ਪੰਜਾਬ ਦੇ ਹਾਕੀ ਖਿਡਾਰੀ ਦੀ ਮੌਤ, ਸਦਮੇ ’ਚ ਨਾਨੀ ਨੇ ਵੀ ਤੋੜਿਆ ਦਮ
Published : Apr 18, 2019, 4:11 pm IST
Updated : Apr 18, 2019, 4:11 pm IST
SHARE ARTICLE
Hockey player Harjeet Singh Died
Hockey player Harjeet Singh Died

ਟਰੈਕਟਰ ਹੇਠਾਂ ਆਉਣ ਨਾਲ ਮੌਤ

ਪੀਲਭੀਤ: ਕਣਕ ਦੀ ਵਾਢੀ ਕਰਵਾਉਣ ਅਪਣੇ ਨਾਨਕੇ ਉੱਤਰ ਪ੍ਰਦੇਸ਼ ਦੇ ਜੋਗਰਾਜਪੁਰ ਗਏ ਹਾਕੀ ਖਿਡਾਰੀ ਹਰਜੀਤ ਸਿੰਘ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਤ ਹੋ ਗਈ। ਦੋਹਤੇ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਨਾਨੀ ਕਰਤਾਰ ਕੌਰ ਨੇ ਵੀ ਕੁਝ ਹੀ ਦੇਰ ਬਾਅਦ ਦਮ ਤੋੜ ਦਿਤਾ। ਕਰਤਾਰ ਕੌਰ ਦਾ ਪਿੰਡ ਵਿਚ ਅੰਤਿਮ ਸਸਕਾਰ ਕਰ ਦਿਤਾ ਗਿਆ ਹੈ। ਹਰਜੀਤ ਸਿੰਘ ਪੰਜਾਬ ਦੀ ਹਾਕੀ ਟੀਮ ਦਾ ਖਿਡਾਰੀ ਵੀ ਸੀ ਤੇ ਲਖਨਊ ਖੇਡਣ ਆਉਂਦਾ ਸੀ।

DeathDeath

ਪਿੰਡ ਗਦੀਹਰ ਦੀ ਰਹਿਣ ਵਾਲੀ 93 ਸਾਲਾਂ ਕਰਤਾਰ ਕੌਰ ਦੇ ਘਰ ਮੰਗਲਵਾਰ ਸਵੇਰੇ ਉਨ੍ਹਾਂ ਦਾ ਦੋਹਤਾ ਹਰਜੀਤ ਸਿੰਘ (34) ਆਇਆ ਸੀ। ਹਰਜੀਤ ਪੰਜਾਬ ਦੇ ਫ਼ਤਹਿਗੜ ਸਾਹਿਬ ਦਾ ਰਹਿਣ ਵਾਲਾ ਹੈ। ਸ਼ਾਮ ਨੂੰ ਖੇਤਾਂ ਵਿਚ ਕੰਬਾਈਨ ਨਾਲ ਕਣਕ ਦੀ ਕਟਾਈ ਚੱਲ ਰਹੀ ਸੀ। ਇਸ ਦੌਰਾਨ ਹਰਜੀਤ ਜਦ ਟਰਾਲੀ ਭਰ ਕੇ ਘਰ ਜਾਣ ਲੱਗਾ ਤਾਂ ਚੜ੍ਹਾਈ 'ਤੇ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਹਰਜੀਤ ਟਰੈਕਟਰ ਦੇ ਹੇਠਾਂ ਹੀ ਦੱਬ ਗਿਆ।

ਹਰਜੀਤ ਨੂੰ ਕੜੀ ਮੁਸ਼ਕਲ ਨਾਲ ਟਰੈਕਟਰ ਹੇਠੋਂ ਕੱਢਿਆ ਗਿਆ ਤੇ ਪੂਰਨਪੁਰ ਦੇ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਹਰਜੀਤ ਦੀ ਨਾਨੀ ਬੇਹੋਸ਼ ਹੋ ਡਿੱਗ ਗਈ ਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲਿਸ ਨੇ ਹਰਜੀਤ ਦੀ ਲਾਸ਼ ਦਾ ਪੋਸਟਮਾਰਟਮ ਕਰ ਵਾਰਸਾਂ ਹਵਾਲੇ ਕਰ ਦਿਤੀ। ਹਰਜੀਤ ਨੇ 10 ਸਾਲ ਪਹਿਲਾਂ ਅਪਣੇ ਨਾਨਕੇ ਅੱਠ ਏਕੜ ਜ਼ਮੀਨ ਖਰੀਦੀ ਸੀ ਤੇ ਖੇਤੀ ਕਰਦਾ ਸੀ।

ਮੰਗਲਵਾਰ ਨੂੰ ਕਣਕ ਦੀ ਵਾਢੀ ਕਰਨ ਗਏ ਹਰਜੀਤ ਨਾਲ ਹਾਦਸਾ ਵਾਪਰ ਗਿਆ। ਦੋ ਭੈਣਾਂ ਦਾ ਇਕੱਲਾ ਭਰਾ ਹਰਜੀਤ ਸਿੰਘ ਅਪਣੇ ਪਿੱਛੇ ਸੱਤ ਸਾਲ ਦੀ ਧੀ ਤੇ ਪੰਜ ਸਾਲ ਦਾ ਪੁੱਤਰ ਛੱਡ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement