T20 World Cup 'ਚ ਵਿਦੇਸ਼ੀ ਟੀਮਾਂ ਲਈ ਭਾਰਤੀ ਮੂਲ ਦੇ ਕਈ ਕ੍ਰਿਕਟਰ ਲੈਣਗੇ ਹਿੱਸਾ 
Published : Feb 3, 2026, 10:30 pm IST
Updated : Feb 3, 2026, 10:30 pm IST
SHARE ARTICLE
T20 World Cup
T20 World Cup

ਵਿਦੇਸ਼ੀ ਟੀਮਾਂ 'ਚ ਭਾਰਤੀ ਮੂਲ ਦੇ ਤਿੰਨ ਦਰਜਨ ਤੋਂ ਵੱਧ ਕ੍ਰਿਕਟਰ ਹਨ, ਜਿਨ੍ਹਾਂ 'ਚੋਂ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਟੀਮਾਂ 'ਚ ਸਭ ਤੋਂ ਵੱਧ ਹਨ

ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ’ਚ ਬਹੁਤ ਸਾਰੀਆਂ ਟੀਮਾਂ ਭਾਰਤੀ ਮੂਲ ਦੇ ਕ੍ਰਿਕਟਰਾਂ ਨਾਲ ਭਰੀਆਂ ਹੋਈਆਂ ਹਨ, ਜੋ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ’ਚ ਆਪਣੀ ਘਰੇਲੂ ਧਰਤੀ ’ਤੇ ਪ੍ਰਦਰਸ਼ਨ ਕਰਨਗੇ। ਵਿਦੇਸ਼ੀ ਟੀਮਾਂ ’ਚ ਭਾਰਤੀ ਮੂਲ ਦੇ ਤਿੰਨ ਦਰਜਨ ਤੋਂ ਵੱਧ ਕ੍ਰਿਕਟਰ ਹਨ, ਜਿਨ੍ਹਾਂ ’ਚੋਂ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਟੀਮਾਂ ’ਚ ਸਭ ਤੋਂ ਵੱਧ ਹਨ।

ਮੁੰਬਈ ’ਚ ਜਨਮੇ ਅਮਰੀਕੀ ਤੇਜ਼ ਗੇਂਦਬਾਜ਼ ਸੌਰਭ ਨੇਤਰਵਾਲਕਰ ਵਰਗੇ ਖਿਡਾਰੀ ਲਈ ਵਾਨਖੇੜੇ ਸਟੇਡੀਅਮ ’ਚ ਭਾਰਤ ਵਿਰੁੱਧ ਖੇਡਣਾ ਇਕ ਯਾਦਗਾਰੀ ਪਲ ਹੋਵੇਗਾ। ਉਹ ਸ਼ਾਇਦ ਉਸ ਦੇਸ਼ ਲਈ ਨਹੀਂ ਖੇਡਿਆ ਜਿੱਥੇ ਉਹ ਪੈਦਾ ਹੋਇਆ ਸੀ, ਪਰ ਉਹ ਆਪਣੇ ਬਚਪਨ ਦੀ ਧਰਤੀ ’ਤੇ ਵਾਪਸ ਨੂੰ ਲੈ ਕੇ ਭਾਵੁਕ ਹੈ।
ਫਗਵਾੜਾ ’ਚ ਜਨਮੇ ਇਟਲੀ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਸਿੰਘ ਵੀ ਉਸ ਦੇਸ਼ ’ਚ ਉੱਚ ਪੱਧਰੀ ਕ੍ਰਿਕਟ ਖੇਡਣ ਲਈ ਉਤਸ਼ਾਹਿਤ ਹਨ ਜਿਸ ਨੂੰ ਉਹ ਬਚਪਨ ’ਚ ਛੱਡ ਗਿਆ ਸੀ। ਨੀਦਰਲੈਂਡ ਦੇ ਆਫ ਸਪੀਨਰ ਆਰੀਅਨ ਦੱਤ ਦਾ ਜਨਮ ਭਾਰਤ ’ਚ ਨਹੀਂ ਹੋਇਆ, ਪਰ ਉਹ ਆਪਣੇ ਜੱਦੀ ਦੇਸ਼ ’ਚ ਖੇਡਣ ਲਈ ਵੀ ਉਤਸੁਕ ਹੈ।

ਇਸ ਆਈ.ਸੀ.ਸੀ. ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀਆਂ 20 ਟੀਮਾਂ ’ਚੋਂ ਕੈਨੇਡਾ ’ਚ 11, ਸੰਯੁਕਤ ਰਾਜ ਅਮਰੀਕਾ ’ਚ 9, ਓਮਾਨ ’ਚ 7 ਅਤੇ ਯੂ.ਏ.ਈ. ’ਚ 7 ਖਿਡਾਰੀ ਭਾਰਤੀ ਮੂਲ ਦੇ ਹਨ। ਮੇਜ਼ਬਾਨ ਭਾਰਤ ਘਰੇਲੂ ਧਰਤੀ ’ਤੇ ਆਪਣੇ ਖਿਤਾਬ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰੇਗਾ। 

ਅਮਰੀਕਾ ਦੇ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਸੌਰਭ ਨੇਤਰਵਾਲਕਰ ਜਿਸ ਨੇ ਭਾਰਤ ਲਈ ਅੰਡਰ-19 ਕ੍ਰਿਕਟ ਖੇਡੀ, ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਭਾਰਤ ਦਾ ਸਾਹਮਣਾ ਕਰਨ ਲਈ ਮੁੰਬਈ ਪਹੁੰਚਿਆ ਹੈ। ਉਸ ਨੇ ਪਿਛਲੇ ਵਿਸ਼ਵ ਕੱਪ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਨੇਤਰਵਾਲਕਰ ਇਕ ਸਾਫਟਵੇਅਰ ਇੰਜੀਨੀਅਰ ਹੈ। ਉਸ ਨੇ ਪਿਛਲੇ ਵਿਸ਼ਵ ਕੱਪ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਜਿਸ ਦੀ ਬਦੌਲਤ ਅਮਰੀਕਾ ਨੇ ਸੁਪਰ-8 ਲਈ ਕੁਆਲੀਫਾਈ ਕੀਤਾ ਸੀ ਤੇ ਪਾਕਿਸਤਾਨ ਵਰਗੀ ਟੀਮ ਨੂੰ ਹਰਾਇਆ ਸੀ। ਨੇਤਰਵਾਲਕਰ 7 ਫਰਵਰੀ ਨੂੰ ਵਾਨਖੇੜੇ ਵਿਖੇ ਆਪਣੇ ਸਾਬਕਾ ਮੁੰਬਈ ਸਾਥੀ ਸੂਰੀਆਕੁਮਾਰ ਯਾਦਵ ਵਿਰੁੱਧ ਮੈਦਾਨ ’ਤੇ ਉਤਰੇਗਾ। 

ਆਨੰਦ ’ਚ ਜਨਮਿਆ ਮੋਨਾਂਕ ਪਟੇਲ ਭਾਰਤ ਵਿਰੁੱਧ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ’ਚ ਅਮਰੀਕਾ ਦੀ ਕਪਤਾਨੀ ਕਰੇਗਾ, ਜਿਸ ਨੇ ਪਿਛਲੇ ਵਿਸ਼ਵ ਕੱਪ ’ਚ ਪਾਕਿਸਤਾਨ ਵਿਰੁੱਧ ਜੇਤੂ ਅਰਧ ਸੈਂਕੜਾ ਲਗਾ ਕੇ ਆਪਣੀ ਛਾਪ ਛੱਡੀ ਸੀ। ਸਲਾਮੀ ਬੱਲੇਬਾਜ਼ ਮੋਨਾਂਕ ਪਟੇਲ ਆਪਣੇ ਸਾਬਕਾ ਗੁਜਰਾਤ ਅੰਡਰ-19 ਸਾਥੀ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਰਨ ਲਈ ਉਤਸੁਕ ਹੈ। 

ਇਟਲੀ ਦੇ ਫਗਵਾੜਾ ’ਚ ਜਨਮੇ ਤੇ ਇਟਲੀ ’ਚ ਰਹਿੰਦੇ ਜਸਪ੍ਰੀਤ ਸਿੰਘ ਵੀ ਸੁਰਖੀਆਂ ’ਚ ਰਹਿਣਗੇ। 32 ਸਾਲਾ ਇਹ ਖਿਡਾਰੀ 2006 ’ਚ ਆਪਣੇ ਪਰਿਵਾਰ ਨਾਲ ਮਿਲਾਨ ਚਲਾ ਗਿਆ ਸੀ। ਉਸ ਨੇ ਇਟਲੀ ’ਚ ਟੇਪ-ਬਾਲ ਕ੍ਰਿਕਟ ਖੇਡ ਕੇ ਆਪਣਾ ਕਰੀਅਰ ਸ਼ੁਰੂ ਕੀਤਾ, 2016-17 ’ਚ ਰੈੱਡ ਬਾਲ ਕ੍ਰਿਕਟ ’ਚ ਤਬਦੀਲ ਹੋ ਗਿਆ ਅਤੇ ਫਿਰ 2019 ’ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ।

ਆਈ.ਸੀ.ਸੀ. ਟੂਰਨਾਮੈਂਟ ’ਚ ਖੇਡਣ ਦਾ ਮੌਕਾ ਮਿਲਣਾ ਤੇਜ਼ ਗੇਂਦਬਾਜ਼ ਲਈ ਇਕ ਸੁਪਨਾ ਸਾਕਾਰ ਹੋਣਾ ਹੈ, ਜਿਸ ਨੇ ਹਾਲ ਹੀ ’ਚ ਰੋਜ਼ੀ-ਰੋਟੀ ਲਈ ਉਬਰ ਡਰਾਈਵਰ ਵਜੋਂ ਕੰਮ ਕੀਤਾ ਸੀ।

ਆਰੀਅਨ ਦੱਤ: ਆਰੀਅਨ ਦੱਤ ਕੋਲ 2023 ਦੇ ਇਕ ਰੋਜ਼ਾ ਵਿਸ਼ਵ ਕੱਪ ਦੌਰਾਨ ਭਾਰਤੀ ਪ੍ਰਸ਼ੰਸਕਾਂ ਦੇ ਸਾਹਮਣੇ ਖੇਡਣ ਦਾ ਤਜ਼ਰਬਾ ਹੈ। ਨੀਦਰਲੈਂਡਜ਼ ਟੀਮ ’ਚ ਭਾਰਤੀ ਮੂਲ ਦੇ ਇਕਲੌਤੇ ਕ੍ਰਿਕਟਰ 22 ਸਾਲਾ ਆਰੀਅਨ ਦੱਤ ਦਾ ਟੀਚਾ ਟੂਰਨਾਮੈਂਟ ’ਚ ਵਧੀਆ ਪ੍ਰਦਰਸ਼ਨ ਕਰਕੇ ਚੋਟੀ ਦੀਆਂ ਟੀਮਾਂ ਨੂੰ ਹਰਾਉਣਾ ਹੈ।

ਦੱਤ ਦਾ ਪਰਿਵਾਰ 1980 ਦੇ ਦਹਾਕੇ ਵਿੱਚ ਪੰਜਾਬ ਤੋਂ ਨੀਦਰਲੈਂਡਜ਼ ਚਲਾ ਗਿਆ ਸੀ। ਉਸ ਦੇ ਪਰਿਵਾਰ ਦੇ ਕੁਝ ਮੈਂਬਰ ਅਜੇ ਵੀ ਭਾਰਤ ’ਚ ਰਹਿੰਦੇ ਹਨ। ਦਿਲਪ੍ਰੀਤ ਬਾਜਵਾ: ਗੁਰਦਾਸਪੁਰ ’ਚ ਜਨਮੇ ਬਾਜਵਾ 2020 ’ਚ ਕੈਨੇਡਾ ਚਲੇ ਗਏ ਅਤੇ ਵਾਪਸ ਆ ਗਏ ਅਤੇ 6 ਸਾਲ ਬਾਅਦ ਉਹ ਕੈਨੇਡਾ ਟੀਮ ਦੇ ਕਪਤਾਨ ਬਣੇ। ਪੰਜਾਬ ’ਚ ਉਸ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਮੌਕੇ ਨਹੀਂ ਮਿਲੇ, ਜਿਨ੍ਹਾਂ ਦੀ ਉਸ ਨੇ ਉਮੀਦ ਕੀਤੀ ਸੀ।

ਹਾਲਾਂਕਿ, ਉਸ ਨੇ ਨਿਰਾਸ਼ਾ ਨਾ ਹੁੰਦਿਆਂ ਆਪਣੀ ਕ੍ਰਿਕਟ ਖੇਡਣੀ ਜਾਰੀ ਰੱਖੀ। ਕੈਨੇਡਾ ਗਲੋਬਲ ਟੀ-20 ਲੀਗ ’ਚ ਉਸ ਦੀ ਸਫਲਤਾ ਨੇ ਉਸ ਨੂੰ ਕੈਨੇਡੀਅਨ ਟੀਮ ’ਚ ਜਗ੍ਹਾ ਦਵਾਈ ਅਤੇ ਉਸ ਨੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 

ਜਤਿੰਦਰ ਸਿੰਘ: ਲੁਧਿਆਣਾ ’ਚ ਜਨਮਿਆ ਜਤਿੰਦਰ ਸਿੰਘ ਆਪਣੇ ਨਵੇਂ ਦੇਸ਼ ਓਮਾਨ ਦੀ ਕਪਤਾਨੀ ਕਰੇਗਾ। 36 ਸਾਲਾ ਇਹ ਖਿਡਾਰੀ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਕ੍ਰਿਕਟ ਖੇਡ ਰਿਹਾ ਹੈ, ਪਰ ਉਸ ਨੂੰ ਕਦੇ ਵੀ ਭਾਰਤ ’ਚ ਖੇਡਣ ਦਾ ਮੌਕਾ ਨਹੀਂ ਮਿਲਿਆ। ਓਮਾਨ ਦੇ ਸਾਰੇ ਲੀਗ ਮੈਚ ਸ਼੍ਰੀਲੰਕਾ ’ਚ ਹੋਣ ਕਾਰਨ ਜਤਿੰਦਰ ਲਈ ਆਪਣੀ ਜੱਦੀ ਧਰਤੀ ’ਤੇ ਖੇਡਣ ਦੇ ਸੁਪਨੇ ਨੂੰ ਪੂਰਾ ਕਰਨਾ ਮੁਸ਼ਕਲ ਜਾਪਦਾ ਹੈ।  

Tags: t20

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement