IPL-2024: ਕੋਲਕਾਤਾ ਨਾਈਟ ਰਾਈਡਰਸ ਦੀ ਲਗਾਤਾਰ ਤੀਜੀ ਜਿੱਤ; ਦਿੱਲੀ ਕੈਪੀਟਲਸ ਨੂੰ 106 ਦੌੜਾਂ ਨਾਲ ਹਰਾਇਆ
Published : Apr 4, 2024, 8:08 am IST
Updated : Apr 4, 2024, 8:09 am IST
SHARE ARTICLE
Kolkata Knight Riders crush Delhi Capitals by 106 runs
Kolkata Knight Riders crush Delhi Capitals by 106 runs

ਸੁਨੀਲ ਨਾਰੀਨੇ (85) ਅਤੇ ਅੰਗਕਰਿਸ਼ ਰਘੂਵੰਸ਼ੀ (54) ਦੇ ਅੱਧੇ ਸੈਂਕੜਿਆਂ ਦੀ ਬਦੌਲਤ KKR ਨੇ ਬਣਾਇਆ IPL ਦੇ ਇਤਿਹਾਸ ’ਚ ਦੂਜਾ ਸੱਭ ਤੋਂ ਵੱਡਾ ਸਕੋਰ

IPL 2024:  ਆਈਪੀਐਲ 2024 ਦੇ 16ਵੇਂ ਮੈਚ ਵਿਚ ਦਿੱਲੀ ਕੈਪੀਟਲਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਇਆ। ਇਹ ਮੈਚ ਵਿਸ਼ਾਖਾਪਟਨਮ ਵਿਚ ਖੇਡਿਆ ਗਿਆ ਸੀ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਸੱਤ ਵਿਕਟਾਂ ਗੁਆ ਕੇ 272 ਦੌੜਾਂ ਬਣਾਈਆਂ।

ਜਵਾਬ 'ਚ ਦਿੱਲੀ ਦੀ ਪਾਰੀ 17.2 ਓਵਰਾਂ 'ਚ 166 ਦੌੜਾਂ 'ਤੇ ਸਿਮਟ ਗਈ। ਇਸ ਦੌਰਾਨ ਸੁਨੀਲ ਨਾਰੀਨੇ (85) ਅਤੇ ਅੰਗਕਰਿਸ਼ ਰਘੂਵੰਸ਼ੀ (54) ਦੇ ਅੱਧੇ ਸੈਂਕੜਿਆਂ ਦੀ ਬਦੌਲਤ ਕੋਲਕਾਤਾ ਨੇ IPL ਦੇ ਇਤਿਹਾਸ ’ਚ ਦੂਜਾ ਸੱਭ ਤੋਂ ਵੱਡਾ ਸਕੋਰ ਬਣਾਇਆ ਹੈ।

ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ 2024 ਦੇ 16ਵੇਂ ਮੈਚ ਵਿਚ ਦਿੱਲੀ ਕੈਪੀਟਲਜ਼ ਨੂੰ 106 ਦੌੜਾਂ ਨਾਲ ਹਰਾਇਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ 20 ਓਵਰਾਂ 'ਚ ਸੱਤ ਵਿਕਟਾਂ ਗੁਆ ਕੇ 272 ਦੌੜਾਂ ਬਣਾਈਆਂ। ਜਵਾਬ 'ਚ ਦਿੱਲੀ ਦੀ ਟੀਮ 17.2 ਓਵਰਾਂ 'ਚ 166 ਦੌੜਾਂ 'ਤੇ ਸਿਮਟ ਗਈ। ਦਿੱਲੀ ਦੀ ਚਾਰ ਮੈਚਾਂ ਵਿਚ ਇਹ ਤੀਜੀ ਹਾਰ ਹੈ। ਇਸ ਦੇ ਨਾਲ ਹੀ ਕੋਲਕਾਤਾ ਨੇ ਜਿੱਤ ਦੀ ਹੈਟ੍ਰਿਕ ਲਗਾ ਲਈ ਹੈ।

ਟੀਮ ਨੇ ਹੁਣ ਤਕ ਅਪਣੇ ਤਿੰਨੇ ਮੈਚ ਜਿੱਤੇ ਹਨ। ਇਸ ਜਿੱਤ ਨਾਲ ਕੋਲਕਾਤਾ ਦੀ ਟੀਮ ਛੇ ਅੰਕਾਂ ਨਾਲ ਸਿਖਰ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦਿੱਲੀ ਦੀ ਟੀਮ ਨੌਵੇਂ ਸਥਾਨ 'ਤੇ ਪਹੁੰਚ ਗਈ ਹੈ। ਇਸ ਦੇ ਦੋ ਅੰਕ ਹਨ। ਕੋਲਕਾਤਾ ਨੇ ਅਗਲਾ ਮੈਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ 8 ਅਪ੍ਰੈਲ ਨੂੰ ਚੇਨਈ 'ਚ ਖੇਡਣਾ ਹੈ। ਇਸ ਦੇ ਨਾਲ ਹੀ ਦਿੱਲੀ ਦੀ ਟੀਮ ਅਪਣਾ ਅਗਲਾ ਮੈਚ 7 ਅਪ੍ਰੈਲ ਨੂੰ ਵਾਨਖੇੜੇ 'ਚ ਮੁੰਬਈ ਇੰਡੀਅਨਜ਼ ਖਿਲਾਫ ਖੇਡੇਗੀ।

(For more Punjabi news apart from Kolkata Knight Riders crush Delhi Capitals by 106 runs , stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement