Punjabi Dies in Muscat: ਪਿੰਡ ਮੁੰਧੋਂ ਦੇ ਨੌਜਵਾਨ ਦੀ ਮਸਕਟ ’ਚ ਹੋਈ ਮੌਤ, ਪਰਵਾਰ ਵਲੋਂ ਮ੍ਰਿਤਕ ਦੇਹ ਘਰ ਲਿਆਉਣ ਲਈ ਗੁਹਾਰ 
Published : Feb 23, 2025, 11:50 am IST
Updated : Feb 23, 2025, 11:50 am IST
SHARE ARTICLE
Youth from village Mundhon dies in Muscat, family pleads to bring body home
Youth from village Mundhon dies in Muscat, family pleads to bring body home

ਇੱਕ ਸਾਲ ਪਹਿਲਾਂ ਹੀ ਮਾਸਕਟ ਗਿਆ ਸੀ ਨੌਜਵਾਨ

 

Punjabi Dies in Muscat: ਇੱਥੋਂ ਨੇੜਲੇ ਪਿੰਡ ਮੁੰਧੋਂ ਸੰਗਤੀਆਂ ਦੇ ਨੌਜਵਾਨ ਦੀ ਮਾਸਕਟ ’ਚ ਮੌਤ ਹੋਣ ਜਾਣ ਤੇ ਪਰਿਵਾਰ ਨੇ ਸਰਕਾਰ ਅਤੇ ਸੰਸਥਾਵਾਂ ਤੋਂ ਮਿਤ੍ਰਕ ਦੇਹ ਘਰ ਲਿਆਉਣ ਲਈ ਸਹਾਇਤਾ ਦੀ ਮੰਗ ਕੀਤੀ ਹੈ। ਇਸ ਸਬੰਧੀ ਪਿੰਡ ਮੁੰਧੋਂ ਸੰਗਤੀਆਂ ਦੇ ਵਸਨੀਕ ਬਲਵਿੰਦਰ ਸਿੰਘ ਨੇ ਦਸਿਆ ਕਿ ਉਸਨੇ ਆਪਣੇ ਸਪੁੱਤਰ ਸੁੱਖਰਾਜ ਸਿੰਘ ਉਮਰ 24 ਸਾਲ ਨੂੰ ਰੋਜ਼ਗਾਰ ਲਈ ਬਹੁਤ ਮੁਸ਼ਕਿਲ ਨਾਲ ਪੈਸੇ ਦਾ ਪ੍ਰਬੰਧ ਕਰਕੇ ਇੱਕ ਸਾਲ ਪਹਿਲਾਂ ਹੀ ਮਾਸਕਟ ਵਿਚ ਭੇਜਿਆ ਸੀ। 

ਜਿੱਥੇ ਜਾ ਕੇ ਉਹ ਗੱਡੀ ਚਲਾਉਦਾ ਸੀ। ਬੀਤੇ ਦਿਨੀਂ ਉਸ ਨੂੰ ਉਥੋਂ ਸੂਚਨਾ ਮਿਲੀ ਕਿ ਸੁੱਖਰਾਜ ਸਿੰਘ ਗੱਡੀ ਵਿਚੋਂ ਮਿਤ੍ਰਕ ਹਾਲਤ ਵਿਚ ਮਿਲੀ ਹੈ। ਉਥੋਂ ਦੀ ਪੁਲਿਸ ਨੇ ਡਾਕਟਰੀ ਰਿਪੋਰਟ ਅਨੁਸਾਰ ਇਸ ਦਾ ਕਾਰਨ ਹਾਰਟ ਅਟੈਕ ਦਸਿਆ ਹੈ। 

ਪਿਤਾ ਬਲਵਿੰਦਰ ਸਿੰਘ ਨੇ ਕਿਹਾ ਕਿ ਉਸ ਕੋਲ ਉਸਦੀ ਮਿਤ੍ਰਕ ਦੇਹ ਵਾਪਿਸ ਲਿਆਉਣ ਦੀ ਸਮਰੱਥਾ ਨਹੀਂ ਹੈ। ਇਸ ਲਈ ਉਨ੍ਹਾਂ ਸਮੇਤ ਪਿੰਡ ਦੇ ਮੋਹਤਬਰ ਵਸਨੀਕ ਭਾਈ ਸਤਨਾਮ ਸਿੰਘ, ਜਗਮੋਹਨ ਸਿੰਘ, ਚਰਨਜੀਤ ਸਿੰਘ ਤੇ ਲੋਕ ਹਿੱਤ ਮਿਸ਼ਨ ਦੇ ਆਗੂ ਸੁੱਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸਾਂਟੂ ਤੇ ਰਵਿੰਦਰ ਸਿੰਘ ਬਜੀਦਪੁਰ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਸ. ਓਬਰਾਏ, ਬਾਬਾ ਸੀਚੇਵਾਲ ਤੇ ਹੋਰ ਸੰਸਥਾਵਾਂ ਤੋਂ ਇਸ ਨੌਜਵਾਨ ਦੀ ਦੇਹ ਘਰ ਲਿਆਉਣ ਲਈ ਚਾਰਾਜੋਈ ਕਰਨ ਅਤੇ ਸਹਾਇਤਾ ਦੀ ਅਪੀਲ ਕੀਤੀ ਹੈ।


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement