ਨਵੀਂ ਪੀੜੀ ਨੂੰ ਯਾਦ ਦਿਲਾਉਣ ਲਈ ਮੁੜ ਤੋਂ ਚਲੇਗਾ ਭਾਫ਼ ਇੰਜਣ
Published : Jan 29, 2019, 8:37 pm IST
Updated : Jan 29, 2019, 8:37 pm IST
SHARE ARTICLE
INDIAN Steam engine
INDIAN Steam engine

ਰੇਲਵੇ ਸਟੇਸ਼ਨ 'ਤੇ ਭਾਫ਼ ਨਾਲ ਚਲਣ ਵਾਲਾ ਇਹ ਇੰਜਣ ਸਟੇਸ਼ਨ 'ਤੇ ਇਸ ਨੂੰ ਦੇਖਣ ਆਉਣ ਵਾਲਿਆਂ ਨੂੰ ਪੁਰਾਣੇ ਇਤਿਹਾਸ ਦੀ ਯਾਦ ਦਿਲਾਵੇਗਾ।

ਇੰਦੌਰ : ਸਟੇਸ਼ਨ 'ਤੇ ਖੜੇ ਭਾਫ਼ ਇੰਜਣ ਨੂੰ ਹੁਣ ਲੋਕ ਦੇਖਣ ਲਈ ਇੱਕਠਾ ਹੋਣਗੇ। ਸਾਲਾਂ ਤੋਂ ਖੜਾ ਇਹ ਇੰਜਣ ਹੁਣ ਧੂੰਆ ਕੱਢਣ ਦੇ ਨਾਲ ਹੀ ਪੁਰਾਣੇ ਜ਼ਮਾਨੇ ਦੀ ਸੀਟੀ ਵੀ ਵਜਾਵੇਗਾ। ਦਿਨ ਵਿਚ ਇਕ ਵਾਰ ਇਸ ਇੰਜਣ ਨੂੰ ਚਾਲੂ ਕੀਤਾ ਜਾਵੇਗਾ। ਹਾਲਾਂਕਿ ਇਸ ਦਾ ਸਮਾਂ ਅਜੇ ਨਿਰਧਾਰਤ ਨਹੀਂ ਕੀਤਾ ਗਿਆ ਹੈ। ਪਰ ਇਸ ਇਤਿਹਾਸਕ ਇੰਜਣ ਨੂੰ ਰੇਲਵੇ ਨੇ ਇਕ ਵਾਰ ਫਿਰ ਤੋਂ ਰੰਗ ਕਰਾਉਣ ਤੋਂ ਬਾਅਦ ਇਸ ਦੇ ਚਾਰੇ ਪਾਸੇ ਰੌਸ਼ਨੀ ਵੀ ਕੀਤੀ ਹੈ

Indian RailwayIndian Railway

ਤਾਂ ਕਿ ਸਟੇਸ਼ਨ ਦੀ ਖੂਬਸੁਰਤੀ ਵਧਾਈ ਜਾ ਸਕੇ। ਰੇਲਵੇ ਸਟੇਸ਼ਨ 'ਤੇ ਭਾਫ਼ ਨਾਲ ਚਲਣ ਵਾਲਾ ਇਹ ਇੰਜਣ ਸਟੇਸ਼ਨ 'ਤੇ ਇਸ ਨੂੰ ਦੇਖਣ ਆਉਣ ਵਾਲਿਆਂ ਨੂੰ ਪੁਰਾਣੇ ਇਤਿਹਾਸ ਦੀ ਯਾਦ ਦਿਲਾਵੇਗਾ। ਇਹ ਇੰਦੌਰ ਸਟੇਸ਼ਨ ਦੀ ਪਛਾਣ ਹੈ। ਹੁਣ ਇਸ ਨੂੰ ਰੋਜਾਨਾ ਚਾਲੂ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਂ ਪੀੜੀ ਦੇ ਬੱਚਿਆਂ ਅਤੇ ਲੋਕਾਂ ਨੇ ਇਸ ਸਬੰਧੀ ਸਿਰਫ ਕਹਾਣੀਆਂ ਹੀ ਸੁਣੀਆਂ ਹਨ।

Indore StationIndore Station

ਇਹ ਕਿਵੇਂ ਚਲਦਾ ਹੈ ਅਤੇ ਅਵਾਜ਼ ਕੱਢਦਾ ਹੈ, ਇਹ ਸ਼ਾਇਦ ਹੀ ਅੱਜ ਦੀ ਪੀੜੀ ਵਿਚੋਂ ਕਿਸੇ ਨੇ ਦੇਖਿਆ ਹੋਵੇ। ਸ਼ੁਰੂਆਤੀ ਦਿਨਾਂ ਵਿਚ ਇਹ ਕਿਹੋ ਜਿਹਾ ਸੀ, ਕੁਝ ਲੋਕਾਂ ਨੂੰ ਇਸ ਦਾ ਪਤਾ ਵੀ ਨਹੀਂ। ਲੋਕਾਂ ਨੂੰ ਇਸ ਦੀ ਯਾਦ ਦਿਲਾਉਣ ਲਈ ਅਧਿਕਾਰੀਆਂ ਨੇ ਇਹ ਪਹਿਲ ਕੀਤੀ ਹੈ।

Steam engineSteam engine

ਸਟੇਸ਼ਨ ਦੇ ਮੁੱਖ ਗੇਟ ਦੇ ਸਾਹਮਣੇ ਖੜੇ ਭਾਫ਼ ਇੰਜਣ ਦੀ ਖੂਬਸੁਰਤੀ ਰਾਤ ਵਿਚ ਦਿਖਾਈ ਦੇਵੇਗੀ। ਰਾਤ ਵੇਲ੍ਹੇ ਇਥੇ ਹਰੀ ਅਤੇ ਲਾਲ ਰੌਸ਼ਨੀ ਰਹੇਗੀ। ਨਾਲ ਹੀ 100 ਫੁੱਟ ਉੱਚੇ ਝੰਡੇ 'ਤੇ ਰੌਸ਼ਨੀ ਕਰਨ ਲਈ ਲਗਾਏ ਗਏ ਹਾਈਮਾਸਟ ਵੀ ਇਸ ਨੂੰ ਹੋਰ ਰੌਸ਼ਨ ਕਰ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement