ਗੁਰਦਵਾਰੇ ਤੋਂ ਅਗ਼ਵਾ ਕੀਤੇ ਗਏ ਨਿਧਾਨ ਸਿੰਘ ਸਮੇਤ 11 ਸਿੱਖ ਭਾਰਤ ਪਰਤੇ
Published : Jul 27, 2020, 9:01 am IST
Updated : Jul 27, 2020, 9:01 am IST
SHARE ARTICLE
Nidhan Singh With Others
Nidhan Singh With Others

ਮੈਨੂੰ ਭਾਰਤ ਦਾ ਏਜੰਟ ਸਮਝ ਕੇ ਅਗ਼ਵਾ ਕੀਤਾ ਗਿਆ : ਨਿਧਾਨ ਸਿੰਘ

ਨਵੀਂ ਦਿੱਲੀ, 26 ਜੁਲਾਈ: ਅਫ਼ਗ਼ਾਨਿਸਤਾਨ ਤੋਂ  11 ਸਿੱਖ ਭਾਰਤ ਵਾਪਸ ਪਰਤ ਆਏ ਹਨ। ਇਨ੍ਹਾਂ ਵਿਚ ਸਿੱਖ ਨੇਤਾ ਨਿਧਾਨ ਸਿੰਘ ਵੀ ਸ਼ਾਮਲ ਹਨ। ਨਿਧਾਨ ਸਿੰਘ ਨਾਲ ਉਨ੍ਹਾਂ ਦਾ ਪ੍ਰਵਾਰ ਅਤੇ 11 ਹੋਰ ਸਿੱਖਾਂ ਨੂੰ ਸਪੈਸ਼ਲ ਜਹਾਜ਼ ਜ਼ਰੀਏ ਕਾਬੁਲ ਤੋਂ ਨਵੀਂ ਦਿੱਲੀ ਲਿਆਂਦਾ ਗਿਆ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਇਨ੍ਹਾਂ ਸਾਰਿਆਂ ਦਾ ਸਵਾਗਤ ਕੀਤਾ ਗਿਆ।

the first batch of Afghan Sikhs who reached India on Sunday, fleeing religious persecution.Eleven Sikhs, including Nidhan Singh, abducted from the Gurdwara, returned to India

ਦਿੱਲੀ ਹਵਾਈ ਅੱਡੇ 'ਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀ. ਕੇ. ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਹ ਗੁਰਦਵਾਰਾ ਰਕਾਬਗੰਜ ਸਾਹਿਬ ਵਿਖੇ ਕੁਆਰੰਟਾਈਨ ਹੋਣਗੇ। ਪੱਕੇ ਹੋਣ 'ਤੇ ਰਹਿਣ ਦਾ ਇੰਤਜ਼ਾਮ ਹੋਣ ਤਕ ਦਿੱਲੀ ਕਮੇਟੀ ਉਨ੍ਹਾਂ ਨੂੰ ਸੰਭਾਲੇਗੀ। ਦਸਣਯੋਗ ਹੈ ਕਿ ਨਿਧਾਨ ਸਿੰਘ ਨੂੰ ਤਾਲਿਬਾਨੀਆਂ ਨੇ ਅਗ਼ਵਾ ਕਰ ਲਿਆ ਸੀ, ਹਾਲਾਂਕਿ ਬਾਅਦ ਵਿਚ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ ਸੀ।

the first batch of Afghan Sikhs who reached India on Sunday, fleeing religious persecution.Eleven Sikhs, including Nidhan Singh, abducted from the Gurdwara, returned to India

ਪਿਛਲੇ ਮਹੀਨੇ ਅਫ਼ਗਾਨਿਸਤਾਨ ਦੇ ਪਕਟੀਆ ਸੂਬੇ ਵਿਚ ਤਾਲਿਬਾਨੀ ਅਤਿਵਾਦੀਆਂ ਨੇ ਗੁਰਦਵਾਰੇ ਤੋਂ ਉਨ੍ਹਾਂ ਨੂੰ ਅਗ਼ਵਾ ਕਰ ਲਿਆ ਸੀ। ਅਫ਼ਗਾਨ ਨਾਗਰਿਕ ਨਿਧਾਨ ਸਿੰਘ ਦਾ ਪ੍ਰਵਾਰ ਦਿੱਲੀ ਵਿਚ ਹੈ ਅਤੇ ਉਹ ਤਿੰਨ ਮਹੀਨੇ ਪਹਿਲਾਂ ਹੀ ਅਫ਼ਗ਼ਾਨਿਸਤਾਨ ਗਏ ਸਨ। ਭਾਰਤ ਪਰਤੇ ਨਿਧਾਨ ਸਿੰਘ ਨੇ ਦਸਿਆ,''ਮੈਨੂੰ ਭਾਰਤ ਦਾ ਏਜੰਟ ਸਮਝ ਕੇ ਅਗ਼ਵਾ ਕੀਤਾ ਗਿਆ ਸੀ। ਮੇਰੇ 'ਤੇ ਬਹੁਤ ਜ਼ੁਲਮ ਕੀਤੇ ਗਏ।''

the first batch of Afghan Sikhs who reached India on Sunday, fleeing religious persecution.Nidhan Singh With Others 

ਨਿਧਾਨ ਸਿੰਘ ਨਾਲ ਵਾਪਸ ਪਰਤੇ ਅਫ਼ਗ਼ਾਨੀ ਸਿੱਖ ਪਿਆਰਾ ਸਿੰਘ ਨੇ ਦਸਿਆ ਕਿ ਅਫ਼ਗ਼ਾਨਿਸਤਾਨ ਵਿਚ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਬਿਤਾ ਰਹੇ ਸਨ।
ਨਿਧਾਨ ਸਿੰਘ ਇਕ ਅਫ਼ਗ਼ਾਨੀ ਸਿੱਖ ਹੈ, ਜਿਨ੍ਹਾਂ ਨੂੰ ਭਾਰਤ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਤਹਿਤ ਭਾਰਤ ਦੇਸ਼ ਦੀ ਨਾਗਰਿਕਤਾ ਦਿਤੀ ਜਾਵੇਗੀ। ਨਿਧਾਨ ਵਰਗੇ ਕਈ ਲੋਕ ਅਫ਼ਗ਼ਾਨਿਸਤਾਨ ਵਿਚ ਤਾਲਿਬਾਨੀਆਂ ਦੇ ਅਤਿਆਚਾਰ ਸਹਿ ਰਹੇ ਹਨ। ਅਜਿਹੇ ਲੋਕਾਂ ਦੀ ਮਦਦ ਲਈ ਹੀ ਭਾਰਤ ਸਰਕਾਰ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਲੈ ਕੇ ਆਈ ਹੈ।

the first batch of Afghan Sikhs who reached India on Sunday, fleeing religious persecution.Eleven Sikhs, including Nidhan Singh, abducted from the Gurdwara, returned to India

ਉਧਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਵਿਚ ਜੋ ਆਉਣਾ ਚਾਹੁੰਦੇ ਹਨ ਅਤੇ ਵਸਣਾ ਚਾਹੁੰਦੇ ਹਨ, ਇਥੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀਆਂ ਬੇਨਤੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੌਜੂਦਾ ਨਿਯਮਾਂ ਅਤੇ ਨੀਤੀਆਂ ਮੁਤਾਬਕ ਕਦਮ ਚੁੱਕੇ ਜਾਣਗੇ। (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement