Maharaja Ranjit Singh's Statue: ਕਰਤਾਰਪੁਰ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਮੁਰੰਮਤ ਤੋਂ ਬਾਅਦ ਮੁੜ ਸਥਾਪਤ
Published : Jun 27, 2024, 10:38 am IST
Updated : Jun 27, 2024, 10:38 am IST
SHARE ARTICLE
Maharaja Ranjit Singh's Restored Statue Unveiled At Pak's Kartarpur Sahib
Maharaja Ranjit Singh's Restored Statue Unveiled At Pak's Kartarpur Sahib

ਇਹ ਬੁੱਤ ਪਹਿਲਾਂ ਲਾਹੌਰ ਕਿਲ੍ਹੇ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਮਕਬਰੇ ਦੇ ਨੇੜੇ ਸਥਾਪਿਤ ਕੀਤਾ ਗਿਆ ਸੀ ਜਿਸ ਨੂੰ ਧਾਰਮਿਕ ਕੱਟੜਪੰਥੀਆਂ ਨੇ ਨੁਕਸਾਨ ਪਹੁੰਚਾਇਆ ਸੀ।

Maharaja Ranjit Singh's Statue: ਸਿੱਖ ਸਾਮਰਾਜ ਦੇ ਪਹਿਲੇ ਸ਼ਾਸਕ ਮਹਾਰਾਜ ਰਣਜੀਤ ਸਿੰਘ ਦਾ ਬੁੱਤ ਕਰੀਬ 450 ਭਾਰਤੀ ਸਿੱਖ ਸ਼ਰਧਾਲੂਆਂ ਦੀ ਹਾਜ਼ਰੀ ਵਿਚ ਮੁਰੰਮਤ ਤੋਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਮੁੜ ਸਥਾਪਤ ਕੀਤਾ ਗਿਆ। ਇਹ ਬੁੱਤ ਪਹਿਲਾਂ ਲਾਹੌਰ ਕਿਲ੍ਹੇ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਮਕਬਰੇ ਦੇ ਨੇੜੇ ਸਥਾਪਿਤ ਕੀਤਾ ਗਿਆ ਸੀ ਜਿਸ ਨੂੰ ਧਾਰਮਿਕ ਕੱਟੜਪੰਥੀਆਂ ਨੇ ਨੁਕਸਾਨ ਪਹੁੰਚਾਇਆ ਸੀ।

ਪਾਕਿਸਤਾਨ ਅਤੇ ਭਾਰਤ ਤੋਂ ਆਏ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸਥਾਪਤ ਕੀਤੇ ਗਏ ਬੁੱਤ ਦੇ ਸਾਹਮਣੇ ਤਸਵੀਰਾਂ ਖਿਚਵਾਈਆਂ। ਪੰਜਾਬ ਸੂਬੇ ਦੇ ਪਹਿਲੇ ਸਿੱਖ ਮੰਤਰੀ (ਘੱਟ ਗਿਣਤੀਆਂ ਲਈ) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਚੇਅਰਮੈਨ ਰਮੇਸ਼ ਸਿੰਘ ਅਰੋੜਾ ਨੇ ਇਸ ਬੁੱਤ ਦਾ ਉਦਘਾਟਨ ਕੀਤਾ। ਕਰਤਾਰਪੁਰ ਸਾਹਿਬ ਨੂੰ ਗੁਰਦੁਆਰਾ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ ਅਤੇ ਇਹ ਲਾਹੌਰ ਤੋਂ ਲਗਭਗ 150 ਕਿਲੋਮੀਟਰ ਉੱਤਰ-ਪੂਰਬ ਵਿਚ ਭਾਰਤੀ ਸਰਹੱਦ ਦੇ ਨੇੜੇ ਸਥਿਤ ਹੈ।

ਅਰੋੜਾ ਨੇ ਪੀਟੀਆਈ ਨੂੰ ਦਸਿਆ, "ਅਸੀਂ ਅੱਜ ਸਥਾਨਕ ਅਤੇ ਭਾਰਤੀ ਸਿੱਖਾਂ ਦੀ ਮੌਜੂਦਗੀ ਵਿਚ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕੀਤਾ ਹੈ।" 44 ਸਾਲਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਆਗੂ ਨੇ ਕਿਹਾ ਕਿ ਬਹਾਲ ਕੀਤੀ ਮੂਰਤੀ ਮੁੱਖ ਤੌਰ 'ਤੇ ਕਰਤਾਰਪੁਰ ਸਾਹਿਬ 'ਤੇ ਸਥਾਪਤ ਕੀਤੀ ਗਈ ਸੀ ਤਾਂ ਜੋ ਭਾਰਤੀ ਸਿੱਖ ਜੋ ਲਾਂਘੇ ਦੀ ਵਰਤੋਂ ਕਰਕੇ ਸਰਹੱਦ ਪਾਰ ਤੋਂ ਇਥੇ ਆਉਂਦੇ ਹਨ, ਉਹ ਵੀ ਇਸ ਨੂੰ ਦੇਖ ਸਕਣ।

ਅਰੋੜਾ ਨੇ ਕਿਹਾ, ''ਕਰਤਾਰਪੁਰ 'ਚ ਬੁੱਤ ਲਈ ਵੀ ਬਿਹਤਰ ਸੁਰੱਖਿਆ ਯਕੀਨੀ ਬਣਾਈ ਜਾਵੇਗੀ, ਜਿਸ ਨੂੰ ਪਹਿਲਾਂ ਲਾਹੌਰ ਕਿਲੇ 'ਚ ਨੁਕਸਾਨ ਪਹੁੰਚਾਇਆ ਗਿਆ ਸੀ”। ਮਹਾਰਾਜਾ ਰਣਜੀਤ ਸਿੰਘ ਦੀ ਨੌਂ ਫੁੱਟ ਉੱਚੀ ਕਾਂਸੀ ਦੀ ਮੂਰਤੀ ਪਹਿਲੀ ਵਾਰ 2019 ਵਿਚ ਲਾਹੌਰ ਕਿਲ੍ਹੇ ਵਿਚ ਉਨ੍ਹਾਂ ਦੇ ਮਕਬਰੇ ਦੇ ਨੇੜੇ ਸਥਾਪਤ ਕੀਤੀ ਗਈ ਸੀ, ਪਰ ਸੱਜੇ-ਪੱਖੀ ਇਸਲਾਮਿਕ ਸਿਆਸੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਪੀ) ਦੇ ਕਾਰਕੁਨਾਂ ਦੁਆਰਾ ਇਸ ਨੂੰ ਦੋ ਵਾਰ ਨੁਕਸਾਨ ਪਹੁੰਚਾਇਆ ਗਿਆ ਸੀ। ਪੰਜਾਬ ਦੇ ਮਹਾਨ ਸਿੱਖ ਸ਼ਾਸਕ ਦਾ ਬੁੱਤ ਇਕ ਬ੍ਰਿਟਿਸ਼ ਸੰਸਥਾ ਵਲੋਂ ਸੂਬੇ ਦੇ ਲੋਕਾਂ ਨੂੰ ਤੋਹਫੇ ਵਜੋਂ ਦਿਤਾ ਗਿਆ ਸੀ।

ਮਹਾਰਾਜਾ ਰਣਜੀਤ ਸਿੰਘ ਸਿੱਖ ਸਾਮਰਾਜ ਦੇ ਸੰਸਥਾਪਕ ਸਨ ਅਤੇ ਉਨ੍ਹਾਂ ਦਾ ਸਾਮਰਾਜ ਭਾਰਤੀ ਉਪ ਮਹਾਂਦੀਪ ਦੇ ਉੱਤਰ-ਪੱਛਮ ਤਕ ਫੈਲਿਆ ਹੋਇਆ ਸੀ ਅਤੇ ਰਾਜਧਾਨੀ ਲਾਹੌਰ ਸੀ।

 (For more Punjabi news apart from Maharaja Ranjit Singh's Restored Statue Unveiled At Pak's Kartarpur Sahib, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement