ਆਈਪੀਐਲ ਤੋਂ ਪਹਿਲਾਂ ਰੈਨਾ ਦਾ ਤੂਫ਼ਾਨੀ ਰੰਗ, ਠੋਕਿਆ ਅਰਧ ਸੈਂਕੜਾ
Published : Apr 3, 2018, 10:52 am IST
Updated : Apr 3, 2018, 10:57 am IST
SHARE ARTICLE
suresh raina
suresh raina

ਆਈ.ਪੀ.ਐਲ. ਸ਼ੁਰੂ ਹੋਣ ਵਿਚ ਕੁੱਝ ਦਿਨ ਹੀ ਬਾਕੀ ਹਨ ਤੇ ਆਈਪੀਐਲ ਦਾ ਰੰਗ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਚੇਨਈ ਦੀ ਵਾਪਸੀ ਤੋਂ ਬਾਅਦ ਟੀਮ...

ਨਵੀਂ ਦਿੱਲੀ  : ਆਈ.ਪੀ.ਐਲ. ਸ਼ੁਰੂ ਹੋਣ ਵਿਚ ਕੁੱਝ ਦਿਨ ਹੀ ਬਾਕੀ ਹਨ ਤੇ ਆਈਪੀਐਲ ਦਾ ਰੰਗ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਚੇਨਈ ਦੀ ਵਾਪਸੀ ਤੋਂ ਬਾਅਦ ਟੀਮ ਦੇ ਚਹੇਤੇ ਬਹੁਤ ਖ਼ੁਸ਼ ਹਨ। ਬੀਤੇ ਦਿਨ ਅਭਿਆਸ ਮੈਚ ਦੌਰਾਨ ਸੁਰੇਸ਼ ਰੈਨਾ ਦੀ ਜ਼ਬਰਦਸਤ ਪਾਰੀ ਨੇ ਸਭ ਦਾ ਦਿਲ ਜਿੱਤ ਲਿਆ ਹੈ। ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਅਭਿਆਸ ਮੈਚ ਦੌਰਾਨ ਤੂਫ਼ਾਨੀ ਬੱਲੇਬਾਜ਼ੀ ਕਰਦੇ ਹੋਏ ਅਪਣੀ ਵਿਰੋਧੀ ਟੀਮਾਂ ਨੂੰ ਸੋਚਣ ਉਤੇ ਮਜ਼ਬੂਰ ਕਰ ਦਿਤਾ ਹੈ। ਦੋ ਸਾਲ ਦੇ ਬੈਨ ਦੇ ਬਾਅਦ ਵਾਪਸੀ ਕਰਨ ਵਾਲੀ ਚੇਨਈ ਸੁਪਰ ਕਿੰਗਸ ਨੇ ਟੂਰਨਾਮੈਂਟ ਤੋਂ ਪਹਿਲਾਂ ਇਕ ਅਭਿਆਸ ਮੈਚ ਖੇਡਿਆ ਜਿਸ ਵਿਚ ਸੁਰੇਸ਼ ਰੈਨਾ ਦਾ ਬੱਲਾ ਅੱਗ ਦੀ ਤਰ੍ਹਾਂ ਦੌੜਾਂ ਉਗਲਦਾ ਨਜ਼ਰ ਆਇਆ। 

suresh rainasuresh raina

ਦਰਅਸਲ ਚਿੰਨਾਸਵਾਮੀ ਸਟੇਡੀਅਮ ਵਿਚ ਐਤਵਾਰ ਨੂੰ ਮਾਈਕਲ ਹਸੀ ਦੀ ਹਸ ਇਲੈਵਨ ਅਤੇ ਸਟੀਫਨ ਫਲੇਮਿੰਗ ਦੀ ਫਮੇਮ ਇਲੈਵਨ ਦਰਮਿਆਨ ਅਭਿਆਸ ਮੈਚ ਖੇਡਿਆ ਗਿਆ।ਮਿਲੀ ਜਾਣਕਾਰੀ ਮੁਤਾਬਕ ਇਸ ਮੈਚ ਦੇ ਪ੍ਰੋਫੈਸ਼ਨਲ ਟੂਰਨਾਮੈਂਟ ਤੋਂ ਵੱਖ ਸਨ ਜਿਥੇ ਟੀਮ ਦੇ ਖਿਡਾਰੀਆਂ ਨੂੰ ਦੋਨਾਂ ਟੀਮਾਂ ਲਈ ਬੱਲੇਬਾਜ਼ੀ ਕਰਨ ਦੀ ਛੁੱਟ ਦਿਤੀ ਗਈ ਸੀ। ਇਸ ਨਿਯਮ ਨੂੰ ਲਾਗੂ ਕਰਨ ਦੀ ਮੁੱਖ ਵਜ੍ਹਾ ਦਬਾਅ ਦੌਰਾਨ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਮਾਪਣਾ ਸੀ ਤਾਂ ਕਿ ਪਤਾ ਚਲ ਸਕੇ ਕਿ ਵੱਡੇ ਮੈਚਾਂ ਵਿਚ ਕਿੰਨਵਾਂ ਖਿਡਾਰੀ ਦਬਾਅ ਵਿਚ ਵੀ ਟੀਮ ਨੂੰ ਜਿੱਤ ਦਿਵਾ ਸਕਦਾ ਹੈ।

suresh rainasuresh raina

ਰੈਨਾ ਨੇ ਮੌਕੇ ਦਾ ਪੂਰਾ ਫਾਇਦਾ ਚੁਕਦੇ ਹੋਏ ਦੋਨਾਂ ਟੀਮਾਂ ਵਲੋਂ ਬੱਲੇਬਾਜ਼ੀ ਕੀਤੀ। ਰੈਨਾ ਨੇ ਪਹਿਲਾਂ ਮਾਈਕਲ ਹਸੀ ਦੀ ਟੀਮ ਹਸ ਇਲੈਵਨ ਵਲੋਂ ਬੱਲੇਬਾਜ਼ੀ ਕਰਦੇ ਹੋਏ 27 ਗੇਂਦਾਂ ਵਿਚ 34 ਦੌੜਾਂ ਬਣਾਈਆਂ ਅਤੇ ਫਿਰ ਫਲੇਮ ਇਲੈਵਨ ਵਲੋਂ 152 ਦੌੜਾਂ ਦੇ ਟੀਚੇ ਦਾ ਪਿਛਾ ਕਰਦੇ ਹੋਏ 24 ਗੇਂਦਾਂ ਉਤੇ ਧਮਾਕੇਦਾਰ ਪਾਰੀ ਖੇਡਦੇ ਹੋਏ 57 ਦੌੜਾਂ ਠੋਕੀਆਂ। ਜ਼ਾਹਰ ਹੈ ਰੈਨਾ ਦੇ ਸ਼ਾਨਦਾਰ ਫ਼ਾਰਮ ਨੂੰ ਵੇਖ ਕੇ ਟੀਮ ਮੈਨੇਜ਼ਮੈਂਟ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਕਾਫ਼ੀ ਸੰਤੁਸ਼ਠ ਹੋਣਗੇ। ਚੇਨਈ ਨੂੰ ਅਪਣਾ ਪਹਿਲਾ ਮੁਕਾਬਲਾ 7 ਅਪ੍ਰੈਲ ਨੂੰ ਤਿੰਨ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਸ ਵਿਰੁਧ ਖੇਡਣਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement