Cricketer Vikram Death News: ਪੰਜਾਬ ਦੇ ਵ੍ਹੀਲਚੇਅਰ ਕ੍ਰਿਕਟਰ ਵਿਕਰਮ ਦੀ ਹੋਈ ਮੌਤ, ਰੇਲਗੱਡੀ ਵਿੱਚ ਸਿਹਤ ਵਿਗੜਨ ਕਾਰਨ ਗਈ ਜਾਨ
Published : Jun 5, 2025, 9:40 am IST
Updated : Jun 5, 2025, 9:40 am IST
SHARE ARTICLE
Punjab wheelchair cricketer Vikram death News
Punjab wheelchair cricketer Vikram death News

Cricketer Vikram Death News: ਟੂਰਨਾਮੈਂਟ ਲਈ ਜਾ ਰਹੇ ਸਨ ਗਵਾਲੀਅਰ

Punjab wheelchair cricketer Vikram death News: ਪੰਜਾਬ ਦੇ ਇੱਕ ਪ੍ਰਤਿਭਾਸ਼ਾਲੀ ਵ੍ਹੀਲਚੇਅਰ ਕ੍ਰਿਕਟਰ ਵਿਕਰਮ ਦੀ ਗਵਾਲੀਅਰ ਵਿਚ ਇਕ ਟੂਰਨਾਮੈਂਟ ਲਈ ਜਾਂਦੇ ਸਮੇਂ ਰੇਲਗੱਡੀ ਵਿੱਚ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਉਹ ਛੱਤੀਸਗੜ੍ਹ ਐਕਸਪ੍ਰੈਸ ਰਾਹੀਂ ਲੁਧਿਆਣਾ ਤੋਂ ਗਵਾਲੀਅਰ ਜਾ ਰਿਹਾ ਸੀ।
ਸਵੇਰੇ 4:41 ਵਜੇ, ਕੋਸੀਕਲਾ ਨੇੜੇ ਉਸ ਦੀ ਸਿਹਤ ਅਚਾਨਕ ਵਿਗੜ ਗਈ। ਮੁੱਢਲੀ ਸਹਾਇਤਾ ਲਈ ਟੀਮ ਨੂੰ ਬੁਲਾਇਆ ਗਿਆ ਜਦੋਂ ਤੱਕ ਟੀਮ ਪਹੁੰਚੀ, ਉਦੋ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸ਼ੱਕ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਜਾਣਕਾਰੀ ਅਨੁਸਾਰ, ਵਿਕਰਮ ਅਤੇ ਉਸ ਦੀ ਟੀਮ ਦੇ 14 ਖਿਡਾਰੀ ਗਵਾਲੀਅਰ ਵਿੱਚ ਹੋਣ ਵਾਲੇ ਇੱਕ ਮੈਚ ਲਈ ਜਾ ਰਹੇ ਸਨ। ਯਾਤਰਾ ਦੌਰਾਨ, ਵਿਕਰਮ ਦੀ ਸਿਹਤ ਅਚਾਨਕ ਵਿਗੜ ਗਈ। ਉਸ ਦੇ ਸਾਥੀਆਂ ਨੇ ਤੁਰੰਤ ਇਸ ਬਾਰੇ ਰੇਲ ਸਟਾਫ਼ ਨੂੰ ਸੂਚਿਤ ਕੀਤਾ ਪਰ ਰੇਲਗੱਡੀ ਲਗਭਗ ਡੇਢ ਘੰਟੇ ਲਈ ਵਿਚਕਾਰ ਹੀ ਰੁਕੀ ਰਹੀ, ਜਿਸ ਕਾਰਨ ਸਮੇਂ ਸਿਰ ਇਲਾਜ ਨਹੀਂ ਹੋ ਸਕਿਆ।

ਜਦੋਂ ਤੱਕ ਟ੍ਰੇਨ ਮਥੁਰਾ ਜੰਕਸ਼ਨ ਪਹੁੰਚੀ, ਬਹੁਤ ਦੇਰ ਹੋ ਚੁੱਕੀ ਸੀ ਅਤੇ ਵਿਕਰਮ ਦੀ ਮੌਤ ਹੋ ਚੁੱਕੀ ਸੀ। ਮਥੁਰਾ ਸਟੇਸ਼ਨ ਪਹੁੰਚਣ 'ਤੇ, ਜੀਆਰਪੀ (ਰੇਲਵੇ ਪੁਲਿਸ) ਨੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਫਿਲਹਾਲ, ਜੀਆਰਪੀ ਨੇ ਪੋਸਟਮਾਰਟਮ ਤੋਂ ਬਾਅਦ ਮਾਮਲੇ ਵਿੱਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਕਰਮ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਬਾਕੀ ਟੀਮ ਗਵਾਲੀਅਰ ਲਈ ਰਵਾਨਾ ਹੋ ਗਈ ਹੈ।
 

(For more news apart from 'Punjab wheelchair cricketer Vikram death News', stay tune to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement