ਤੇਜ਼ ਗੇਂਦਬਾਜ਼ ਆਰ.ਪੀ ਸਿੰਘ ਨੇ ਲਿਆ ਸੰਨਿਆਸ
Published : Sep 6, 2018, 10:50 am IST
Updated : Sep 6, 2018, 10:50 am IST
SHARE ARTICLE
Indian Fast Bowler RP Singh
Indian Fast Bowler RP Singh

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਆਰ.ਪੀ ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ.............

ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਆਰ.ਪੀ ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ। 32 ਸਾਲਾ ਤੇਜ਼ ਗੇਂਦਬਾਜ਼ ਰੁਦਰਪ੍ਰਤਾਪ (ਆਰ.ਪੀ) ਸਿੰਘ ਨੇ ਟਵਿਟਰ ਰਾਹੀਂ ਇਸ ਦਾ ਐਲਾਨ ਕੀਤਾ। ਉਨ੍ਹਾਂ ਟਵੀਟ ਕਰ ਕੇ ਦਸਿਆ ਕਿ 13 ਸਾਲ ਪਹਿਲਾਂ ਚਾਰ ਸਤੰਬਰ 2005 ਨੂੰ ਪਹਿਲੀ ਵਾਰ ਉਨ੍ਹਾਂ ਨੇ ਭਾਰਤੀ ਟੀਮ ਦੀ ਜਰਸੀ ਪਹਿਨੀ ਸੀ। ਉਨ੍ਹਾਂ ਦਾ ਕੌਮਾਂਤਰੀ ਕ੍ਰਿਕਟ ਕੈਰੀਅਰ ਲਗਭਗ ਛੇ ਸਾਲ ਰਿਹਾ। ਉਨ੍ਹਾਂ ਨੇ ਕ੍ਰਿਕਟ ਦੇ ਸੱਭ ਪ੍ਰਾਰੂਪਾਂ 'ਚ 82 ਮੈਚ ਖੇਡੇ ਅਤੇ 100 ਤੋਂ ਜ਼ਿਆਦਾ ਵਿਕਟਾਂ ਲਈਆਂ।

ਆਰ.ਪੀ ਸਿੰਘ ਨੇ ਭਾਰਤ ਲਈ 14 ਟੈਸਟ, 58 ਇਕ ਦਿਨਾ ਅਤੇ 10 ਟੀ20 ਮੈਚ ਖੇਡੇ। ਟੈਸਟ ਕ੍ਰਿਕਟ 'ਚ ਉਨ੍ਹਾਂ ਨੇ 40 ਇਕ ਦਿਨਾ ਮੈਚਾਂ 'ਚ 69 ਅਤੇ ਟੀ20 ਕੌਮਾਂਤਰੀ ਮੈਚਾਂ 'ਚ 15 ਵਿਕਟਾਂ ਹਾਸਲ ਕੀਤੀਆਂ। ਆਰ.ਪੀ. ਸਿੰਘ ਅਪਣੀਆਂ ਗੇਂਦਾਂ ਨੂੰ ਕਾਫ਼ੀ ਚੰਗੀ ਰਫ਼ਤਾਰ ਦੇਣ 'ਚ ਸਫ਼ਲ ਰਹਿੰਦੇ ਸਨ। ਕਈ ਵਾਰ ਅਪਣੀ ਗਤੀ ਨਾਲ ਉਹ ਬੱਲੇਬਾਜ਼ਾਂ 'ਚ ਪ੍ਰੇਸ਼ਾਨ ਕਰਨ 'ਚ ਵੀ ਸਫ਼ਲ ਰਹਿੰਦੇ ਸਨ।

ਸਾਲ 2007 'ਚ ਮਹਿੰਦਰ ਸਿੰਘ ਧੋਨੀ ਦੀ ਟੀਮ ਨੇ ਟੀ20 ਵਿਸ਼ਵ ਕੱਪ ਜਿੱਤ ਕੇ ਸੱਭ ਨੂੰ ਹੈਰਾਨ ਕੀਤਾ ਸੀ। ਟੀਮ ਨੇ ਇਸ ਟੂਰਨਾਮੈਂਟ 'ਚ ਵਿਰੋਧੀ ਪਾਕਿਸਤਾਨੀ ਟੀਮ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਟੀਮ ਦੀ ਇਸ ਜਿੱਤ 'ਚ ਗੇਂਦਬਾਜ਼ੀ 'ਚ ਆਰ.ਪੀ. ਸਿੰਘ ਦਾ ਪ੍ਰਦਰਸ਼ਨ ਕਾਫ਼ੀ ਸ਼ਾਨਦਾਰ ਰਿਹਾ। ਉਸ ਨੇ ਇਸ ਟੂਰਨਾਮੈਂਟ 'ਚ ਸੱਤ ਮੈਚ ਖੇਡ ਕੇ 12 ਵਿਕਟਾਂ ਪ੍ਰਾਪਤ ਕੀਤੀਆਂ ਤੇ ਇਸ ਦੌਰਾਨ 13 ਦੌੜਾਂ ਦੇ ਕੇ ਚਾਰ ਵਿਕਟਾਂ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ ਰਿਹਾ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement