ਓਲੰਪਿਕ ਵਿਚ ਥਾਂ ਬਨਾਉਣ ਦੇ ਅਭਿਆਨ ਦੀ ਸ਼ੁਰੂਆਤ ਕਰੇਗੀ ਭਾਰਤੀ ਹਾਕੀ ਟੀਮ
Published : Jun 5, 2019, 7:15 pm IST
Updated : Jun 5, 2019, 7:15 pm IST
SHARE ARTICLE
Indian Hockey Team Start Quest for Olympic Berth in FIH Series Finals
Indian Hockey Team Start Quest for Olympic Berth in FIH Series Finals

ਅੱਠ ਟੀਮਾਂ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਐਫ਼ਆਈਐਚ ਓਲੰਪਿਕ ਕਵਾਲੀਫ਼ਾਇਰ ਦੇ ਦੋ ਸਥਾਨਾਂ ਲਈ ਮੁਕਾਬਲਾ ਕਰਨਗੀਆਂ

ਭੁਵਨੇਸ਼ਵਰ : ਭਾਰਤੀ ਹਾਕੀ ਟੀਮ ਨਵੇਂ ਕੋਚ ਗਰਾਹਮ ਰੀਡ ਦੇ ਮਾਰਗਦਰਸ਼ਨ ਵਿਚ ਓਲੰਪਿਕ 2020 ਲਈ ਕਵਾਲੀਫ਼ਾਈ ਕਰਨ ਦੇ ਅਭਿਆਨ ਦੀ ਸ਼ੁਰੂਆਤ ਇਥੇ ਐਫ਼ਆਈਐਚ ਸੀਰੀਜ਼ ਫ਼ਾਈਨਲ ਰਾਹੀਂ ਕਰੇਗੀ। ਏਸ਼ੀਆ, ਯੂਰਪ, ਅਫ਼ਰੀਕਾ ਅਤੇ ਉਤਰ ਅਮਰੀਕਾ ਦੀਆਂ ਅੱਠ ਟੀਮਾਂ ਅਕਤੂਬਰ ਨਵੰਬਰ ਵਿਚ ਹੋਣ ਵਾਲੇ ਐਫ਼ਆਈਐਚ ਓਲੰਪਿਕ ਕਵਾਲੀਫ਼ਾਇਰ ਦੇ ਦੋ ਸਥਾਨਾਂ ਲਈ ਮੁਕਾਬਲਾ ਕਰੇਗੀ।

Indian Hockey Team Start Quest for Olympic Berth in FIH Series FinalsIndian Hockey Team Start Quest for Olympic Berth in FIH Series Finals

ਭਾਰਤ ਤੋਂ ਇਲਾਵਖਾ ਪੂਲ ਏ ਵਿਚ ਪੋਲੈਂਡ, ਰੂਸ ਅਤੇ ਉਜਬੇਕਿਸਤਾਨ ਵੀ ਹੈ ਜਦਕਿ ਪੂਲ ਬੀ ਵਿਚ ਦਖਣੀ ਅਫ਼ਰੀਕਾ, ਏਸ਼ੀਆਈ ਖੇਡ ਚੈਂਪੀਅਨ ਜਾਪਾਨ, ਅਮਰੀਕਾ ਅਤੇ ਮੈਕਸਿਕੋ ਖੇਲਣਗੇ। ਵਿਸ਼ਵ ਕੱਪ ਰੈਂਕਿੰਗ ਵਿਚ ਪੰਜਵੇਂ ਸਥਾਨ 'ਤੇ ਕਾਬਜ਼ ਭਾਰਤ ਪ੍ਰਬਲ ਦਾਵੇਦਾਰ ਦੇ ਰੂਪ ਵਿਚ ਉਤਰੇਗਾ ਕਿਉਂਕਿ ਬਾਕੀ ਟੀਮਾਂ ਦੀ ਤੁਲਨਾ ਵਿਚ ਉਸ ਦਾ ਪ੍ਰਦਾਰਸ਼ਨ ਗ੍ਰਾਫ਼ ਕਾਫੀ ਚੰਗਾ ਹੈ। ਦਖਣੀ ਅਫ਼ਰੀਕਾ ਅਤੇ ਜਾਪਾਨ ਕ੍ਰਮਵਾਰ 16ਵੀਂ ਅਤੇ 18ਵੀਂ ਰੈਂਕਿੰਗ 'ਤੇ ਹਨ। ਭਾਰਤ ਦਾ ਪਹਿਲਾ ਮੈਚ ਰੂਸ ਵਿਰੁਧ ਹੈ ਜੋ ਆਸਾਨ ਰਹਿਣ ਦੀ ਉਮੀਦ ਹੈ। ਭਾਰਤ ਨੂੰ ਸਿਖਰ 'ਤੇ ਰਹਿਣ ਲਈ ਹਾਲਾਂਕਿ ਨਾਕਆਊਟ ਗੇੜ ਵਿਚ ਕਿਸੀ ਕੋਤਾਹੀ ਤੋਂ ਬਚਣਾ ਹੋਵੇਗਾ।

Indian Hockey Team Start Quest for Olympic Berth in FIH Series FinalsIndian Hockey Team Start Quest for Olympic Berth in FIH Series Finals

ਭਾਰਤ ਕੋਲ ਜਕਾਰਤਾ ਏਸ਼ੀਆਈ ਖੇਡਾਂ ਰਾਹੀਂ ਓਲੰਪਿਕ ਲਈ ਕੁਆਲੀਫ਼ਾਈ ਕਰਨ ਦਾ ਮੌਕਾ ਸੀ ਪਰ ਟੀਮ ਮਲੇਸ਼ੀਆ ਤੋਂ ਸੈਮੀਫ਼ਾਈਨਲ ਵਿਚ ਹਾਰ ਗਈ। ਇਸ ਸਾਲ ਅਜਨਾਲ ਸ਼ਾਹ ਕੱਪ ਵਿਚ ਕਵਾਲੀਫ਼ਾਈ ਕਰਨ ਦੀ ਦਿਸ਼ਾ ਵਿਚ ਭਾਰਤੀ ਟੀਮ ਦੀ ਪਹਿਲੀ ਕੋਸ਼ਿਸ਼ ਹੋਵੇਗੀ। ਨਵੇਂ ਕੋਚ ਗਰਾਹਮ ਰੀਡ ਲਈ ਵੀ ਪਹਿਲੀ ਚੁਨੌਤੀ ਹੋਵੇਗੀ ਜਿਨ੍ਹਾਂ ਨੂੰ ਅਪ੍ਰੈਲ ਵਿਚ ਹਰਿੰਦਰ ਸਿੰਘ ਦੀ ਥਾ ਨਵਾਂ ਕੋਚ ਬਣਾਇਆ ਗਿਆ ਹੈ। ਵਿਸ਼ਵ ਕੱਪ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਹਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਂ ਦਿਤਾ ਗਿਆ ਸੀ।

Location: India, Odisha, Bhubaneswar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement