ਉਲੰਪਿਕ: ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਬਜਰੰਗ ਪੁਨੀਆ ਨੇ ਕਜ਼ਾਕਿਸਤਾਨੀ ਪਹਿਲਵਾਨ ਨੂੰ ਹਰਾਇਆ
Published : Aug 7, 2021, 4:37 pm IST
Updated : Aug 7, 2021, 5:03 pm IST
SHARE ARTICLE
Bajrang Punia won bronze medal
Bajrang Punia won bronze medal

ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਭਾਰਤ ਦੀ ਝੋਲੀ ਵਿਚ ਕਾਂਸੀ ਦਾ ਤਮਗਾ ਪਾਇਆ ਹੈ।

ਟੋਕੀਉ: ਭਾਰਤੀ ਪਹਿਲਵਾਨ ਬਜਰੰਗ ਪੁਨੀਆ (Bajrang Punia won bronze medal) ਨੇ ਭਾਰਤ ਦੀ ਝੋਲੀ ਵਿਚ ਕਾਂਸੀ ਦਾ ਤਮਗਾ ਪਾਇਆ ਹੈ। ਬਜਰੰਗ ਪੁਨੀਆ ਅਤੇ ਕਜ਼ਾਕਿਸਤਾਨੀ ਪਹਿਲਵਾਨ ਨਿਯਾਜਬੇਕੋਵ ਦੌਲਤ (Doulet Niyazbekov) ਵਿਚਾਲੇ ਅੱਜ ਕਾਂਸੀ ਦੇ ਤਮਗੇ ਲਈ ਮੁਕਾਬਲਾ ਹੋਇਆ।

Bajrang PuniaBajrang Punia

ਹੋਰ ਪੜ੍ਹੋ: ਹੁਣ ਭਾਰਤ 'ਚ ਲੱਗੇਗੀ ਸਿੰਗਲ ਡੋਜ਼ ਕੋਰੋਨਾ ਵੈਕਸੀਨ, Johnson & Johnson ਦੇ ਟੀਕੇ ਨੂੰ ਮਿਲੀ ਮਨਜ਼ੂਰੀ

ਉਲੰਪਿਕ (Tokyo Olympics 2020) ਵਿਚ ਇਹ ਬਜਰੰਗ ਪੁਨੀਆ ਦਾ ਪਹਿਲਾ ਮੈਡਲ ਹੈ। ਉਹਨਾਂ ਨੇ ਕਜ਼ਾਕਿਸਤਾਨੀ ਪਹਿਲਵਾਰ ਨੂੰ 8-0 ਨਾਲ ਮਾਤ ਦਿੱਤੀ ਹੈ। ਬਜਰੰਗ ਨੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ।  ਇਸ ਜਿੱਤੇ ਦੇ ਨਾਲ ਹੀ ਭਾਰਤ ਨੇ 2012 ਵਿਚ ਲੰਡਨ ਉਲੰਪਿਕ ਖੇਡਾਂ ਦੇ ਬਰਾਬਰ ਮੈਡਲ ਜਿੱਤ ਲਏ ਹਨ।

Bajrang Punia Bajrang Punia

ਹੋਰ ਪੜ੍ਹੋ:  ਮੈਨੂੰ ਮੈਡਲ ਮਿਲਣ 'ਤੇ ਡਾ. ਮਨਮੋਹਨ ਸਿੰਘ ਨੇ ਵੀ ਵਧਾਈ ਦਿੱਤੀ ਸੀ ਪਰ ਮੋਦੀ ਦੀ ਤਰ੍ਹਾਂ ਡਰਾਮਾ ਨਹੀਂ ਕੀਤਾ-ਵਜਿੰਦਰ ਸਿੰਘ

ਲੰਡਨ ਉਲੰਪਿਕ ਵਿਚ ਭਾਰਤ ਨੂੰ ਕੁੱਲ ਛੇ ਮੈਡਲ ਮਿਲੇ ਸੀ ਅਤੇ ਟੋਕੀਉ ਉਲੰਪਿਕ ਵਿਚ ਵੀ ਭਾਰਤ ਨੂੰ ਹੁਣ ਤੱਕ ਛੇ ਮੈਡਲ ਮਿਲ ਚੁੱਕੇ ਹਨ। ਸੈਮੀਫਾਈਨਲ ਵਿਚ ਬਜਰੰਗ ਪੁਨੀਆ ਅਜ਼ਰਬੈਜਾਨ ਦੇ ਹਾਜੀ ਅਲੀਯੇਵ ਕੋਲੋਂ ਹਾਰ ਗਏ ਸੀ। ਪਹਿਲੇ ਹਾਫ ਵਿਚ ਹੀ ਹਾਜੀ ਅਲੀਯੇਵ ਬਜਰੰਗ ਪੁਨੀਆ ’ਤੇ ਭਾਰੀ ਰਹੇ ਸੀ। ਹਾਜੀ ਨੇ 11 ਅੰਕ ਬਣਾਏ ਜਦਕਿ ਬਜਰੰਗ ਸਿਰਫ 5 ਅੰਕ ਹੀ ਬਣਾ ਸਕੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement