ਬ੍ਰਾਜ਼ੀਲ ਦੇ ਸਟਾਰ ਫੁਟਬਾਲਰ ਨੇਮਾਰ 'ਤੇ ਲੱਗੇ ਬਲਾਤਕਾਰ ਦੇ ਦੋਸ਼
Published : Jun 2, 2019, 4:53 pm IST
Updated : Jun 2, 2019, 4:53 pm IST
SHARE ARTICLE
Neymar accused of sexual assault in Paris
Neymar accused of sexual assault in Paris

ਨੇਮਾਰ ਦੇ ਪਿਤਾ ਨੇਮਾਰ ਸਾਂਤੋਸ ਨੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ

ਪੈਰਿਸ : ਬ੍ਰਾਜ਼ੀਲ ਦੇ ਸਟਾਰ ਫੁਟਬਾਲਰ ਨੇਮਾਰ ਜੂਨੀਅਰ 'ਤੇ ਪੈਰਿਸ ਦੇ ਇਕ ਹੋਟਲ 'ਚ ਔਰਤ ਨਾਲ ਬਲਾਤਕਾਰ ਦਾ ਦੋਸ਼ ਲੱਗਾ ਹੈ। ਇਸ ਮਾਮਲੇ ਦਾ ਪ੍ਰਗਟਾਵਾ ਬ੍ਰਾਜ਼ੀਲ ਦੀ ਮੀਡੀਆ ਨੇ ਕੀਤਾ ਹੈ। ਹਾਲਾਂਕਿ ਨੇਮਾਰ ਦੇ ਪਿਤਾ ਅਤੇ ਮੈਨੇਜਰ ਨੇ ਇਸ ਦੋਸ਼ ਨੂੰ ਝੂਠਾ ਕਰਾਰ ਦਿੱਤਾ ਹੈ ਅਤੇ ਇਸ ਨੂੰ ਬਲੈਕਮੇਲਿੰਗ ਕਰਨ ਦੀ ਸਾਜਸ਼ ਦੱਸਿਆ ਹੈ। ਜ਼ਿਕਰਯੋਗ ਹੈ ਕਿ ਨੇਮਾਰ ਇਸ ਸਮੇਂ ਬ੍ਰਾਜ਼ੀਲ 'ਚ ਹਨ ਅਤੇ ਕੋਪਾ ਅਮਰੀਕਾ ਦੀ ਤਿਆਰੀ ਕਰ ਰਹੇ ਹਨ।

Neymar Jr Neymar Jr

ਸਾਓ ਪਾਓਲੋ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਨੇਮਾਰ ਵਿਰੁੱਧ ਪੀੜਤ ਔਰਤ ਨੇ ਹਿੰਸਕ ਜਿਨਸੀ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਸਾਓ ਪਾਓਲੋ ਪੁਲਿਸ ਨੇ ਇਸ ਸ਼ਿਕਾਇਤ ਦੀ ਕਾਪੀ ਨੂੰ ਗੁਪਤ ਦੱਸਦਿਆਂ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ। ਜਾਣਕਾਰੀ ਮੁਤਾਬਕ ਪੀੜਤ ਔਰਤ ਬ੍ਰਾਜੀਲ ਦੀ ਰਹਿਣ ਵਾਲੀ ਹੈ। ਨੇਮਾਰ ਨਾਲ ਉਸ ਦੀ ਜਾਣ-ਪਛਾਣ ਇੰਸਟਾਗ੍ਰਾਮ 'ਤੇ ਹੋਈ ਸੀ। ਚੈਟਿੰਗ ਦੌਰਾਨ ਨੇਮਾਰ ਨੇ ਮਈ 'ਚ ਉਸ ਨੂੰ ਪੈਰਿਸ ਆ ਕੇ ਮਿਲਣ ਲਈ ਕਿਹਾ। 

 Neymar JrNeymar Jr

ਸ਼ਿਕਾਇਤ ਮੁਤਾਬਕ ਨੇਮਾਰ ਨਸ਼ੇ ਦੀ ਹਾਲਤ 'ਚ ਹੋਟਲ ਪੁੱਜਾ ਅਤੇ ਦੋਹਾਂ ਵਿਚਕਾਰ ਗੱਲਬਾਤ ਹੋਈ। ਇਸ ਮਗਰੋਂ ਨੇਮਾਰ ਨੇ ਬਗੈਰ ਉਸ ਦੀ ਸਹਿਮਤੀ ਜ਼ਬਰੀ ਜਿਨਸੀ ਸਬੰਧ ਬਣਾਉਣ ਦਾ ਦੋਸ਼ ਲਗਾਇਆ। ਉਧਰ ਨੇਮਾਰ ਦੇ ਪਿਤਾ ਨੇਮਾਰ ਸਾਂਤੋਸ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹਾ ਸਿਰਫ਼ ਬਲੈਕਮੇਲਿੰਗ ਲਈ ਕੀਤਾ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement