ਭਾਰਤ ਨੇ ਦੂਜੇ ਟੀ-20 ਮੈਚ ‘ਚ ਨਿਊਜ਼ੀਲੈਂਡ ਨੂੰ ਹਰਾ ਕੇ 1-1 ਨਾਲ ਲੜੀ ‘ਚ ਕੀਤੀ ਬਰਾਬਰੀ
Published : Feb 8, 2019, 4:19 pm IST
Updated : Feb 8, 2019, 4:19 pm IST
SHARE ARTICLE
T20 Match
T20 Match

ਕ੍ਰਣਾਲ ਪਾਂਡਿਆ ਦੀ ਅਗਵਾਈ ਵਿਚ ਅਪਣੇ ਗੇਂਦਬਾਜਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ...

ਆਕਲੈਂਡ : ਕ੍ਰਣਾਲ ਪਾਂਡਿਆ ਦੀ ਅਗਵਾਈ ਵਿਚ ਅਪਣੇ ਗੇਂਦਬਾਜਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦੇ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਨਿਊਜੀਲੈਂਡ ਨੂੰ ਸੱਤ ਵਿਕੇਟ ਨਾਲ ਹਰਾ ਕੇ ਲੜੀ ਵਿਚ 1 - 1 ਨਾਲ ਬਰਾਬਰੀ ਕਰ ਲਈ ਹੈ। ਕ੍ਰਣਾਲ ਦੇ ਤਿੰਨ ਵਿਕੇਟਾਂ ਦੀ ਮਦਦ ਨਾਲ ਭਾਰਤ ਨੇ ਨਿਊਜੀਲੈਂਡ ਨੂੰ ਅੱਠ ਵਿਕੇਟਾਂ ਲੈ ਕੇ 158 ਦੌੜਾਂ ‘ਤੇ ਰੋਕ ਦਿਤੀ।

India TeamIndia Team

ਇਸ ਤੋਂ ਬਾਅਦ ਭਾਰਤ ਨੇ ਸੱਤ ਗੇਂਦਾਂ ਬਾਕੀ ਰਹਿੰਦੇ ਟੀਚਾ ਹਾਸਲ ਕਰ ਲਿਆ। ਰੋਹਿਤ ਨੇ 29 ਗੇਂਦਾਂ ਵਿਚ 50 ਦੌੜਾਂ ਬਣਾਈਆਂ ਜੋ ਮਾਰਟਿਨ ਗੁਪਟਿਲ ਨੂੰ ਪਛਾੜ ਕੇ ਟੀ-20 ਕ੍ਰਿਕੇਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਰੋਹਿਤ ਅਤੇ ਸ਼ਿਖਰ ਧਵਨ  ਨੇ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਜਿਸ ਵਿਚ ਧਵਨ ਨੇ 31 ਗੇਂਦਾਂ ਵਿਚ 30 ਦੌੜਾਂ ਜੋੜੀਆਂ। ਭਾਰਤ ਲਈ ਜੇਤੂ ਦੌੜਾਂ ਰਿਸ਼ਭ ਪੰਤ ਨੇ ਬਣਾਈਆਂ।

India TeamIndia Team

ਜਿਸ ਨੂੰ ਮਹਿੰਦਰ ਸਿੰਘ ਧੋਨੀ ਦਾ ‘ਪੁੱਤਰ’ ਮੰਨਿਆ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਤੋਂ ਆਪ ਧੋਨੀ ਉਨ੍ਹਾਂ ਦੇ ਨਾਲ ਮੌਜੂਦ ਸਨ। ਪੰਤ ਨੇ 28 ਗੇਂਦਾਂ ਵਿਚ ਨਾਬਾਦ 40 ਦੌੜਾਂ ਬਣਾਈਆਂ। ਹੁਣ ਲੜੀ 1 - 1 ਨਾਲ ਬਰਾਬਰ ‘ਤੇ ਹੈ ਜਦੋਂ ਕਿ ਤੀਜਾ ਅਤੇ ਆਖਰੀ ਮੈਚ ਹੈਮੀਲਟਨ ਵਿਚ ਐਤਵਾਰ ਨੂੰ ਖੇਡਿਆ ਜਾਵੇਗਾ। ਧੋਨੀ 17 ਗੇਂਦਾਂ ਵਿਚ 20 ਦੌੜਾਂ ਬਣਾ ਕੇ ਨਾਬਾਦ ਰਹੇ। ਦੋਨਾਂ ਨੇ ਚੌਥੇ ਵਿਕੇਟ ਦੀ ਨਾਬਾਦ ਸਾਂਝੇਦਾਰੀ ਵਿਚ 44 ਦੌੜਾਂ ਬਣਾਈਆਂ।

Location: New Zealand, Auckland

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement