ਪਾਕਿ ਮਹਿਲਾ ਟੀਮ ਨੇ ਵਿੰਡੀਜ਼ ਨੂੰ 12 ਦੌੜਾਂ ਨਾਲ ਹਰਾਇਆ
Published : Feb 4, 2019, 5:36 pm IST
Updated : Feb 4, 2019, 5:36 pm IST
SHARE ARTICLE
Pak women's team beat Windies
Pak women's team beat Windies

ਨਿਦਾ ਦਾਰ ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਤੀਜੇ ਟੀ-20 ਕੌਮਾਂਤਰੀ ਵਿਚ ਵਿੰਡੀਜ਼ ਨੂੰ 12 ਦੌੜਾਂ ਨਾਲ ਹਰਾਇਆ....

ਕਰਾਚੀ : ਨਿਦਾ ਦਾਰ ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਤੀਜੇ ਟੀ-20 ਕੌਮਾਂਤਰੀ ਵਿਚ ਵਿੰਡੀਜ਼ ਨੂੰ 12 ਦੌੜਾਂ ਨਾਲ ਹਰਾਇਆ। ਵਿੰਡੀਜ਼ ਟੀਮ ਸ਼ੁਰੂਆਤੀ 2 ਮੈਚ ਜਿੱਤ ਕੇ ਪਹਿਲਾਂ ਹੀ 3 ਮੈਚਾਂ ਦੀ ਲੜੀ ਅਪਣੇ ਨਾਂ ਕਰ ਚੁੱਕੀ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਨਿਰਧਾਰਤ 20 ਓਵਰਾਂ ਵਿਚ 6 ਵਿਕਟਾਂ 'ਤੇ 150 ਦੌੜਾਂ ਬਣਾਉਣ ਤੋਂ ਬਾਅਦ ਵਿੰਡੀਜ਼ ਨੂੰ 8 ਵਿਕਟਾਂ 'ਤੇ 138 ਦੌੜਾਂ ਹੀ ਬਣਾਉਣ ਦਿਤੇ।

ਪਾਕਿ ਲਈ ਨਿਦਾ ਨੇ 5 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 40 ਗੇਂਦਾਂ 'ਚ 53 ਦੌੜਾਂ ਦੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਵਿੰਡੀਜ਼ ਟੀਮ ਲਈ ਸਲਾਮੀ ਬੱਲੇਬਾਜ਼ ਡਾਇੰਡ੍ਰਾ ਡੋਟਿਨ ਨੇ 29 ਗੇਂਦਾਂ 'ਚ 3 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 46 ਦੌੜਾਂ ਦੀ ਪਾਰੀ ਖੇਡੀ ਪਰ ਟੀਮ ਉਸ ਦੀ ਤੇਜ਼ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕੀ। ਪਾਕਿਸਤਾਨ ਲਈ ਅਨਮ ਅਮੀਨ ਨੇ 3 ਅਤੇ ਸਨਾ ਮੀਰ ਨੇ 2 ਵਿਕਟ ਲਏ। 'ਪਲੇਅਰ ਆਫ ਦਿ ਮੈਚ' ਨਿਦਾ ਨੇ ਗੇਂਧ ਨਾਲ ਵੀ ਕਮਾਲ ਕੀਤਾ ਅਤੇ ਉਸ ਨੇ 1 ਵਿਕਟ ਵੀ ਹਾਸਲ ਕੀਤਾ। (ਪੀਟੀਆਈ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement