ਆਸਟਰੇਲੀਆ ‘ਚ ਟੈਸਟ ਸੀਰੀਜ਼ ਜਿੱਤਣ ਵਾਲਾ ਭਾਰਤ ਬਣਿਆ ਪਹਿਲਾ ਏਸ਼ਿਆਈ ਦੇਸ਼
Published : Jan 7, 2019, 1:48 pm IST
Updated : Jan 7, 2019, 1:48 pm IST
SHARE ARTICLE
Team India
Team India

ਭਾਰਤ ਅਤੇ ਆਸਟਰੇਲੀਆ ਦੇ ਵਿਚ ਚਾਰ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਟੈਸਟ ਡਰਾ ਹੋ ਗਿਆ। ਇਸ ਦੇ ਨਾਲ ਹੀ ਭਾਰਤ ਨੇ ਚਾਰ ਟੈਸਟ...

ਸਿਡਨੀ : ਭਾਰਤ ਅਤੇ ਆਸਟਰੇਲੀਆ ਦੇ ਵਿਚ ਚਾਰ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਟੈਸਟ ਡਰਾ ਹੋ ਗਿਆ। ਇਸ ਦੇ ਨਾਲ ਹੀ ਭਾਰਤ ਨੇ ਚਾਰ ਟੈਸਟ ਦੀ ਇਹ ਸੀਰੀਜ਼ 2-1 ਨਾਲ ਜਿੱਤ ਲਈ ਹੈ। ਭਾਰਤ ਨੇ 71 ਸਾਲ ਦੇ ਇਤਿਹਾਸ ਵਿਚ ਆਸਟਰੇਲੀਆ ਵਿਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਹੈ। ਭਾਰਤੀ ਟੀਮ ਆਸਟਰੇਲੀਆ ਵਿਚ ਸੀਰੀਜ਼ ਜਿੱਤਣ ਵਾਲੀ ਦੁਨੀਆ ਦੀ ਪੰਜਵੀਂ ਅਤੇ ਏਸ਼ੀਆ ਦੀ ਪਹਿਲੀ ਟੀਮ ਹੈ। ਇਸ ਤੋਂ ਪਹਿਲਾਂ ਇੰਗਲੈਂਡ, ਵੈਸਟਇੰਡੀਜ਼, ਦੱਖਣ ਅਫ਼ਰੀਕਾ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਸਟਰੇਲੀਆ ਵਿਚ ਸੀਰੀਜ਼ ਜਿੱਤ ਚੁੱਕੀਆਂ ਹਨ।

Inda WinsInda Winsਇਸ ਤੋਂ ਪਹਿਲਾਂ ਮੀਂਹ ਦੇ ਕਾਰਨ ਬਾਰਡਰ-ਗਾਵਸਕਰ ਟਰਾਫ਼ੀ ਦੇ ਚੌਥੇ ਅਤੇ ਆਖ਼ਰੀ ਟੈਸਟ ਦੇ ਆਖਰੀ ਦਿਨ ਦੀ ਖੇਡ ਰੱਦ ਹੋ ਗਈ। ਖ਼ਰਾਬ ਮੌਸਮ ਅਤੇ ਮੀਂਹ ਦੇ ਕਾਰਨ ਚੌਥੇ ਦਿਨ ਵੀ 64.4 ਓਵਰ ਦੀ ਖੇਡ ਬਰਬਾਦ ਹੋ ਗਈ ਸੀ। ਖ਼ਰਾਬ ਮੌਸਮ ਦੇ ਚਲਦੇ ਤੀਜੇ ਦਿਨ ਵੀ 16.3 ਓਵਰ ਨਹੀਂ ਖੇਡੇ ਗਏ ਸਨ। ਭਾਰਤੀ ਟੀਮ ਨੇ ਆਸਟਰੇਲੀਆ ਵਿਚ 1947 ਵਿਚ ਪਹਿਲੀ ਟੈਸਟ ਸੀਰੀਜ਼ ਖੇਡੀ ਸੀ। ਉਦੋਂ ਤੋਂ ਹੁਣ ਤੱਕ ਭਾਰਤੀ ਟੀਮ 12 ਟੈਸਟ ਸੀਰੀਜ਼ ਖੇਡ ਚੁੱਕੀ ਹੈ।

ਇਹ ਉਸ ਦੀ ਪਹਿਲੀ ਸੀਰੀਜ਼ ਜਿੱਤ ਹੈ। ਉਸ ਨੇ ਆਸਟਰੇਲੀਆ ਵਿਚ ਅੱਠ ਸੀਰੀਜ਼ ਗਵਾਈਆਂ, ਜਦੋਂ ਕਿ ਤਿੰਨ ਡਰਾਅ ਕਰਵਾਉਣ ਵਿਚ ਸਫ਼ਲ ਰਿਹਾ। ਆਸਟਰੇਲੀਆ ਵਿਚ ਉਸ ਨੇ ਦੂਜੀ ਵਾਰ ਸੀਰੀਜ਼ ਵਿਚ ਦੋ ਟੈਸਟ ਜਿੱਤੇ ਹੈ। ਇਸ ਤੋਂ ਪਹਿਲਾਂ ਉਸ ਨੇ 1977/78 ਵਿਚ ਪੰਜ ਮੈਚ ਦੀ ਸੀਰੀਜ਼ ਵਿਚ ਦੋ ਟੈਸਟ ਜਿੱਤੇ ਸਨ ਪਰ ਉਦੋਂ ਆਸਟਰੇਲੀਆ ਨੇ ਤਿੰਨ ਟੈਸਟ ਜਿੱਤ ਕੇ ਸੀਰੀਜ਼ ਉਤੇ ਕਬਜ਼ਾ ਜਮਾਇਆ ਸੀ। ਭਾਰਤੀ ਟੀਮ ਵਿਦੇਸ਼ ਵਿਚ ਹੁਣ ਤੱਕ 82 ਟੈਸਟ ਸੀਰੀਜ਼ ਖੇਡ ਚੁੱਕੀ ਹੈ।

India wins the matchIndia wins the Series ​ਇਸ ਵਿਚੋਂ ਭਾਰਤੀ ਟੀਮ ਸਿਰਫ਼ 19 ਨੂੰ ਜਿੱਤਣ ਵਿਚ ਸਫ਼ਲ ਰਹੀ ਹੈ, ਜਦੋਂ ਕਿ 15 ਡਰਾਅ ਕਰਵਾਈਆਂ ਹਨ। ਉਸ ਨੂੰ ਵਿਦੇਸ਼ ਵਿਚ 48 ਟੈਸਟ ਸੀਰੀਜ਼ ਵਿਚ ਹਾਰ ਮਿਲੀ ਹੈ। ਭਾਰਤੀ ਟੀਮ ਨੇ ਵਿਦੇਸ਼ ਵਿਚ ਇੰਗਲੈਂਡ ਦੇ ਵਿਰੁਧ 18, ਆਸਟਰੇਲੀਆ ਦੇ ਵਿਰੁਧ 12, ਵੈਸਟਇੰਡੀਜ਼ ਦੇ ਵਿਰੁਧ 11, ਨਿਊਜ਼ੀਲੈਂਡ ਦੇ ਵਿਰੁਧ ਨੌਂ, ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਵਿਰੁਧ ਅੱਠ-ਅੱਠ, ਦੱਖਣ ਅਫ਼ਰੀਕਾ ਦੇ ਵਿਰੁਧ ਸੱਤ, ਬੰਗਲਾਦੇਸ਼ ਦੇ ਵਿਰੁਧ ਪੰਜ ਅਤੇ ਜ਼ਿੰਬਾਬਵੇ ਦੇ ਵਿਰੁਧ ਚਾਰ ਟੈਸਟ ਸੀਰੀਜ਼ ਖੇਡੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement