ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਅਬਦੁਲ ਰੱਜ਼ਾਕ ਇਕ ਵਾਰ ਫਿਰ ਮੁਕਾਬਲੇਬਾਜ਼ੀ ਕ੍ਰਿਕਟ 'ਚ ਵਾਪਸੀ ਕਰਨ ਜਾ ਰਹੇ ਹਨ। ਆਪਣਾ ਆਖ਼ਰੀ ਕੌਮਾਂਤਰੀ ਮੈਚ ਪੰਜ ਸਾਲ ਪਹਿਲਾਂ ਅਤੇ ਘਰੇਲੂ ਮੈਚ ਤਿੰਨ ਸਾਲ ਪਹਿਲਾਂ ਖੇਡਣ ਵਾਲੇ ਰੱਜ਼ਾਕ ਨੇ ਘਰੇਲੂ ਪਹਿਲੇ ਦਰਜੇ ਦੇ ਟੂਰਨਮੈਂਟ 'ਕਾਇਦੇ ਆਜ਼ਮ ਟਰਾਫੀ' 'ਚ ਖੇਡਣ ਲਈ ਪਾਕਿਸਤਾਨੀ ਟੈਲੀਵਿਜ਼ਨ ਦੇ ਨਾਲ ਕਰਾਰ ਕੀਤਾ ਹੈ। ਉਨ੍ਹਾਂ ਦਾ ਟੀਚਾ ਅਗਲੇ ਸਾਲ ਹੋਣ ਵਾਲੇ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੇ ਚੌਥੇ ਸੈਸ਼ਨ 'ਚ ਖੇਡਣ ਦਾ ਹੈ।

Abdul RazzaqAbdul Razzaq

ਰੱਜ਼ਾਕ ਨੇ ਪੱਤਰਕਾਰਾਂ ਨੂੰ ਕਿਹਾ, ''ਮੁਹੰਮਦ ਵਸੀਮ ਨੇ ਮੈਨੂੰ ਫਿਰ ਤੋਂ ਖੇਡਣ ਲਈ ਪ੍ਰੇਰਿਤ ਕੀਤਾ। ਮੈਨੂੰ ਖੇਡ ਨਾਲ ਅਜੇ ਵੀ ਲਗਾਅ ਹੈ। ਮੈਂ ਇਕ ਵਾਰ ਫਿਰ ਕ੍ਰਿਕਟ 'ਤੇ ਹੱਥ ਆਜ਼ਮਾਉਣ ਦਾ ਫੈਸਲਾ ਕੀਤਾ ਹੈ। ਮੈਨੂੰ ਪੀ.ਟੀ.ਵੀ. ਵੱਲੋਂ ਕਰਾਰ ਦਾ ਪ੍ਰਸਤਾਵ ਮਿਲਿਆ ਅਤੇ ਮੈਂ ਉਨ੍ਹਾਂ ਲਈ ਪਹਿਲੇ ਦਰਜੇ ਦਾ ਕ੍ਰਿਕਟ ਖੇਡਾਂਗਾ। ਮੈਨੂੰ ਪਤਾ ਹੈ ਕਿ ਮੈਂ ਹੁਣ ਪਾਕਿਸਤਾਨ ਦੇ ਲਈ ਨਹੀਂ ਖੇਡ ਸਕਦਾ ਹਾਂ ਅਤੇ ਇਹ ਮੇਰਾ ਟੀਚਾ ਵੀ ਨਹੀਂ ਹੈ। ਮੇਰਾ ਟੀਚਾ ਪੀ.ਐੱਸ.ਐੱਲ. ਦੇ ਇਕ-ਦੋ ਸੈਸ਼ਨ 'ਚ ਖੇਡਣ ਦਾ ਹੈ।'' ਰੱਜ਼ਾਕ ਨੇ ਪਾਕਿਸਤਾਨ ਲਈ 46 ਟੈਸਟ, 256 ਇਕ ਰੋਜ਼ਾ ਮੈਚ ਅਤੇ 32 ਟੀ-20 ਕੌਮਾਂਤਰੀ ਮੈਚ ਖੇਡੇ ਹਨ।

Location: Pakistan, Sindh, Karachi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement